ਜਲੰਧਰ-ਪਠਾਨਕੋਟ ਮਾਰਗ ’ਤੇ ਸਥਿਤ ਪਿੰਡ ਰਾਏਪੁਰ ਦੇ ਸੂਏ 'ਚੋਂ ਮਿਲੀ ਜਨਾਨੀ ਦੀ ਲਾਸ਼, ਫੈਲੀ ਸਨਸਨੀ

Tuesday, Aug 03, 2021 - 11:56 AM (IST)

ਜਲੰਧਰ (ਸੁਨੀਲ ): ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ’ਤੇ ਸਥਿਤ ਪਿੰਡ ਰਾਏਪੁਰ ਦੇ ਗੇਟ ਨਾਲ ਲੱਗਦੀ ਇਕ ਪੁਲੀ ਦੇ ਕੋਲ ਜਨਾਨੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਲਾਸ਼ ਮਿਲਣ ਨਾਲ ਪੂਰੇ ਇਲਾਕੇ ’ਚ ਸਨਸਨੀ ਫੈਲ ਗਈ ਹੈ। ਇਸ ਸਬੰਧੀ ਨੇੜੇ-ਤੇੜੇ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਦਾ ਕਹਿਣਾ ਹੈ ਕਿ ਇਹ ਲਾਸ਼ ਤਿੰਨ-ਚਾਰ ਦਿਨ ਪੁਰਾਣੀ ਲੱਗ ਰਹੀ ਹੈ ਅਤੇ ਪੁਲਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਘਰੋਂ ਜ਼ਿਆਦਾ ਮਾਲ ਨਹੀਂ ਮਿਲਿਆ ਤਾਂ ਚੋਰਾਂ ਨੇ 1 ਮਹੀਨੇ ਦੇ ਬੱਚੇ ਨੂੰ ਚੁੱਕ ਕੇ ਪਾ ਲਿਆ ਬੈਗ ’ਚ

ਜਾਣਕਾਰੀ ਮੁਤਾਬਕ ਇੱਥੇਦੇ ਪਿੰਡ ਰਾਏਪੁਰ ਦੇ ਨੇੜੇ ਇਕ ਪੁਲੀ ’ਤੇ ਜਨਾਨੀ ਦੀ ਲਾਸ਼ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਲਾਸ਼ 3-4 ਦਿਨ ਪੁਰਾਣੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਪ੍ਰਵਾਸੀ ਦੱਸੀ ਜਾ ਰਹੀ ਹੈ,ਜਿਸ ਦੀ ਉਮਰ ਲਗਭਗ 35-38 ਸਾਲ ਦੇ ਕਰੀਬ ਹੋਵੇਗੀ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਕਰੀਬ 1 ਘੰਟੇ ਬਾਅਦ ਲਾਸ਼ ਨੂੰ ਬਾਹਰ ਕੱਢਿਆ ਗਿਆ। ਪੁਲਸ ਨੇ ਦੱਸਿਆ ਕਿ ਅਜੇ ਤੱਕ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕਾ ਦੇ ਸਿਰ ’ਤੇ ਸੱਟਾਂ ਦੇ ਵੀ ਨਿਸ਼ਾਨ ਪਾਏ ਗਏ ਹਨ।

ਇਹ ਵੀ ਪੜ੍ਹੋ : ਦਵਾਈ ਲੈਣ ਜਾ ਰਹੇ ਦਾਦਾ-ਦਾਦੀ ਤੇ ਪੋਤੇ ਨਾਲ ਵਾਪਰਿਆ ਭਾਣਾ, ਤਿੰਨਾਂ ਦੀ ਹੋਈ ਮੌਤ

ਪੁਲਸ ਦਾ ਕਹਿਣਾ ਹੈ ਕਿ ਕੱਲ੍ਹ ਪੁਲੀ ’ਚ ਪਾਣੀ ਚੜ੍ਹਨ ਨਾਲ ਹੋ ਸਕਦਾ ਹੈ ਕਿ ਸ਼ਾਇਦ ਲਾਸ਼ ਪਿੱਛੋਂ ਵਹਿ ਕੇ ਆ ਗਈ ਹੋਵੇ।ਫ਼ਿਲਹਾਲ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇੱਥੇ ਦੇ ਲੋਕਾਂ ਨੇ ਦੱਸਿਆ ਕਿ ਇਸ ਇਲਾਕੇ ’ਚ ਪੁਲਸ ਦੀ ਨਾਕੇਬੰਦੀ ਵੀ ਕਾਫ਼ੀ ਘੱਟ ਹੈ। 

ਇਹ ਵੀ ਪੜ੍ਹੋ : ਫ਼ੌਜੀ ਨੇ ਵਟਸਐੱਪ ਜ਼ਰੀਏ ਭੇਜੀ ਲੋਕੇਸ਼ਨ, ਹੋਟਲ ਦੇ ਕਮਰੇ 'ਚ ਪਹੁੰਚਿਆ ਪਰਿਵਾਰ ਤਾਂ ਫਾਹੇ ਲੱਗਿਆ ਵੇਖ ਉੱਡੇ ਹੋਸ਼


Shyna

Content Editor

Related News