ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 63 ਨਵੇਂ ਮਾਮਲਿਆਂ ਦੀ ਪੁਸ਼ਟੀ, 799 ਲੋਕਾਂ ਦੀ ਰਿਪੋਰਟ ਨੈਗੇਟਿਵ

07/19/2020 6:19:10 PM

ਜਲੰਧਰ (ਰੱਤਾ) : ਜਲੰਧਰ ਜ਼ਿਲ੍ਹੇ 'ਚ ਕੋਰੋਨਾ ਲਾਗ ਦੀ ਬਿਮਾਰੀ (ਮਹਾਮਾਰੀ) ਦਾ ਮੱਕੜ ਜਾਲ ਲਗਾਤਾਰ ਫੈਲਦਾ ਜਾ ਰਿਹਾ ਹੈ। ਐਤਵਾਰ ਨੂੰ 50 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇਥੇ ਰਾਹਤ ਦੀ ਗੱਲ ਇਹ ਵੀ ਹੈ ਕਿ ਜ਼ਿਲ੍ਹੇ ਭਰ ਵਿਚੋਂ ਜਾਂਚ ਲਈ ਲਏ ਗਏ ਨਮੂਨਿਆਂ 'ਚੋਂ 799 ਲੋਕਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ, ਜਦਕਿ 63 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਫਰੀਦਕੋਟ ਮੈਡੀਕਲ ਕਾਲਜ ਤੋਂ 50, ਨਿੱਜੀ ਲੈਬਾਰਟਰੀਆਂ ਤੋਂ 10 ਅਤੇ ਸਿਵਲ ਹਸਪਤਾਲ ਵਿਚ ਸਥਾਪਤ ਟਰੂਨੇਟ ਮਸ਼ੀਨ 'ਤੇ ਤਿੰਨ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ। ਵਿਭਾਗ ਦੇ ਅਧਿਕਾਰੀਆਂ ਨੇ ਦੱਿਸਆ ਕਿ ਪਾਜ਼ੇਟਿਵ ਆਏ ਉਕਤ ਲੋਕਾਂ ਵਿਚੋਂ ਜ਼ਿਆਦਾਤਰ ਆਈ. ਟੀ. ਬੀ. ਪੀ. ਦੇ ਜਵਾਨ, ਪੁਲਸ ਮੁਲਾਜ਼ਮ ਅਤੇ ਪਿਛਲੇ ਦਿਨੋਂ ਵਿਦੇਸ਼ੋਂ ਪਰਤੇ 2 ਲੋਕ ਸ਼ਾਮਲ ਹਨ।

ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ
ਫੂਲ ਚੰਦ (ਮਹੇੜੂ)
ਰਣਵੀਰ ਸਿੰਘ (ਲਾਂਬੜਾ)
ਜਸਪਾਲ ਸਿੰਘ (ਬੀਰ ਪਿੰਡ)
ਪ੍ਰੀਤਮ ਚੰਦ (ਪਿੰਡ ਿਸੰਘਾਂ)
ਆਸ਼ੂ (ਮਨਜੀਤ ਨਗਰ)
ਕਰਣ (ਬੂਟਾ ਮੰਡੀ)
ਅਰਸ਼ਦੀਪ (ਪਿੰਡ ਖੋਸਾ)
ਸੰਦੀਪ ਰਾਜ (ਧੀਣਾ)
ਪਵਨ ਕੁਮਾਰ (ਫਿਲੌਰ)
ਦੀਪਕ ਕੁਮਾਰ (ਮੁਹੱਲਾ ਨੰਬਰ 26 ਜਲੰਧਰ ਕੈਂਟ)
ਦਿਲਬਾਗ ਿਸੰਘ (ਪਿੰਡ ਭੋਜੋਵਾਲ)
ਅਮਿਤ (ਸੰਤੋਖਪੁਰਾ
ਕਰਣ (ਗਰੀਨ ਐਨਕਲੇਵ)
ਰਾਜ ਕੁਮਾਰ (ਸੈਦਾਂ ਗੇਟ)
ਸੰਜੇ (ਤੇਜਮੋਹਨ ਨਗਰ
ਅਸ਼ੋਕ ਕੁਮਾਰ (ਨੈਲਕਾ ਐਨਕਲੇਵ
ਅਨੀਤਾ, ਪ੍ਰਿਯੰਕਾ, ਪਰਿਣ (ਅਵਤਾਰ ਨਗਰ
ਗਗਨਦੀਪ, ਜਤਿੰਦਰ, ਮੋਹਨ (ਜਲੰਧਰ)
ਅਨਮੋਲ, ਵਰਿੰਦਰ (ਨਿਊ ਸੁਰਾਜਗੰਜ)
ਕੁਲਵਿੰਦਰ ਕੌਰ (ਆਦਮਪੁਰ)
ਚਿਰੰਜੀ ਲਾਲ, ਵਿਜੇ, ਰਮੇਸ਼, ਬਲਦੇਵ ਕੌਰ (ਬੁਲੰਦਪੁਰ ਆਦਮਪੁਰ)
ਵੀਨਾ, ਸੋਨੂੰ (ਨਿਊ ਹਰਦਿਆਲ ਨਗਰ)
ਰਵੀ, ਸੁਖਜੀਤ, ਸੁਖਦੇਵ, ਸਰਵਣ (ਿਪੰਡ ਪਚਰੰਗਾ
ਧਰਮਿੰਦਰ, ਵਿਜੇ ਸਿੰਘ, ਸੁਧਾਂਸ਼ੂ, ਬਾਬੂ ਜਾਨ, ਟੀ. ਸੰਤੋਸ਼, ਬਿਸ਼ਨ ਰਾਮ, ਪੂਰਨ ਦਾਸ, ਨਰਿੰਦਰ, ਮੋਘ ਸ਼ੰਕਰ, ਜਗਮੋਹਨ, ਦੇਵੀ ਲਾਲ, ਮੁਕੇਸ਼ ਕੁਮਾਰ, ਰਾਜੇਸ਼ ਕੁਮਾਰ, ਗੋਵਿੰਦ ਰਾਮ, ਹਰਦੀਪ ਠਾਕੁਰ (ਆਈ.ਟੀ. ਬੀ. ਪੀ.ਬਿਧੀਪੁਰ)

ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਚਿਤਾਵਨੀ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ

ਪੰਜਾਬ 'ਚ ਕੋਰੋਨਾ ਦੇ ਹਾਲਾਤ 
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 9807 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1244, ਲੁਧਿਆਣਾ 'ਚ 1770, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1641, ਸੰਗਰੂਰ 'ਚ 716 ਕੇਸ, ਪਟਿਆਲਾ 'ਚ 901, ਮੋਹਾਲੀ 'ਚ 513, ਗੁਰਦਾਸਪੁਰ 'ਚ 307 ਕੇਸ, ਪਠਾਨਕੋਟ 'ਚ 268, ਤਰਨਤਾਰਨ 222,  ਹੁਸ਼ਿਆਰਪੁਰ 'ਚ 267, ਨਵਾਂਸ਼ਹਿਰ 'ਚ 258, ਮੁਕਤਸਰ 170, ਫਤਿਹਗੜ੍ਹ ਸਾਹਿਬ 'ਚ 196, ਰੋਪੜ 'ਚ 158, ਮੋਗਾ 'ਚ 194, ਫਰੀਦਕੋਟ 196, ਕਪੂਰਥਲਾ 149, ਫਿਰੋਜ਼ਪੁਰ 'ਚ 215, ਫਾਜ਼ਿਲਕਾ 149, ਬਠਿੰਡਾ 'ਚ 177, ਬਰਨਾਲਾ 'ਚ 79, ਮਾਨਸਾ 'ਚ 67 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 6681 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 2880 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 246 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਸ਼ਰਮਨਾਕ ! ਘਰੋਂ ਬਾਹਰ ਗਏ ਮਾਪੇ, ਰਿਸ਼ਤੇ 'ਚ ਲੱਗਦੇ ਭਰਾ ਨੇ ਲੁੱਟੀ ਭੈਣ ਦੀ ਪੱਤ


Gurminder Singh

Content Editor

Related News