7 ਸਾਲ ਬਾਅਦ ਆਖਿਰ 20 ਸੈਕਟਰਾਂ ’ਚ ਵੰਡਿਆ ਗਿਆ ਜਲੰਧਰ ਸ਼ਹਿਰ, ਜਾਣੋ ਕਿਹੜੇ ਸੈਕਟਰ ''ਚ ਆਉਂਦਾ ਹੈ ਤੁਹਾਡਾ ਘਰ

Thursday, Jan 12, 2023 - 04:45 PM (IST)

7 ਸਾਲ ਬਾਅਦ ਆਖਿਰ 20 ਸੈਕਟਰਾਂ ’ਚ ਵੰਡਿਆ ਗਿਆ ਜਲੰਧਰ ਸ਼ਹਿਰ, ਜਾਣੋ ਕਿਹੜੇ ਸੈਕਟਰ ''ਚ ਆਉਂਦਾ ਹੈ ਤੁਹਾਡਾ ਘਰ

ਜਲੰਧਰ (ਖੁਰਾਣਾ)- 2016-17 ਵਿਚ ਨਗਰ ਨਿਗਮ ਪ੍ਰਸ਼ਾਸਨ ਨੇ ਦਾਰਾਸ਼ਾਹ ਐਂਡ ਕੰਪਨੀ ਤੋਂ ਸ਼ਹਿਰ ਦਾ ਜੀ. ਆਈ. ਐੱਸ. ਸਰਵੇ ਕਰਵਾਇਆ ਸੀ, ਜਿਸ ਤਹਿਤ ਸ਼ਹਿਰ ਦੇ ਹਰ ਘਰ, ਹਰ ਦੁਕਾਨ, ਹਰ ਫੈਕਟਰੀ ਅਤੇ ਹਰ ਪ੍ਰਾਪਰਟੀ ਨੂੰ ਯੂਨੀਕ ਆਈ. ਡੀ. ਨੰਬਰ ਅਲਾਟ ਕੀਤੇ ਗਏ ਸਨ। ਉਦੋਂ ਸ਼ਹਿਰ ਵਿਚ ਘਰਾਂ ਦੀ ਗਿਣਤੀ 2.96 ਲੱਖ ਗਿਣੀ ਗਈ ਸੀ ਅਤੇ ਕਮਰਸ਼ੀਅਲ ਯੂਨਿਟ ਇਸ ਤੋਂ ਵੱਖ ਸਨ। ਇਹ ਸਰਵੇ 2017 ਵਿਚ ਪੂਰਾ ਹੋ ਗਿਆ ਸੀ ਅਤੇ ਉਦੋਂ 50 ਹਜ਼ਾਰ ਦੇ ਲਗਭਗ ਪ੍ਰਾਪਰਟੀਜ਼ ਅਜਿਹੀਆਂ ਰਹਿ ਗਈਆਂ ਸਨ, ਜਿੱਥੇ ਸਰਵੇ ਟੀਮ ਨੂੰ ਦਰਵਾਜ਼ੇ ਬੰਦ ਮਿਲੇ ਸਨ।

ਇਸ ਸਰਵੇ ਤਹਿਤ ਨਿਗਮ ਨੇ ਹਰ ਪ੍ਰਾਪਰਟੀ ਦਾ ਪੂਰਾ ਬਿਓਰਾ ਆਦਿ ਇਕੱਠਾ ਕੀਤਾ ਸੀ ਅਤੇ ਇਸ ਸਰਵੇ ਨੂੰ ਟੈਕਸ ਸਿਸਟਮ ਨਾਲ ਜੋੜੇ ਜਾਣ ਦਾ ਪਲਾਨ ਸੀ ਪਰ ਪਿਛਲੇ 5 ਸਾਲ ਜਲੰਧਰ ਨਿਗਮ ਦੀ ਸੱਤਾ ’ਤੇ ਕਾਬਜ਼ ਰਹੀ ਕਾਂਗਰਸ ਪਾਰਟੀ ਨੇ ਇਸ ਜੀ. ਆਈ. ਐੱਸ. ਸਰਵੇ ਨੂੰ ਫਾਈਲਾਂ ਵਿਚ ਹੀ ਦਫਨ ਕਰ ਦਿੱਤਾ। ਇਸ ਕਾਰਨ ਟੈਕਸਾਂ ਦੀ ਉਗਰਾਹੀ ਵਿਚ ਇਸ ਸਰਵੇ ਦਾ ਕੋਈ ਲਾਭ ਨਹੀਂ ਉਠਾਇਆ ਜਾ ਸਕਿਆ। ਹੁਣ ਲਗਭਗ 7 ਸਾਲ ਬਾਅਦ ਨਿਗਮ ਪ੍ਰਸ਼ਾਸਨ ਨੇ ਇਸ ਸਰਵੇ ਦਾ ਲਾਭ ਉਠਾਉਣ ਦੇ ਉਦੇਸ਼ ਨਾਲ ਸ਼ਹਿਰ ਨੂੰ 20 ਸੈਕਟਰਾਂ ਵਿਚ ਵੰਡ ਹੀ ਦਿੱਤਾ ਹੈ। ਹੁਣ ਆਉਣ ਵਾਲੇ ਸਮੇਂ ਵਿਚ ਜਲੰਧਰ ਦੇ ਲੋਕ ਵੀ ਚੰਡੀਗੜ੍ਹ ਅਤੇ ਮੋਹਾਲੀ ਦੀ ਤਰਜ਼ ’ਤੇ ਆਪਣੇ ਘਰਾਂ, ਦੁਕਾਨਾਂ ਆਦਿ ਦੇ ਪਤੇ ’ਚ ਸੈਕਟਰ ਨੰਬਰ ਸ਼ਾਮਲ ਕਰ ਸਕਣਗੇ। ਕਿਸੇ ਦੀ ਪ੍ਰਾਪਰਟੀ ਕਿਸ ਸੈਕਟਰ ਵਿਚ ਆਉਂਦੀ ਹੈ, ਇਸ ਨੂੰ ਦਰਸਾਉਣ ਲਈ ਹਰ ਘਰ, ਹਰ ਦੁਕਾਨ, ਹਰ ਫੈਕਟਰੀ ਦੇ ਅੱਗੇ ਯੂਨੀਕ ਆਈ. ਡੀ. ਲਿਖੀਆਂ ਨੰਬਰ ਪਲੇਟਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਹਿਲੇ ਪੜਾਅ ਵਿਚ ਸਮਾਰਟ ਸਿਟੀ ਵੱਲੋਂ ਇਕ ਲੱਖ ਤੋਂ ਜ਼ਿਆਦਾ ਪ੍ਰਾਪਰਟੀਜ਼ ’ਤੇ ਇਹ ਨੰਬਰ ਪਲੇਟਾਂ ਲਗਾਈਆਂ ਜਾ ਰਹੀਆਂ ਹਨ। ਹਰ ਪਲੇਟ ’ਤੇ ਯੂ. ਆਈ. ਡੀ. ਨੰਬਰ ਤੋਂ ਪਹਿਲਾਂ ਸੈਕਟਰ ਨੰਬਰ ਲਿਖਿਆ ਗਿਆ ਹੈ। ਹੁਣ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਯੂ. ਆਈ. ਡੀ. ਨੰਬਰਾਂ ਨੂੰ ਟੈਕਸ ਕੁਲੈਕਸ਼ਨ ਸਿਸਟਮ ਵਿਚ ਜੋੜ ਦਿੱਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ :  ਸ਼ਹੀਦ ਕਾਂਸਟੇਬਲ ਕੁਲਦੀਪ ਬਾਜਵਾ ਦੇ ਮਾਮਲੇ 'ਚ ਚੌਥੇ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਸੂਬੇ ’ਚ ਅਲਰਟ ਜਾਰੀ

ਨਵੇਂ ਜੁੜੇ ਪਿੰਡਾਂ ਦੇ ਸੈਕਟਰ ਵੱਖਰੇ ਬਣਾਏ ਜਾਣਗੇ
ਲਗਭਗ 3 ਸਾਲ ਪਹਿਲਾਂ ਨਿਗਮ ਨੇ ਆਪਣੀ ਹੱਦ ਵਿਚ ਛਾਉਣੀ ਹਲਕੇ ਦੇ 12 ਪਿੰਡਾਂ ਨੂੰ ਸ਼ਾਮਲ ਕੀਤਾ ਸੀ, ਜਿਨ੍ਹਾਂ ਨੂੰ ਵੀ ਸੈਕਟਰਾਂ ਵਿਚ ਵੰਡੇ ਜਾਣ ਦੀ ਯੋਜਨਾ ਹੈ। ਇਨ੍ਹਾਂ ਪਿੰਡਾਂ ਲਈ ਅਲੱਗ ਤੋਂ 5-6 ਸੈਕਟਰ ਬਣਾਏ ਜਾ ਰਹੇ ਹਨ ਅਤੇ ਇਥੇ ਨੰਬਰ ਪਲੇਟਾਂ ਲਗਾਉਣ ਦਾ ਕੰਮ ਦੂਜੇ ਪੜਾਅ ਵਿਚ ਸ਼ੁਰੂ ਕੀਤਾ ਜਾਵੇਗਾ। ਕੁਝ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਨਿਗਮ ਚੋਣਾਂ ਵਿਚ ਇਨ੍ਹਾਂ ਪਿੰਡਾਂ ਨੂੰ ਵੀ ਵਾਰਡ ਬਣਾ ਕੇ ਵੋਟਿੰਗ ਪ੍ਰਕਿਰਿਆ ਤਹਿਤ ਲਿਆਂਦਾ ਜਾਵੇਗਾ ਅਤੇ ਹੁਣ ਇਨ੍ਹਾਂ ਪਿੰਡਾਂ ਵਿਚ ਵੀ ਨਿਗਮ ਕੌਂਸਲਰ ਹੋਇਆ ਕਰਨਗੇ।

PunjabKesari

ਸੈਕਟਰ ਨੰਬਰ 1 ’ਚ ਲੱਗਣੀਆਂ ਸ਼ੁਰੂ ਹੋਈਆਂ ਯੂ. ਆਈ. ਡੀ. ਨੰਬਰ ਪਲੇਟਾਂ
ਨਿਗਮ ਨੇ ਸ਼ਹਿਰ ਨੂੰ 20 ਸੈਕਟਰਾਂ ਵਿਚ ਵੰਡਣ ਦੇ ਬਾਅਦ ਹਰ ਪ੍ਰਾਪਰਟੀ ਨੂੰ ਯੂ. ਆਈ. ਡੀ. ਨੰਬਰ ਦੇਣ ਲਈ ਇਕ ਵੱਖਰਾ ਸਰਵੇ ਕਰਵਾਇਆ, ਜਿਸ ਤਹਿਤ ਲਗਭਗ ਇਕ ਲੱਖ ਪ੍ਰਾਪਰਟੀਜ਼ ਨੂੰ ਕਵਰ ਕਰਕੇ ਉਥੇ ਯੂ. ਆਈ. ਡੀ. ਨੰਬਰ ਪਲੇਟਾਂ ਲਗਾਉਣ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤ ਸੈਕਟਰ ਨੰਬਰ 1 ਤੋਂ ਹੋਈ ਹੈ, ਜੋ ਮਕਸੂਦਾਂ ਏਰੀਆ ਅਤੇ ਫ੍ਰੈਂਡਜ਼ ਕਾਲੋਨੀ ਹਲਕੇ ਵਿਚ ਪੈਂਦਾ ਹੈ। ਉਥੇ ਸੈਂਕੜਿਆਂ ਦੀ ਗਿਣਤੀ ਵਿਚ ਨੰਬਰ ਪਲੇਟਾਂ ਲਗਾ ਵੀ ਦਿੱਤੀਆਂ ਗਈਆਂ ਹਨ। ਆਉਣ ਵਾਲੇ ਦਿਨਾਂ ਵਿਚ ਸੈਕਟਰ 2 ਦੀ ਵਾਰੀ ਆ ਰਹੀ ਹੈ, ਜੋ ਇੰਡਸਟਰੀਅਲ ਏਰੀਆ ਦੇ ਆਸ-ਪਾਸ ਦਾ ਖੇਤਰ ਹੈ। ਹਰ ਨੰਬਰ ਪਲੇਟ ਦੇ ਉਪਰ ਕਿਊ. ਆਰ. ਕੋਡ ਛਪਿਆ ਹੋਇਆ ਹੈ, ਜਿਸ ਨੂੰ ਮੋਬਾਇਲ ਫੋਨ ਦੇ ਕੈਮਰੇ ਨਾਲ ਵਿਸ਼ੇਸ਼ ਐਪ ਰਾਹੀਂ ਸਕੈਨ ਕਰਕੇ ਨਿਗਮ ਕਰਮਚਾਰੀ ਸਾਰਾ ਡਾਟਾ ਜੁਟਾ ਲੈਣਗੇ ਅਤੇ ਉਸੇ ਦੇ ਹਿਸਾਬ ਨਾਲ ਪ੍ਰਾਪਰਟੀ ਟੈਕਸ, ਵਾਟਰ ਟੈਕਸ ਆਦਿ ਦੀ ਗਣਨਾ ਹੋਵੇਗੀ।

PunjabKesari

ਇਸ ਚਾਰਟ ਤੋਂ ਜਾਣੋ ਕਿਸ ਸੈਕਟਰ ’ਚ ਹੈ ਤੁਹਾਡਾ ਘਰ, ਤੁਹਾਡੀ ਦੁਕਾਨ
ਸੈਕਟਰ ਨੰਬਰ - 1
ਜਨਤਾ ਕਾਲੋਨੀ, ਮੋਤੀ ਨਗਰ, ਰੈਡੀਸਨ ਐਨਕਲੇਵ, ਫ੍ਰੈਂਡਜ਼ ਕਾਲੋਨੀ, ਰਾਮਨਗਰ, ਮੇਹਰ ਚੰਦ ਇੰਸਟੀਚਿਊਟ, ਟੈਗੋਰ ਪਾਰਕ, ​​ਸੈਕਰਡ ਹਾਰਟ ਹਸਪਤਾਲ, ਗ੍ਰੇਟਰ ਕੈਲਾਸ਼।
ਸੈਕਟਰ ਨੰਬਰ - 2
ਨਿਊ ਆਨੰਦ ਨਗਰ, ਗੁਰਬਚਨ ਨਗਰ, ਭਗਤ ਸਿੰਘ ਕਾਲੋਨੀ, ਸੰਜੇ ਗਾਂਧੀ ਨਗਰ, ਇੰਡਸਟਰੀਅਲ ਏਰੀਆ, ਸੋਢਲ ਏਰੀਆ, ਸ਼ਿਵ ਨਗਰ, ਦੇਵੀ ਤਾਲਾਬ ਮੰਦਰ ਏਰੀਆ, ਅਮਨ ਨਗਰ, ਗੁੱਜਾ ਪੀਰ, ਬਚਿੰਤ ਨਗਰ, ਸਰਾਭਾ ਨਗਰ, ਸਲੇਮਪੁਰ, ਫੇਅਰ ਫਾਰਮ, ਕਾਲੀਆ ਕਾਲੋਨੀ, ਗੁਰੂ ਅਮਰਦਾਸ ਨਗਰ।
ਸੈਕਟਰ ਨੰਬਰ - 3
ਲਕਸ਼ਮੀਪੁਰਾ, ਦੋਆਬਾ ਚੌਂਕ, ਕੇ. ਐੱਮ. ਵੀ. ਕਾਲਜ, ਬੀ. ਡੀ. ਏ. ਐਨਕਲੇਵ, ਬਾਬਾ ਦੀਪ ਸਿੰਘ ਨਗਰ, ਇੰਡਸਟਰੀਅਲ ਅਸਟੇਟ, ਗੁਲਮਰਗ ਕਾਲੋਨੀ, ਹਰਦਿਆਲ ਨਗਰ, ਨੀਵਾਂ ਸੰਤੋਖਪੁਰਾ, ਅੰਬਿਕਾ ਕਾਲੋਨੀ।
ਸੈਕਟਰ ਨੰਬਰ - 4
ਕਿਸ਼ਨਪੁਰਾ, ਕਾਜ਼ੀ ਮੰਡੀ, ਸੂਰਿਆ ਐਨਕਲੇਵ, ਗੁਰੂ ਗੋਬਿੰਦ ਸਿੰਘ ਐਨਕਲੇਵ, ਰੇਲ ਵਿਹਾਰ, ਸੁੱਚੀ ਪਿੰਡ, ਥ੍ਰੀ ਸਟਾਰ ਕਾਲੋਨੀ, ਲੰਮਾ ਪਿੰਡ ਚੌਕ, ਵਿਨੈ ਨਗਰ, ਉਪਕਾਰ ਨਗਰ, ਚੱਕ ਹੁਸੈਨਾ, ਬਲਦੇਵ ਨਗਰ, ਜੈਮਲ ਨਗਰ।
ਸੈਕਟਰ ਨੰਬਰ - 5
ਮੋਤੀ ਬਾਗ, ਕਰੋਲ ਬਾਗ, ਕੋਟ ਰਾਮਦਾਸ, ਚੁਗਿੱਟੀ ਚੌਕ, ਗੁਰੂ ਨਾਨਕਪੁਰਾ ਵੈਸਟ ਅਤੇ ਈਸਟ, ਲੱਧੇਵਾਲੀ, ਏਕਤਾ ਨਗਰ, ਹਿਮਾਚਲ ਕਾਲੋਨੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪਾਰਕ ਐਵੇਨਿਊ, ਬੇਅੰਤ ਨਗਰ।
ਸੈਕਟਰ ਨੰਬਰ - 6
ਪਿੰਡ ਚੋਹਕਾਂ, ਨੰਗਲ ਸ਼ਾਮਾ, ਪੁਰਾਣਾ ਦਸਮੇਸ਼ ਨਗਰ, ਸੈਨਿਕ ਵਿਹਾਰ, ਕਾਕੀ ਪਿੰਡ, ਨੈਸ਼ਨਲ ਐਵੀਨਿਊ, ਬਾਬਾ ਬੁੱਢਾ ਜੀ ਨਗਰ, ਅਰਮਾਨ ਨਗਰ, ਬੜਿੰਗ, ਪਰਾਗਪੁਰ, ਢਿੱਲਵਾਂ, ਗਣੇਸ਼ ਨਗਰ, ਦਕੋਹਾ।
ਸੈਕਟਰ ਨੰਬਰ - 7
ਰੇਲਵੇ ਕਾਲੋਨੀ, ਪ੍ਰੀਤ ਨਗਰ, ਡਿਫੈਂਸ ਕਾਲੋਨੀ, ਛੋਟੀ ਬਾਰਾਦਰੀ, ਗੋਲਡਨ ਐਵੇਨਿਊ, ਅਰਬਨ ਅਸਟੇਟ ਫੇਜ਼ 1, ਪੰਜਾਬ ਐਵੇਨਿਊ, ਸੁਭਾਨਾ, ਗੜ੍ਹਾ, ਜਸਵੰਤ ਨਗਰ, ਅਟਵਾਲ ਹਾਊਸ, ਬੀ. ਐੱਸ. ਐੱਫ਼. ਹੈੱਡਕੁਆਰਟਰ, ਪੀ. ਏ. ਪੀ. ਕੰਪਲੈਕਸ, ਰਾਮਾ ਮੰਡੀ।
ਸੈਕਟਰ ਨੰਬਰ - 8
ਮੁਹੱਲਾ ਬਾਗ ਕਰਮਬਖਸ਼, ਭਗਤ ਸਿੰਘ ਚੌਕ, ਪ੍ਰਤਾਪ ਬਾਗ, ਓਲਡ ਜਵਾਹਰ ਨਗਰ, ਅਰਜੁਨ ਨਗਰ, 40 ਕੁਆਰਟਰ, ਸੰਤ ਨਗਰ, ਰੇਲਵੇ ਸਟੇਸ਼ਨ।
ਸੈਕਟਰ ਨੰਬਰ - 9
ਸ਼ਿਵਰਾਜਗੜ੍ਹ, ਰਾਸਤਾ ਮੁਹੱਲਾ, ਪੱਕਾ ਬਾਗ, ਪੰਜਾਬ ਕੇਸਰੀ, ਨਹਿਰੂ ਗਾਰਡਨ, ਨਾਮਦੇਵ ਚੌਕ, ਬੀ. ਐੱਮ. ਸੀ. ਚੌਕ, ਪੁਲਸ ਲਾਈਨ, ਹੋਟਲ ਇੰਟਰਨੈਸ਼ਨਲ, ਰਣਜੀਤ ਨਗਰ, ਸ਼ਾਂਤੀਪੁਰਾ, ਅਲਾਸਕਾ ਚੌਕ, ਸ਼ਿਵਾਜੀ ਪਾਰਕ, ​​ਮਾਸਟਰ ਤਾਰਾ ਸਿੰਘ ਨਗਰ, ਸੈਂਟਰਲ ਟਾਊਨ, ਚਹਾਰ ਬਾਗ।
ਸੈਕਟਰ ਨੰਬਰ - 10
ਜੋਤੀ ਚੌਕ, ਮਖਦੂਮਪੁਰਾ, ਲਵਲੀ ਆਟੋਜ਼, ਲਾਜਪਤ ਨਗਰ, ਗੁਰੂ ਗੋਬਿੰਦ ਸਿੰਘ ਸਟੇਡੀਅਮ, ਰੇਡੀਓ ਕਾਲੋਨੀ, ਬੱਸ ਸਟੈਂਡ, ਹੰਸਰਾਜ ਸਟੇਡੀਅਮ, ਜਿਮਖਾਨਾ ਕਲੱਬ, ਬਾਰਾਦਰੀ, ਦਿਲਕੁਸ਼ਾ ਮਾਰਕੀਟ।
ਸੈਕਟਰ ਨੰਬਰ - 11
ਲਿੰਕ ਰੋਡ, ਆਬਾਦਪੁਰਾ, ਗੁਰੂ ਰਵਿਦਾਸ ਚੌਕ, ਮਾਡਲ ਟਾਊਨ ਲਤੀਫਪੁਰਾ ਸਾਈਡ, ਲਾਲ ਨਗਰ, ਜੋਤੀ ਨਗਰ, ਗੁਰਜੈਪਾਲ ਸਿੰਘ ਨਗਰ, ਮੋਤਾ ਸਿੰਘ ਨਗਰ, ਸਤਲੁਜ ਮਾਰਕੀਟ, ਚੁਨਮੁਨ ਚੌਕ, ਮਾਡਲ ਟਾਊਨ ਮਾਰਕੀਟ, ਪ੍ਰਕਾਸ਼ ਨਗਰ।
ਸੈਕਟਰ ਨੰਬਰ - 12
ਗੁਰੂ ਤੇਗ ਬਹਾਦਰ ਨਗਰ, ਗੁਰੂ ਗੋਬਿੰਦ ਸਿੰਘ ਨਗਰ, ਮੈਨਬਰੋ ਚੌਕ, ਬੂਟਾ ਪਿੰਡ, ਵਡਾਲਾ ਚੌਕ, ਦੂਰਦਰਸ਼ਨ ਐਨਕਲੇਵ, ਟੀ. ਵੀ. ਟਾਵਰ, ਖੁਰਲਾ ਕਿੰਗਰਾ, ਏਕਤਾ ਵਿਹਾਰ, ਫ੍ਰੈਂਡਜ਼ ਕਾਲੋਨੀ, ਚੀਮਾ ਨਗਰ, ਇੰਦਰਾ ਪਾਰਕ, ​​ਲੋਹਾਰ ਨੰਗਲ, ਕਿਊਰੋ ਮਾਲ, ਮਿੱਠਾਪੁਰ, ਅਰਬਨ ਅਸਟੇਟ ਫੇਜ਼ 2, ਸਾਬੋਵਾਲ।
ਸੈਕਟਰ ਨੰਬਰ- 13
ਮਾਡਲ ਹਾਊਸ, ਉੱਤਮ ਸਿੰਘ ਨਗਰ, ਕੋਟ ਬਾਜ਼ਾਰ, ਨਿਊ ਕਰਤਾਰ ਨਗਰ, ਗੀਤਾ ਕਾਲੋਨੀ, ਕੋਟ ਸਦੀਕ, ਜੱਲੋਵਾਲ, ਟਾਵਰ ਇਨਕਲੇਵ, ਮਾਤਾ ਰਾਣੀ ਚੌਕ।

PunjabKesari
ਸੈਕਟਰ ਨੰਬਰ- 14
ਮੱਛੀ ਮਾਰਕੀਟ, ਨਾਜ਼ ਸਿਨੇਮਾ, ਇਸਲਾਮਾਬਾਦ, ਵਿਜੇ ਨਗਰ, ਅਸ਼ੋਕ ਨਗਰ, ਨਿਜ਼ਾਤਮ ਨਗਰ, ਤੇਜ ਮੋਹਨ ਨਗਰ, ਅਵਤਾਰ ਨਗਰ, ਲਾਲ ਰਤਨ, ਸ਼ਹੀਦ ਊਧਮ ਸਿੰਘ ਨਗਰ, ਸਿਵਲ ਹਸਪਤਾਲ।
ਸੈਕਟਰ ਨੰਬਰ - 15
ਗੋਪਾਲ ਨਗਰ, ਸੰਤ ਨਗਰ, ਸਬਜ਼ੀ ਮੰਡੀ ਚੌਕ, ਚਰਨਜੀਤਪੁਰਾ, ਮਹਿੰਦਰੂ ਮੁਹੱਲਾ, ਕਿਲਾ ਬਾਜ਼ਾਰ, ਸ਼ੇਖਾਂ ਬਾਜ਼ਾਰ, ਗੁੜ ਮੰਡੀ, ਵਾਲਮੀਕਿ ਗੇਟ, ਚੰਦਨ ਨਗਰ, ਅੱਡਾ ਹੁਸ਼ਿਆਰਪੁਰ ਚੌਕ, ਮੁਹੱਲਾ ਪੁਰਾਣੀ ਕਚਹਿਰੀ।
ਸੈਕਟਰ ਨੰਬਰ - 16
ਗਾਜ਼ੀ ਗੁੱਲਾ, ਕਬੀਰ ਨਗਰ, ਗਾਂਧੀ ਕੈਂਪ, ਅਮਰ ਨਗਰ, ਵਿੰਡਸਰ ਪਾਰਕ, ​​ਬੀ. ਐੱਸ. ਐੱਫ਼. ਕਾਲੋਨੀ, ਗੁਰੂਦੇਵ ਨਗਰ।
ਸੈਕਟਰ ਨੰਬਰ - 17
ਸ਼ਹੀਦ ਬਾਬੂ ਲਾਭ ਸਿੰਘ ਨਗਰ, ਮਧੂਬਨ ਕਾਲੋਨੀ, ਬਸਤੀ ਬਾਵਾ ਖੇਲ, ਰਾਜ ਨਗਰ, ਗੌਤਮ ਨਗਰ, ਬੈਂਕ ਕਾਲੋਨੀ, ਹਰਦੇਵ ਨਗਰ, ਸਰਸਵਤੀ ਵਿਹਾਰ, ਗੁਪਤਾ ਕਾਲੋਨੀ, ਰੋਜ਼ ਪਾਰਕ, ਆਰੀਆ ਨਗਰ, ਸੰਗਤ ਸਿੰਘ ਨਗਰ।
ਸੈਕਟਰ ਨੰਬਰ - 18
ਬਾਗ ਬਾਹਰੀ, ਆਦਰਸ਼ ਨਗਰ, ਕ੍ਰਿਸ਼ਨਾ ਨਗਰ, ਬਸਤੀ ਮਿੱਠੂ, ਰਾਜਾ ਗਾਰਡਨ, ਸਰਜੀਕਲ ਕੰਪਲੈਕਸ, ਰਸੀਲਾ ਨਗਰ, ਦਿਲਬਾਗ ਨਗਰ, ਜੇ. ਪੀ. ਨਗਰ, ਹਰਬੰਸ ਨਗਰ, ਫੁੱਟਬਾਲ ਚੌਕ, ਬਸਤੀ ਅੱਡਾ।
ਸੈਕਟਰ ਨੰਬਰ - 19
ਬਸਤੀ ਨੌ ਚੌਕ, ਗੋਵਿੰਦ ਨਗਰ, ਬਾਬੂ ਜਗਜੀਵਨ ਰਾਮ ਚੌਕ, ਗੁਰੂ ਸੰਤ ਨਗਰ, ਕੋਟ ਸਦੀਕ, ਘਾਹ ਮੰਡੀ ਚੌਕ, ਬਸਤੀ ਸ਼ੇਖ, ਜਨਕ ਨਗਰ।
ਸੈਕਟਰ ਨੰਬਰ - 20
ਜਵਾਲਾ ਨਗਰ, ਸੁਦਰਸ਼ਨ ਪਾਰਕ, ​ਵਿਵੇਕਾਨੰਦ ਪਾਰਕ, ਨੈਸ਼ਨਲ ਪਾਰਕ, ਨਾਗਰਾ, ਸ਼ੀਤਲ ਨਗਰ, ਪਟੇਲ ਨਗਰ, ਮਕਸੂਦਾਂ ਸਬਜ਼ੀ ਮੰਡੀ।

ਇਹ ਵੀ ਪੜ੍ਹੋ : RTI 'ਚ ਖ਼ੁਲਾਸਾ, ਪੰਜਾਬ 'ਚ 'ਲੰਪੀ ਸਕਿਨ' ਦੀ ਬੀਮਾਰੀ ਨਾਲ ਪਿਛਲੇ ਸਾਲ ਕਰੀਬ 18 ਹਜ਼ਾਰ ਪਸ਼ੂਆਂ ਦੀ ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News