ਜਲੰਧਰ ਕੈਂਟ 'ਚ ਐੱਨ. ਆਰ. ਆਈ. ਦੇ 17 ਸਾਲਾ ਪੁੱਤ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ

Tuesday, Sep 29, 2020 - 06:14 PM (IST)

ਜਲੰਧਰ ਕੈਂਟ 'ਚ ਐੱਨ. ਆਰ. ਆਈ. ਦੇ 17 ਸਾਲਾ ਪੁੱਤ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ

ਜਲੰਧਰ (ਮਹੇਸ਼) : ਸੋਮਵਾਰ ਨੂੰ ਜਲੰਧਰ ਕੈਂਟ ਦੇ ਲਾਲ ਕੁੜਤੀ ਬਾਜ਼ਾਰ ਵਿਚ ਐੱਨ.ਆਰ. ਆਈ. ਦਵਿੰਦਰ ਕਾਰ ਦੇ 17 ਸਾਲਾ ਪੁੱਤਰ ਅਰਮਾਨ ਕੁਮਾਰ ਦੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਕੁੱਝ ਘੰਟਿਆਂ ਵਿਚ ਹੀ ਸੁਲਝਾ ਲਿਆ ਹੈ। ਇਸ ਕਤਲ ਕਾਂਡ ਵਿਚ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਸੂਤਰਾਂ ਮੁਤਾਬਕ ਮੁਲਜ਼ਮ ਅਰਬਨ ਅਸਟੇਟ ਫੇਸ 1 ਦਾ ਦੱਸਿਆ ਜਾ ਰਿਹਾ ਹੈ, ਫਿਲਹਾਲ ਪੁਲਸ ਨੇ ਅਜੇ ਤਕ ਉਸ ਦੇ ਨਾਮ ਦਾ ਖ਼ੁਲਾਸਾ ਨਹੀਂ ਕੀਤਾ। ਇੰਨਾ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਹ ਕਤਲ ਕਿਸੇ ਕੁੜੀ ਦੇ ਚੱਕਰ ਵਿਚ ਕੀਤਾ ਗਿਆ ਹੈ। 

ਇਹ ਵੀ ਪੜ੍ਹੋ :  ਫਗਵਾੜਾ 'ਚ ਵੱਡੀ ਵਾਰਦਾਤ, ਜਿਮ ਜਾ ਰਹੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ

PunjabKesari

ਇੰਝ ਹੋਈ ਵਾਰਦਾਤ 
ਦੱਸਣਯੋਗ ਹੈ ਕਿ ਲਾਲ-ਕੁੜਤੀ ਬਾਜ਼ਾਰ ਵਿਚ 17 ਸਾਲਾ ਅਰਮਾਨ ਕੁਮਾਰ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਘਰ ਵਿਚ ਇਕੱਲਾ ਸੀ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ, ਜਦ ਮ੍ਰਿਤਕ ਅਰਮਾਨ ਦਾ ਦੋਸਤ ਸੌਰਭ ਉਸ ਨੂੰ ਫੁੱਟਬਾਲ ਖੇਡਣ ਲਈ ਬੁਲਾਉਣ ਗਿਆ। ਉਸ ਨੇ ਦੇਖਿਆ ਕਿ ਅਰਮਾਨ ਮ੍ਰਿਤਕ ਹਾਲਤ ਵਿਚ ਖੂਨ ਨਾਲ ਲਥਪਥ ਜ਼ਮੀਨ 'ਤੇ ਪਿਆ ਹੋਇਆ ਸੀ। ਨੇੜੇ ਹੀ ਰਹਿੰਦੀ ਉਸ ਦੀ ਦਾਦੀ, ਦਾਦਾ, ਚਾਚੀ ਅਤੇ ਹੋਰ ਲੋਕਾਂ ਦੀ ਮਦਦ ਨਾਲ ਅਰਮਾਨ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਵੀ ਪੜ੍ਹੋ :  ਨਹਿਰ 'ਚੋਂ ਮਿਲੀ 20 ਸਾਲਾ ਨੌਜਵਾਨ ਦੀ ਲਾਸ਼, ਮਾਂ ਨੇ ਕਿਹਾ ਪ੍ਰੇਮ ਸੰਬੰਧਾਂ 'ਚ ਹੋਇਆ ਕਤਲ

PunjabKesari

ਦਾਦੀ ਕੋਲੋਂ ਖਾਣਾ ਖਾ ਕੇ ਗਿਆ ਸੀ ਅਰਮਾਨ
ਜਾਣਕਾਰੀ ਅਨੁਸਾਰ ਅਰਮਾਨ ਘਰ ਵਿਚ ਇਕੱਲਾ ਹੀ ਸੀ। ਉਸ ਦਾ ਪਿਤਾ 5-6 ਸਾਲ ਤੋਂ ਫਰਾਂਸ 'ਚ ਰਹਿੰਦਾ ਹੈ ਅਤੇ ਮਾਂ ਸੁਨੀਤਾ ਅਤੇ ਭੈਣ ਹਿਮਾਚਲ ਪ੍ਰਦੇਸ਼ 'ਚ ਆਪਣੀ ਰਿਸ਼ਤੇਦਾਰੀ ਵਿਚ ਗਈਆਂ ਹੋਈਆਂ ਸਨ। ਅਰਮਾਨ ਦੀ ਮੌਤ ਦੀ ਖਬਰ ਸੁਣਦੇ ਹੀ ਗਮਗੀਨ ਹੋਈ ਦਾਦੀ ਨੇ ਦੱਸਿਆ ਕਿ ਉਸ ਦਾ ਪੋਤਰਾ ਕੇ. ਵੀ.-4 'ਚ ਪੜ੍ਹਦਾ ਸੀ। ਅੱਜ ਦੁਪਹਿਰ 2 ਵਜੇ ਉਹ ਉਨ੍ਹਾਂ ਕੋਲ ਖਾਣਾ ਖਾ ਕੇ ਗਿਆ ਸੀ ਅਤੇ ਕਹਿ ਰਿਹਾ ਸੀ ਕਿ 3 ਵਜੇ ਉਸ ਦੀ ਕਲਾਸ ਲੱਗਣੀ ਹੈ। ਦਾਦੀ ਨੇ ਦੱਸਿਆ ਕਿ ਸ਼ਾਮ 5 ਵਜੇ ਉਹ ਫੁੱਟਬਾਲ ਖੇਡਣ ਲਈ ਹਰ ਰੋਜ਼ ਜਾਂਦਾ ਸੀ। ਦਾਦੀ ਵੱਲੋਂ ਹਿਮਾਚਲ ਪ੍ਰਦੇਸ਼ ਗਈ ਅਰਮਾਨ ਦੀ ਮਾਂ ਅਤੇ ਭੈਣ ਨੂੰ ਉਸ ਦੀ ਮੌਤ ਬਾਰੇ ਦੱਸਿਆ ਗਿਆ। ਦਾਦੀ ਦਾ ਪੋਤਰੇ ਦੀ ਹੱਤਿਆ ਨੂੰ ਲੈ ਕੇ ਰੋ-ਰੋ ਬੁਰਾ ਹਾਲ ਸੀ।

ਇਹ ਵੀ ਪੜ੍ਹੋ :  ਬੁਢਲਾਡਾ ਦੇ ਨੌਜਵਾਨ ਅਤੇ ਮਸ਼ਹੂਰ ਪੰਜਾਬੀ ਗਾਇਕ ਦਾ ਕੈਨੇਡਾ 'ਚ ਗੋਲ਼ੀਆਂ ਮਾਰ ਕੇ ਕਤਲ

 


author

Gurminder Singh

Content Editor

Related News