ਸੈਲਾਨੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਇੰਟਰ ਸਟੇਟ ਬੱਸਾਂ ਚਲਾਉਣ ਲਈ ਹਿਮਾਚਲ ਨੂੰ ਦਿੱਤੀ ਮਨਜ਼ੂਰੀ

Monday, Jun 14, 2021 - 10:55 PM (IST)

ਸੈਲਾਨੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਇੰਟਰ ਸਟੇਟ ਬੱਸਾਂ ਚਲਾਉਣ ਲਈ ਹਿਮਾਚਲ ਨੂੰ ਦਿੱਤੀ ਮਨਜ਼ੂਰੀ

ਜਲੰਧਰ (ਪੁਨੀਤ)-ਜੈਰਾਮ ਠਾਕੁਰ ਦੀ ਸਰਕਾਰ ਨੇ ਹਿਮਾਚਲ ਅੰਦਰ ਆਪਣੇ ਸੂਬੇ ਦੀਆਂ ਬੱਸਾਂ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਮੁਸਾਫ਼ਿਰਾਂ ਨੂੰ ਰਾਹਤ ਮਿਲ ਰਹੀ ਹੈ। ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਹਿਮਾਚਲ ਦੀਆਂ ਬੱਸਾਂ ਨੂੰ ਪੰਜਾਬ ਵਿਚ ਦਾਖ਼ਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਟਰਾਂਸਪੋਰਟ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਪੰਜਾਬ ਵੱਲੋਂ ਹਿਮਾਚਲ ਦੀਆਂ ਬੱਸਾਂ ਨੂੰ ਸੂਬੇ ਵਿਚ ਦਾਖਲੇ ਲਈ ਮਨਜ਼ੂਰੀ ਦੇਣ ਦੇ ਨਾਲ- ਨਾਲ ਨਿਯਮਾਂ ਨੂੰ ਮੁੱਖ ਤੌਰ ’ਤੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਆਸਾਮ-ਚੀਨ ਬਾਰਡਰ ’ਤੇ ਡਿਊਟੀ ਦੌਰਾਨ ਨੂਰਪੁਰਬੇਦੀ ਦੇ ਨੌਜਵਾਨ ਸੈਨਿਕ ਦੀ ਮੌਤ, ਪਰਿਵਾਰ ਹੋਇਆ ਹਾਲੋ-ਬੇਹਾਲ

ਅਧਿਕਾਰੀਆਂ ਦਾ ਕਹਿਣਾ ਹੈ ਕਿ ਹਿਮਾਚਲ ਦੀਆਂ ਬੱਸਾਂ ਪੰਜਾਬ ਆਉਣ ਪਰ ਉਨ੍ਹਾਂ ਵਿਚ ਸੀਟਾਂ ਮੁਤਾਬਕ 50 ਫ਼ੀਸਦੀ ਮੁਸਾਫ਼ਿਰ ਹੋਣੇ ਚਾਹੀਦੇ ਹਨ। ਪੰਜਾਬ ਦੇ ਜਿਸ ਬੱਸ ਅੱਡੇ ’ਤੇ ਹਿਮਾਚਲ ਦੀਆਂ ਬੱਸਾਂ ਕਾਊਂਟਰ ’ਤੇ ਲੱਗਣਗੀਆਂ, ਉਨ੍ਹਾਂ ਨੂੰ 50 ਫੀਸਦੀ ਤੋਂ ਵੱਧ ਯਾਤਰੀ ਬਿਠਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਹਿਮਾਚਲ ਦੀਆਂ ਬੱਸਾਂ ਜੇਕਰ ਵਧੇਰੇ ਗਿਣਤੀ ਵਿਚ ਮੁਸਾਫ਼ਿਰਾਂ ਨੂੰ ਬਿਠਾਉਣਗੀਆਂ ਤਾਂ ਉਨ੍ਹਾਂ ’ਤੇ ਐਕਸ਼ਨ ਲਿਆ ਜਾਵੇਗਾ।

ਇਹ ਵੀ ਪੜ੍ਹੋ: ਗੈਂਗਸਟਰ ਜਸਪ੍ਰੀਤ ਜੱਸੀ ਦਾ ਹੋਇਆ ਅੰਤਿਮ ਸੰਸਕਾਰ, ਭੈਣ ਨੇ ਦਿੱਤੀ ਮੁੱਖ ਅਗਨੀ ਤੇ ਧਾਹਾਂ ਮਾਰ ਰੋਇਆ ਪਰਿਵਾਰ

ਲਾਕਡਾਊਨ ਵਿਚ ਰਾਹਤ ਮਿਲਣ ਕਾਰਨ ਵੱਡੀ ਗਿਣਤੀ ਵਿਚ ਸੈਲਾਨੀ ਹਿਮਾਚਲ ਵੱਲ ਜਾਣ ਲੱਗੇ ਹਨ। ਹਿਮਾਚਲ ਵਿਚ ਜਾਣ ਵਾਲਿਆਂ ਨੂੰ ਹੁਣ ਕੋਰੋਨਾ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਰਿਪੋਰਟ ਦੀ ਜ਼ਰੂਰਤ ਨਹੀਂ ਹੈ। ਹਿਮਾਚਲ ਸਰਕਾਰ ਦੀ ਵੈੱਬਸਾਈਟ ’ਤੇ ਆਪਣੀ ਰਜਿਸਟ੍ਰੇਸ਼ਨ ਕਰ ਕੇ ਆਸਾਨੀ ਨਾਲ ਹਿਮਾਚਲ ਵਿਚ ਦਾਖਲ ਹੋਇਆ ਜਾ ਸਕਦਾ ਹੈ। ਜੈਰਾਮ ਠਾਕੁਰ ਸਰਕਾਰ ਵੱਲੋਂ ਭਾਵੇਂ ਲਾਕਡਾਊਨ ਅਤੇ ਕਰਫ਼ਿਊ ਵਿਚ ਰਾਹਤ ਦਿੱਤੀ ਗਈ ਹੈ ਪਰ ਪੁਲਸ ਨੂੰ ਚੌਕੰਨਾ ਰਹਿਣ ਦੇ ਹੁਕਮ ਦਿੱਤੇ ਗਏ ਹਨ। ਹਿਮਾਚਲ ਦੇ ਡੀ. ਜੀ. ਪੀ. ਸੰਜੇ ਕੁੰਡੂ ਵੱਲੋਂ ਹਦਾਇਤਾਂ ਦੇ ਮੱਦੇਨਜ਼ਰ ਹਿਮਾਚਲ ਵਿਚ ਦਾਖ਼ਲ ਹੋਣ ਵਾਲਿਆਂ ਦੇ ਈ-ਪਾਸ ਆਦਿ ਚੈੱਕ ਕੀਤੇ ਜਾ ਰਹੇ ਹਨ।

ਉਥੇ ਹੀ, ਆਈ. ਐੱਸ. ਬੀ. ਟੀ. ਦਿੱਲੀ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਪੰਜਾਬ ਦੀਆਂ 30 ਦੇ ਲਗਭਗ ਸਰਕਾਰੀ ਬੱਸਾਂ ਰਵਾਨਾ ਹੋਈਆਂ, ਜਦੋਂ ਕਿ ਹਰਿਆਣਾ ਦੀਆਂ 45 ਬੱਸਾਂ ਦਿੱਲੀ ਪਹੁੰਚੀਆਂ। ਇਸ ਤਹਿਤ ਵੇਖਣ ਵਿਚ ਆ ਰਿਹਾ ਹੈ ਕਿ ਹਰਿਆਣਾ ਵੱਲੋਂ ਪੰਜਾਬ ਤੋਂ ਵੱਧ ਬੱਸਾਂ ਚਲਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਜਲੰਧਰ: ਨਸ਼ੀਲਾ ਪਦਾਰਥ ਦੇ ਕੇ ਕੁੜੀ ਨਾਲ ਟੱਪੀਆਂ ਹੱਦਾਂ, ਅਸ਼ਲੀਲ ਵੀਡੀਓ ਬਣਾ ਕੇ ਦਿੱਤੀਆਂ ਇਹ ਧਮਕੀਆਂ

ਲਾਕਡਾਊਨ ਕਾਰਨ ਘੱਟ ਰਹੀ ਪ੍ਰਾਈਵੇਟ ਬੱਸਾਂ ਦੀ ਆਵਾਜਾਈ
ਜਲੰਧਰ ਦੇ ਬੱਸ ਅੱਡੇ ਤੋਂ ਚੱਲਣ ਵਾਲੀਆਂ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਵੀ ਘੱਟ ਰਹੀ। ਇਸ ਕਾਰਨ ਜਿਹੜੇ ਰੂਟਾਂ ’ਤੇ ਮੁਸਾਫਿਰ ਵਧੇਰੇ ਗਿਣਤੀ ਵਿਚ ਹੁੰਦੇ ਹੈ, ਉਨ੍ਹਾਂ ਮੁਸਾਫਿਰਾਂ ਨੂੰ ਵੀ ਸਰਕਾਰੀ ਬੱਸਾਂ ਦੀ ਲੰਮਾ ਸਮਾਂ ਉਡੀਕ ਕਰਨੀ ਪਈ। ਰੋਡਵੇਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਬੱਸਾਂ ਦੀ ਆਵਾਜਾਈ ਮੁਸਾਫਿਰਾਂ ਦੀ ਮੰਗ ਮੁਤਾਬਕ ਸ਼ੁਰੂ ਕੀਤੀ ਹੈ। ਜਿਹੜੇ ਰੂਟਾਂ ’ਤੇ ਮੁਸਾਫਿਰ ਘੱਟ ਸਨ, ਉਥੇ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਘੱਟ ਕੀਤੀ ਗਈ ਤਾਂ ਜੋ ਮਹਿਕਮੇ ਨੂੰ ਜ਼ਿਆਦਾ ਘਾਟਾ ਨਾ ਸਹਿਣਾ ਪਵੇ।

ਇਹ ਵੀ ਪੜ੍ਹੋ: ਹਾਥੀ ਦੀ ਤੱਕੜੀ ਨਾਲ ਹੋਈ ਐਂਟਰੀ ਨੇ ਜਲੰਧਰ ਨਾਰਥ ਦੇ ਇੰਝ ਬਦਲੇ ਸਮੀਕਰਣ

ਪੀ. ਏ. ਪੀ. ਨੇੜੇ ਵੀ ਬੱਸਾਂ ਨੂੰ ਨਹੀਂ ਮਿਲੇ ਮੁਸਾਫ਼ਿਰ
ਟਰੇਨਾਂ ਬੰਦ ਹੋਣ ਕਾਰਨ ਮੁਸਾਫ਼ਿਰਾਂ ਨੂੰ ਬੱਸਾਂ ਦਾ ਸਹਾਰਾ ਹੈ, ਜਿਸ ਕਾਰਨ ਮੁੱਖ ਚੌਕਾਂ ਵਿਚ ਬੱਸਾਂ ਨੂੰ ਆਸਾਨੀ ਨਾਲ ਮੁਸਾਫ਼ਿਰ ਮਿਲ ਜਾਂਦੇ ਸਨ ਪਰ ਅੱਜ ਛੁੱਟੀ ਹੋਣ ਕਾਰਨ ਪੀ. ਏ. ਪੀ. ਚੌਕ ਨੇੜੇ ਵੀ ਬੱਸਾਂ ਨੂੰ ਵਧੇਰੇ ਮੁਸਾਫ਼ਿਰ ਨਹੀਂ ਮਿਲੇ। ਚਾਲਕ ਦਲਾਂ ਦਾ ਕਹਿਣਾ ਹੈ ਕਿ ਪੀ. ਏ. ਪੀ. ਚੌਕ ਵਿਚ ਬੀਤੇ ਦਿਨ ਰੁਟੀਨ ਦੇ ਮੁਕਾਬਲੇ ਸਿਰਫ਼ 10 ਤੋਂ 15 ਫ਼ੀਸਦੀ ਹੀ ਮੁਸਾਫ਼ਿਰ ਵੇਖੇ ਗਏ।

ਇਹ ਵੀ ਪੜ੍ਹੋ: ਨਣਦੋਈਏ ਦੀ ਇਸ ਕਰਤੂਤ ਨਾਲ ਉੱਡੇ ਪਰਿਵਾਰ ਦੇ ਹੋਸ਼, ਵਿਆਹੁਤਾ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਕੀਤਾ ਇਹ ਕਾਰਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News