ਸਰਕਾਰੀ ਬੱਸਾਂ ਦੇ ਲਾਭ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੀ. ਐੱਮ. ਰੈਂਕ ’ਤੇ ਡਿੱਗੇਗੀ ਗਾਜ
Sunday, May 23, 2021 - 01:01 PM (IST)
ਜਲੰਧਰ (ਪੁਨੀਤ)– ਕੇਂਦਰ ਸਰਕਾਰ ਵੱਲੋਂ ਟਰੇਨਾਂ ਬੰਦ ਕਰਨ ਕਾਰਨ ਯਾਤਰੀਆਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨੂੰ ਪੰਜਾਬ ਸਰਕਾਰ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਕੈਪਟਨ ਸਰਕਾਰ ਦੇ ਹੁਕਮਾਂ ’ਤੇ ਪੰਜਾਬ ਵਿਚ ਚੱਲਣ ਵਾਲੀਆਂ ਸਰਕਾਰੀ ਬੱਸਾਂ ਬਾਰੇ ਜ਼ਮੀਨੀ ਹਕੀਕਤ ਜਾਣਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ’ਤੇ ਚੰਡੀਗੜ੍ਹ ਵਿਚ ਜਿਹੜੀ ਜਾਣਕਾਰੀ ਪਹੁੰਚੀ ਹੈ, ਉਸ ਤੋਂ ਪਤਾ ਲੱਗਾ ਹੈ ਕਿ ਸਿਸਟਮ ਨਾਲ ਭੇਜੀਆਂ ਜਾਣ ਵਾਲੀਆਂ ਸਰਕਾਰੀ ਬੱਸਾਂ ਨੂੰ ਘਾਟਾ ਨਹੀਂ ਪੈ ਰਿਹਾ।
ਇਹ ਵੀ ਪੜ੍ਹੋ: 'ਕੋਰੋਨਾ' ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਫਗਵਾੜਾ 'ਚ 11 ਦਿਨਾਂ 'ਚ ਹੋਈ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਆਪਣੇ ਨਿੱਜੀ ਹਿੱਤਾਂ ਲਈ ਕਈ ਅਧਿਕਾਰੀਆਂ ਵੱਲੋਂ ਨਿੱਜੀ ਬੱਸਾਂ ਨੂੰ ਲਾਭ ਪਹੁੰਚਾਇਆ ਗਿਆ ਹੈ, ਇਸ ਕਾਰਨ ਅਜਿਹੇ ਜੀ. ਐੱਮ. ਰੈਂਕ ਦੇ ਭ੍ਰਿਸ਼ਟ ਅਧਿਕਾਰੀਆਂ ’ਤੇ ਗਾਜ ਡਿੱਗਣੀ ਤੈਅ ਮੰਨੀ ਜਾ ਰਹੀ ਹੈ।
ਕਈ ਅਧਿਕਾਰੀਆਂ ਵੱਲੋਂ ਸਰਕਾਰੀ ਬੱਸਾਂ ਨੂੰ ਘਾਟੇ ਵਿਚ ਜਾਣ ਦੀ ਗੱਲ ਕਹਿ ਕੇ ਲਾਭ ਦੇ ਰੂਟ ਵਾਲੀਆਂ ਬੱਸਾਂ ਬੰਦ ਕਰ ਦਿੱਤੀਆਂ ਗਈਆਂ। ਇਸ ਲੜੀ ਵਿਚ ਸਿਰਫ਼ ਪੰਜਾਬ ਹੀ ਨਹੀਂ, ਦੂਜੇ ਸੂਬਿਆਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਉਠਾਉਣੀ ਪਈ।
ਇਸੇ ਕਾਰਨ ਚੰਡੀਗੜ੍ਹ ਬੈਠੇ ਸੀਨੀਅਰ ਅਧਿਕਾਰੀਆਂ ਵੱਲੋਂ ਅੰਦਰਖਾਤੇ ਇਕ ਫਾਈਲ ਤਿਆਰ ਕੀਤੀ ਜਾ ਰਹੀ ਹੈ, ਜਿਸ ’ਤੇ ਕਈਆਂ ਨੂੰ ਸਬਕ ਮਿਲਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਪਬਲਿਕ ਦੀ ਸਹੂਲਤ ਲਈ ਬੱਸਾਂ ਚਲਾਉਣ ਵਾਲੇ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਵੀ ਸਰਕਾਰ ਤੱਕ ਆਪਣੀਆਂ ਸ਼ਿਕਾਇਤਾਂ ਪਹੁੰਚਾਈਆਂ ਜਾ ਰਹੀਆਂ ਹਨ। ਇਸਦਾ ਮੁੱਖ ਕਾਰਨ ਇਹ ਹੈ ਕਿ ਰੂਟ ਨਾ ਚਲਾਉਣ ਕਾਰਨ ਲੋਕ ਨਿਰਾਸ਼ ਹੋ ਰਹੇ ਸਨ ਅਤੇ ਬੱਸਾਂ ਦੀ ਸਰਵਿਸ ਘਟਾਉਣੀ ਪਈ। ਕਥਿਤ ਕਰਮਚਾਰੀਆਂ ਕਾਰਨ ਵਿਭਾਗ ਨੂੰ ਨੁਕਸਾਨ ਨਾ ਹੋਵੇ, ਇਸ ਲਈ ਸੀਨੀਅਰ ਅਧਿਕਾਰੀ ਪੂਰੀ ਨਜ਼ਰ ਰੱਖ ਰਹੇ ਹਨ।
ਇਹ ਵੀ ਪੜ੍ਹੋ: ਪਤਨੀ ਵੇਖਦੀ ਰਹੀ ਪਤੀ ਕੋਲ ਇਟਲੀ ਜਾਣ ਦੇ ਸੁਫ਼ਨੇ, ਪਤੀ ਦੇ ਕਾਰੇ ਦੀ ਫੇਸਬੁੱਕ ਨੇ ਖੋਲ੍ਹੀ ਪੋਲ ਤਾਂ ਉੱਡੇ ਪਰਿਵਾਰ ਦੇ ਹੋਸ਼
ਕਰਫ਼ਿਊ ਕਾਰਨ ਯਾਤਰੀ ਘਟੇ ਪਰ ਬੰਦ ਨਹੀਂ ਹੋਈ ਸਰਵਿਸ
ਸ਼ੁੱਕਰਵਾਰ ਤੋਂ ਲੈ ਕੇ ਸੋਮਵਾਰ ਸਵੇਰ ਤੱਕ ਕਰਫ਼ਿਊ ਰਹਿਣ ਕਾਰਨ ਬੱਸਾਂ ਵਿਚ ਜਾਣ ਵਾਲੇ ਯਾਤਰੀ ਘਟੇ ਹਨ, ਇਸ ਦੇ ਬਾਵਜੂਦ ਬੱਸਾਂ ਦੀ ਸਰਵਿਸ ਜਾਰੀ ਹੈ। ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਸ਼ਨੀਵਾਰ ਘੱਟ ਬੱਸਾਂ ਚਲਾਈਆਂ ਗਈਆਂ, ਜਦੋਂ ਕਿ ਸਰਕਾਰੀ ਬੱਸਾਂ ਦੀ ਸਰਵਿਸ ਵੀ ਪੰਜਾਬ ਵਿਚ 50 ਫੀਸਦੀ ਕੀਤੀ ਗਈ।
ਪੰਜਾਬ ਤੋਂ ਜਾਣ ਵਾਲਿਆਂ ਦੀ ਹਿਮਾਚਲ ਵਿਚ ਹੋਵੇਗੀ ਰਿਕਾਰਡਿੰਗ
ਹਿਮਾਚਲ ਜਾਣ ਵਾਲੇ ਕਈ ਪੰਜਾਬੀਆਂ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਕਾਰਨ ਜੈਰਾਮ ਠਾਕੁਰ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਵਿਚ ਹਿਮਾਚਲ ਪੁਲਸ ਵੱਲੋਂ ਲੋਕਾਂ ਤੋਂ ਦੂਰੀ ਬਣਾਈ ਜਾ ਰਹੀ ਹੈ ਅਤੇ ਨਾਲ ਹੀ ਜਿਹੜੇ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ, ਉਨ੍ਹਾਂ ਦੀ ਰਿਕਾਰਡਿੰਗ ਵੀ ਹੋ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦਾ ਮਾਸਟਰਮਾਈਂਡ ਆਸ਼ੀਸ਼ ਤੇ ਸਾਥੀ ਇੰਦਰ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?