ਲਾਕਡਾਊਨ ’ਚ ਹਿਮਾਚਲ ਬਣਿਆ ਪਸੰਦੀਦਾ ਸਥਾਨ: ਬੱਸਾਂ ਬੰਦ ਹੋਣ ਕਾਰਨ ਨਿੱਜੀ ਵਾਹਨਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ

Thursday, May 20, 2021 - 10:03 AM (IST)

ਜਲੰਧਰ (ਪੁਨੀਤ)– ਕੋਰੋਨਾ ਕਾਰਨ ਹਿਮਾਚਲ ਸਰਕਾਰ ਨੇ ਬੱਸਾਂ ਦਾ ਪਰਿਚਾਲਨ ਰੋਕਿਆ ਹੋਇਆ ਹੈ ਪਰ ਇਸ ਸਮੇਂ ਸੈਰ ’ਤੇ ਜਾਣ ਵਾਲਿਆਂ ਲਈ ਹਿਮਾਚਲ ਸਭ ਤੋਂ ਪਸੰਦੀਦਾ ਸਥਾਨ ਬਣਿਆ ਹੋਇਆ ਹੈ। ਹਾਲਾਤ ਦੱਸ ਰਹੇ ਹਨ ਕਿ ਪਹਾੜਾਂ ਵਿਚ ਬੱਸਾਂ ਭਾਵੇਂ ਹੀ ਬੰਦ ਹਨ ਪਰ ਕਈ ਬਾਰਡਰਾਂ ’ਤੇ ਨਿੱਜੀ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮਾਂ ਸਣੇ ਪੁੱਤਰ ਗ੍ਰਿਫ਼ਤਾਰ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

PunjabKesari

ਹਿਮਾਚਲ ਬਾਰਡਰ ਤੋਂ ਜਾਣਕਾਰੀ ਮਿਲੀ ਹੈ ਕਿ ਇਥੇ ਦੁਕਾਨਾਂ ਦੁਪਹਿਰ ਨੂੰ ਬੰਦ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ। ਦੁਪਹਿਰ ਸਮੇਂ ਸੰਨਾਟਾ ਛਾ ਜਾਣ ਕਾਰਨ ਹਿਮਾਚਲੀ ਲੋਕਾਂ ਦੀ ਆਮਦਨ ਵਿਚ ਕਮੀ ਆਈ ਹੈ। ਜੈਰਾਮ ਠਾਕੁਰ ਦੇ ਹੁਕਮਾਂ ਕਾਰਨ ਬਾਰਡਰ ’ਤੇ ਸਖ਼ਤੀ ਵਧਾਈ ਜਾ ਚੁੱਕੀ ਹੈ। ਖ਼ਾਸ ਤੌਰ ’ਤੇ ਪੰਜਾਬ ਤੋਂ ਜਾਣ ਵਾਲੇ ਵਾਹਨਾਂ ਦੇ ਚਾਲਕਾਂ ਦੀ ਕੋਵਿਡ ਰਿਪੋਰਟ ਵੇਖੀ ਜਾ ਰਹੀ ਹੈ। ਬਾਰਡਰ ’ਤੇ ਐੱਸ. ਪੀ. ਰੈਂਕ ਦਾ ਅਧਿਕਾਰੀ ਵੀ ਤਾਇਨਾਤ ਕੀਤਾ ਜਾ ਚੁੱਕਾ ਹੈ, ਜੋ ਦਿਨ-ਰਾਤ ਇਸ ਪੂਰੇ ਘਟਨਾਕ੍ਰਮ ਨੂੰ ਦੇਖ ਰਿਹਾ ਹੈ। ਹਿਮਾਚਲ ਲਈ ਯਾਤਰੀਆਂ ਦੀ ਮੰਗ ਨੂੰ ਵੇਖਦੇ ਹੋਏ ਉਥੋਂ ਦੀ ਜੈਰਾਮ ਠਾਕੁਰ ਸਰਕਾਰ ਨਾਲ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਨੂੰ ਹੁਕਮਾਂ ਦੀ ਉਡੀਕ ਹੈ।

ਇਹ ਵੀ ਪੜ੍ਹੋ: ਪਿਮਸ ਹਸਪਤਾਲ ’ਚ 24 ਸਾਲਾ ਕੋਰੋਨਾ ਪੀੜਤ ਨੌਜਵਾਨ ਦੀ ਮੌਤ, ਮਰਨ ਤੋਂ ਪਹਿਲਾਂ ਮਾਂ ਨੂੰ ਭੇਜਿਆ ਭਾਵੁਕ ਮੈਸੇਜ

PunjabKesari

ਹਿਮਾਚਲੀ ਭਰਾਵਾਂ ਨੂੰ ਕੋਈ ਮੁਸ਼ਕਿਲ ਹੋਵੇਗੀ ਤਾਂ ਜਲਦੀ ਕਰਾਂਗੇ ਹੱਲ : ਸੀ. ਐੱਮ. ਆਫ਼ਿਸ
ਹਿਮਾਚਲ ਨੂੰ ਜਾਣ ਵਾਲੇ ਲੋਕਾਂ ਨੇ ਫੋਨ ਕਰਕੇ ਆਪਣੀ ਮੁਸ਼ਕਿਲ ਦੱਸੀ। ਇਸ ’ਤੇ ਜਦੋਂ ਸ਼ਿਮਲਾ ਸਥਿਤ ਸੀ. ਐੱਮ. ਆਫ਼ਿਸ ਵਿਚ ਫੋਨ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਬਾਹਰ ਤੋਂ ਆਉਣ ਵਾਲਿਆਂ ਦੀ ਟੈਸਟ ਰਿਪੋਰਟ ਬੇਹੱਦ ਜ਼ਰੂਰੀ ਹੈ। ਹਿਮਾਚਲੀ ਭਰਾਵਾਂ ਨੂੰ ਕੋਈ ਮੁਸ਼ਕਿਲ ਹੈ ਤਾਂ 0172-2812344, 2621714 ’ਤੇ ਕਾਲ ਕਰਨ। ਇਸ ਪੱਤਰਕਾਰ ਦੇ ਫੋਨ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਹਿਮਾਚਲੀ ਭਰਾਵਾਂ ਦੀ ਮੁਸ਼ਕਿਲ ਜਲਦੀ ਹੱਲ ਕਰਾਂਗੇ।

ਇਹ ਵੀ ਪੜ੍ਹੋ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਨੇ ਮੁੜ ਦੁਹਰਾਇਆ ਕ੍ਰਾਈਮ ਸੀਨ, ਕਈ ਰਈਸਜ਼ਾਦੇ ਹੋਣਗੇ ਬੇਨਕਾਬ

PunjabKesari

ਆਪਣੀ ਸੁਰੱਖਿਆ ਲਈ ਬੱਸ ਚਾਲਕ ਹੋਏ ਸਾਵਧਾਨ
ਉਥੇ ਹੀ ਜਲੰਧਰ ਬੱਸ ਅੱਡੇ ਵਿਚ ਵੇਖਣ ਵਿਚ ਆਇਆ ਹੈ ਕਿ ਬੱਸ ਦੇ ਚਾਲਕ ਆਪਣੀ ਸੁਰੱਖਿਆ ਨੂੰ ਲੈ ਕੇ ਸਾਵਧਾਨ ਹੋ ਰਹੇ ਹਨ। ਬੀਤੇ ਦਿਨੀਂ ਇਕ ਕਰਮਚਾਰੀ ਦੀ ਕੋਵਿਡ ਕਾਰਨ ਮੌਤ ਹੋ ਚੁੱਕੀ ਹੈ। ਜਲੰਧਰ ਡਿਪੂ-1 ਦੇ ਚੇਅਰਮੈਨ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਕੋਵਿਡ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਅਤੇ ਨੌਕਰੀ ਦੇਵੇ।

ਇਹ ਵੀ ਪੜ੍ਹੋ:  ਕੈਪਟਨ ਅਮਰਿੰਦਰ ਸਿੰਘ ਜਲਦ ਹੀ ਸੋਨੀਆ ਤੇ ਰਾਹੁਲ ਗਾਂਧੀ ਦੇ ਸਾਹਮਣੇ ਉਠਾਉਣਗੇ ਸਿੱਧੂ ਦਾ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News