BIG BREAKING: ਜਲੰਧਰ ਵਿਚ ਭਾਜਪਾ ਆਗੂ ''ਤੇ ਫ਼ਾਇਰਿੰਗ

Tuesday, May 12, 2026 - 06:07 PM (IST)

BIG BREAKING: ਜਲੰਧਰ ਵਿਚ ਭਾਜਪਾ ਆਗੂ ''ਤੇ ਫ਼ਾਇਰਿੰਗ

ਜਲੰਧਰ (ਵਰੁਣ): ਮਕਸੂਦਾਂ ਮੰਡੀ ਵਿਚ ਇਕ ਫੜ੍ਹ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚ ਫ਼ਾਇਰਿੰਗ ਹੋ ਗਈ। ਇਸ ਫਾਇਰਿੰਗ ਦੌਰਾਨ ਭਾਜਪਾ ਆਗੂ ਅਤੇ ਉਸ ਦਾ ਸਾਥੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਮੋਨੂੰ ਪੁਰੀ ਅਤੇ ਦੂਜੇ ਆੜ੍ਹਤੀ ਵਿਚ ਫੜ੍ਹ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਮੰਗਲਵਾਰ ਸ਼ਾਮ ਕਰੀਬ ਪੰਜ ਵਜੇ ਇਸੇ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। 

ਦੱਸਿਆ ਜਾ ਰਿਹਾ ਹੈ ਕਿ ਬਹਿਸ ਤੋਂ ਬਾਅਦ ਮੋਨੂੰ ਪੁਰੀ ਦੇ ਨਾਲ ਆਏ ਕੁਝ ਨੌਜਵਾਨਾਂ ਨੇ ਜ਼ਮੀਨ ਵੱਲ ਗੋਲੀਬਾਰੀ ਕਰ ਦਿੱਤੀ ਅਤੇ ਕਰੀਬ ਚਾਰ ਫਾਇਰ ਹੋਏ, ਜਿਨ੍ਹਾਂ ਵਿਚੋਂ ਇਕ ਗੋਲੀ ਮੋਨੂੰ ਪੁਰੀ ਦੀ ਲੱਤ ਵਿਚ ਲੱਗੀ ਜਦਕਿ ਦੂਜੀ ਗੋਲੀ ਉਸ ਦੇ ਸਾਥੀ ਦੀ ਲੱਤ ਵਿਚ ਲੱਗੀ। ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਦੋਵਾਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।


author

Anmol Tagra

Content Editor

Related News