ਨਿਗਮ ਚੋਣਾਂ ਤੋਂ ਪਹਿਲਾਂ ਜਲੰਧਰ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਦੱਸੀ ਜ਼ਿਲ੍ਹੇ ਦੇ ਵੋਟਰਾਂ ਦੀ ਸੂਚੀ

10/28/2023 3:16:25 PM

ਜਲੰਧਰ (ਚੋਪੜਾ)-ਜਲੰਧਰ ਜ਼ਿਲ੍ਹੇ ਨਾਲ ਸਬੰਧਤ ਵੋਟਰ ਸੂਚੀਆਂ ਦੇ ਸਰਸਰੀ ਸੁਧਾਰ ਸਬੰਧੀ ਵੋਟਰ ਸੂਚੀਆਂ ਦੀ ਸ਼ੁਰੂਆਤੀ ਪ੍ਰਕਾਸ਼ਨਾ ਕੀਤੀ ਜਾ ਚੁੱਕੀ ਹੈ, ਜਿਸ ਮੁਤਾਬਕ ਜ਼ਿਲ੍ਹੇ ’ਚ 16,17339 ਵੋਟਰ ਜਿਨ੍ਹਾਂ ’ਚ 842596 ਮਰਦ ਅਤੇ 774700 ਔਰਤਾਂ ਅਤੇ 43 ਥਰਡ ਜੈਂਡਰ ਵੋਟਰ ਸ਼ਾਮਲ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਵਿਸ਼ੇਸ਼ ਸਾਰੰਗਲ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ 1 ਜਨਵਰੀ 2024 ਨੂੰ ਆਧਾਰ ਮੰਨਦੇ ਹੋਏ ਜਲੰਧਰ, ਫਿਲੌਰ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮ, ਜਲੰਧਰ ਸੈਂਟ੍ਰਲ ਦੀਆਂ ਸਾਰੀਆਂ ਵਿਧਾਨ ਸਭਾ ਖੇਤਰਾਂ ਜਲੰਧਰ ਨਾਰਥ, ਜਲੰਧਰ ਕੈਂਟ ਅਤੇ ਆਦਮਪੁਰ ਦੀ ਵੋਟਰ ਸੂਚੀਆਂ ਦਾ ਵਿਸ਼ੇਸ਼ ਮੁੜ ਨਿਰੀਖਣ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸ਼ਰਮਨਾਕ: ਬਜ਼ੁਰਗ ਮਾਂ ਦੇ ਕਮਰੇ ਦਾ ਕੈਮਰਾ ਵੇਖ ਧੀ ਦੇ ਉੱਡੇ ਹੋਸ਼, ਸਾਹਮਣੇ ਆਈਆਂ ਦਿਲ ਨੂੰ ਝੰਜੋੜਣ ਵਾਲੀਆਂ ਤਸਵੀਰਾਂ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਡ੍ਰਾਫਟ ਪ੍ਰਕਾਸ਼ਨਾ ਮੁਤਾਬਕ ਫਿਲੌਰ ਵਿਧਾਨ ਸਭਾ ਖੇਤਰ ’ਚ 198754 ਵੋਟਰ, ਨਕੋਦਰ ’ਚ 192277 ਵੋਟਰ, ਸ਼ਾਹਕੋਟ ’ਚ 180337 ਇਸੇ ਤਰ੍ਹਾਂ ਕਰਤਾਰਪੁਰ ਵਿਧਾਨ ਸਭਾ ਖੇਤਰ ’ਚ 180613 ਵੋਟਰ, ਜਲੰਧਰ ਪੱਛਮੀ ਵਿੱਚ 165178 ਵੋਟਰ, ਜਲੰਧਰ ਕੇਂਦਰੀ ਵਿਚ 169867 ਵੋਟਰ, ਜਲੰਧਰ ਉੱਤਰੀ ਵਿੱਚ 182020 ਵੋਟਰ, ਜਲੰਧਰ ਕੈਂਟ ਵਿਚ 184614 ਵੋਟਰ ਅਤੇ ਆਦਮਪੁਰ ਵਿਧਾਨ ਸਭਾ ਹਲਕੇ ਵਿਚ 163679 ਵੋਟਰ ਹਨ। ਉਨ੍ਹਾਂ ਨੇ ਡ੍ਰਾਫਟ ਵੋਟਰ ਸੂਚੀ ਅਤੇ ਸੀਡੀ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਸੌਂਪਣ ਦੌਰਾਨ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਇਹ ਕੰਪਨੀਆਂ ਸਾਰੇ ਬੂਥ ਲੈਵਲ ਅਧਿਕਾਰੀਆਂ (ਬੀ. ਐੱਲ. ਓ.) ਕੋਲ ਮੁਹੱਈਆ ਹਨ ਜਿੱਥੇ ਲੋਕ ਇਨ੍ਹਾਂ ਨੂੰ ਜਾਂਚ ਸਕਦੇ ਹਨ ਅਤੇ ਯਕੀਨੀ ਕਰ ਸਕਦੇ ਹਨ ਕਿ ਵੋਟਰ ਸੂਚੀ ’ਚ ਉਨ੍ਹਾਂ ਦੀ ਵੋਟ ਦਾ ਵੇਰਵਾ ਸਹੀ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੇ ਸਬੰਧ ’ਚ ਦਾਅਵੇ ਅਤੇ ਇਤਰਾਜ਼ 09 ਦਸੰਬਰ 2023 ਤਕ ਲਏ ਜਾਣਗੇ, ਉਨ੍ਹਾਂ ਦਾ ਨਿਪਟਾਰਾ 26 ਦਸੰਬਰ 2023 ਨੂੰ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇ ਕਿਸੇ ਯੋਗ ਮਰਦ ਜਾਂ ਔਰਤ ਵੋਟਰ ਦਾ ਨਾਂ ਵੋਟਰ ਸੂਚੀ ’ਚ ਦਰਜ ਨਹੀਂ ਹੈ ਤਾਂ ਉਹ ਸਬੰਧਤ ਬੀ. ਐੱਲ. ਓ. ਨਾਲ ਸੰਪਰਕ ਕਰਨ ਦੇ ਨਾਲ ਹੀ 4 ਅਤੇ 5 ਨਵੰਬਰ ਅਤੇ 2 ਅਤੇ 3 ਦਸੰਬਰ ਨੂੰ ਆਯੋਜਿਤ ਕੀਤੇ ਜਾ ਰਹੇ ਵਿਸ਼ੇਸ਼ ਕੈਂਪ ’ਚ ਜਾ ਕੇ ਨਾਮਜ਼ਦਗੀ ਵੋਟਰ ਸੂਚੀ ’ਚ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨ 5 ਜਨਵਰੀ 2024 ਨੂੰ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾਂ ਦੀ ਸਹੂਲਤ ਲਈ ਭਾਰਚੀ ਚੋਣ ਕਮਿਸ਼ਨ ਨੇ ਰਾਸ਼ਟਰੀ ਸੇਵਾ ਪੋਰਟਲ ਤੇ ਵੋਟਰ ਹੈਲਪਲਾਈਨ ਐਪ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਐਂਡ੍ਰਾਇਡ ਫੋਨ ਰਾਹੀਂ ਗੂਗਲ ਪਲੇ ਸਟੋਰ ਤੋਂ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰ ਕੇ ਵੀ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ: ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ, ਪੁੱਤ ਦੀ ਤਸਵੀਰ ਸੀਨੇ ਲਗਾ ਕੇ ਰੋ-ਰੋ ਮਾਂ ਮਾਰ ਰਹੀ ਆਵਾਜ਼ਾਂ

ਡਿਪਟੀ ਕਮਿਸ਼ਨਰ ਨੇ ਕਿਹਾ ਕਿ 13,18, 744 ਵੋਟਰ ਪਹਿਲਾਂ ਹੀ ਆਪਣੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰ ਚੁੱਕੇ ਹਨ। ਉਨ੍ਹਾਂ ਨੇ ਸਥਾਨਕ ਵੋਟਰਾਂ ਨੂੰ ਜਲਦੀ ਤੋਂ ਜਲਦੀ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਦੀ ਅਪੀਲ ਕੀਤੀ ਤਾਂ ਕਿ ਇਸ ਨੂੰ 100 ਫੀਸਦੀ ਕਵਰ ਕੀਤਾ ਜਾ ਸਕੇ। ਇਸ ਮੌਕੇ ’ਤੇ ਐੱਸ. ਡੀ. ਐੱਮ-2 ਬਲਬੀਰ ਰਾਜ ਸਿੰਘ, ਐੱਸ. ਡੀ. ਐੱਮ. ਫਿਲੌਰ ਅਮਨਪਾਲ ਸਿੰਘ, ਐੱਸ. ਡੀ. ਐੱਮ. ਸ਼ਾਹਕੋਟ ਰਿਸ਼ਭ ਬਾਂਸਲ, ਤਹਿਸੀਲਦਾਰ ਚੋਣ ਸੁਖਦੇਵ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ 'ਤੇ ਲੁਧਿਆਣਾ ਪੁਲਸ ਕਮਿਸ਼ਨਰ ਨੇ ਕੱਸਿਆ ਸ਼ਿਕੰਜਾ, ਦਿੱਤੀ ਵੱਡੀ ਚਿਤਾਵਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News