ਸਿਹਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ

Saturday, Apr 20, 2019 - 04:20 AM (IST)

ਸਿਹਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਜਲੰਧਰ (ਜ.ਬ.)-ਮਾ. ਗੋਪਾਲ ਸਿੰਘ ਮੈਮੋਰੀਅਲ ਸਰਕਾਰੀ ਹਾਈ ਸਕੂਲ ਕਲਿਆਣਪੁਰ ਵਿਖੇ ਵਿਦਿਆਰਥਣਾਂ ਵਿਚ ਸਿਹਤ ਅਤੇ ਸਫਾਈ ਜਾਗਰੂਕਤਾ ਪੈਦਾ ਕਰਨ ਹਿੱਤ ਸੈਮੀਨਾਰ ਕਰਵਾਇਆ ਗਿਆ। ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਲੜਕੀਆਂ ਵਿਚ ਸਿਹਤ ਜਾਗਰੂਕਤਾ ਲੜਕੀਆਂ ਨੂੰ ਸਿਹਤ ਸਬੰਧੀ ਆਉਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਹਿੱਤ ਇਹ ਟ੍ਰੇਨਿੰਗ ਸੈਮੀਨਾਰ ਕਰਵਾਇਆ ਗਿਆ। ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਸੁਖਵਿੰਦਰ ਪਾਲ, ਪੰਜਾਬੀ ਮਾਸਟਰ ਨੇ ਦੱਸਿਆ ਕਿ ਵਿਦਿਆਰਥਣਾਂ ਵਿਚ ਇਸ ਟ੍ਰੇਨਿੰਗ ਸੈਮੀਨਾਰ ਸਬੰਧੀ ਕਾਫੀ ਉਤਸ਼ਾਹ ਸੀ। ਵਿਦਿਆਰਥਣਾਂ ਨੂੰ ਟ੍ਰੇਨਿੰਗ ਦੇਣ ਲਈ ਡਾਕਟਰ ਅਨੀਤਾ, ਆਯੁਰਵੈਦਿਕ ਮੈਡੀਕਲ ਅਫਸਰ, ਸਰਕਾਰੀ ਸਿਹਤ ਕੇਂਦਰ ਰਸੂਲਪੁਰ ਕਲਾਂ ਵਿਸ਼ੇਸ਼ ਤੌਰ ’ਤੇ ਆਏ। ਉਨ੍ਹਾਂ ਨੇ ਪ੍ਰਾਜੈਕਟਰ ਦੀ ਸਹਾਇਤਾ ਨਾਲ ਵਿਦਿਆਰਥਣਾਂ ਨੂੰ ਸਿਹਤ ਸਬੰਧੀ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਅਤੇ ਤੰਦਰੁਸਤ ਰਹਿਣ ਲਈ ਭਰਪੂਰ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੇ ਆਪਣੀਆਂ ਸਿਹਤ ਸਬੰਧੀ ਨਿੱਜੀ ਮੁਸ਼ਕਲਾਂ ਬਾਰੇ ਵੀ ਡਾਕਟਰ ਸਾਹਿਬ ਨਾਲ ਵਿਚਾਰ-ਚਰਚਾ ਕੀਤੀ। ਵਿਦਿਆਰਥਣਾਂ ਨੇ ਇਸ ਟ੍ਰੇਨਿੰਗ ਸੈਮੀਨਾਰ ਨੂੰ ਬਹੁਤ ਹੀ ਲਾਹੇਵੰਦ ਦੱਸਿਆ। ਟ੍ਰੇਨਿੰਗ ਕੈਂਪ ਦੇ ਅੰਤ ਵਿਚ ਸਕੂਲ ਮੁਖ ਅਧਿਆਪਕਾ ਸ਼੍ਰੀਮਤੀ ਪੂਨਮ ਸ਼ਰਮਾ ਤੇ ਅਧਿਆਪਕਾਂ ਨੇ ਡਾ. ਅਨੀਤਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਸ਼੍ਰੀ ਮੋਹਣ ਲਾਲ, ਪਰਮਜੀਤ ਕੌਰ, ਮਿਸ. ਪ੍ਰਭਪ੍ਰੀਤ ਕੌਰ, ਰਾਹੁਲ ਕੁਮਾਰ ਨੇ ਮਿਸ ਨਮਿਤਾ ਸ਼ਰਮਾ ਹਾਜ਼ਰ ਸਨ।ਡਾ. ਅਨੀਤਾ ਨੂੰ ਸਨਮਾਨਤ ਕਰਦੇ ਪੂਨਮ ਸ਼ਰਮਾ ਮੁੱਖ ਅਧਿਆਪਕਾ ਨੇ ਸ਼੍ਰੀ ਸੁਖਵਿੰਦਰ ਪਾਲ, ਪੰਜਾਬੀ ਮਾਸਟਰ।

Related News