ਕਰਾਡ਼ੀ ’ਚ ਡਾ. ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ

Tuesday, Apr 16, 2019 - 04:13 AM (IST)

ਕਰਾਡ਼ੀ ’ਚ ਡਾ. ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ
ਜਲੰਧਰ (ਬੈਂਸ)-ਨਜ਼ਦੀਕੀ ਪਿੰਡ ਕਰਾਡ਼ੀ ਦੇ ਸ੍ਰੀ ਗੁਰੂ ਰਵਿਦਾਸ ਜੀ ਗੁ. ਸਾਹਿਬ ਵਿਖੇ ਪ੍ਰਬੰਧਕ ਕਮੇਟੀ ਅਤੇ ਵਿਸ਼ੇਸ਼ ਕਰ ਕੇ ਡਾ. ਬੀ. ਆਰ. ਅੰਬੇਡਕਰ ਨੌਜਵਾਨ ਸਭਾ ਕਰਾਡ਼ੀ ਦੇ ਸਾਂਝੇ ਸਹਿਯੋਗ ਨਾਲ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦਾ 128ਵਾਂ ਜਨਮ ਦਿਵਸ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸਮੂਹ ਹਾਜ਼ਰ ਹੋਏ ਪਤਵੰਤਿਆਂ ਵਿਚੋਂ ਪ੍ਰਧਾਨ ਲੋਕੇਸ਼ ਕੁਮਾਰ ਕੁੱਕੀ, ਮੀਤ ਪ੍ਰਧਾਨ ਤਜਿੰਦਰ ਕੁਮਾਰ ਸੁਰੀਲਾ, ਪ੍ਰਧਾਨ ਲਵਪ੍ਰੀਤ ਲੱਬੀ ਚੌਂਕਡ਼ੀਆ, ਗੌਰਵ ਮਿਨਹਾਸ, ਪਰਮਜੀਤ ਪੰਮਾ ਬੱਧਣ, ਥਾਣੇਦਾਰ ਮੰਗਾ ਰਾਮ, ਸਰਪੰਚ ਬਲਜਿੰਦਰ ਕੌਰ ਬੰਗਡ਼, ਬੀਬੀ ਗੁਰਬਖਸ਼ ਕੌਰ, ਤਰਸੇਮ ਸੇਮਾ, ਮਾਧੋ ਰਾਮ, ਠਾਕੁਰ ਨਰੇਸ਼, ਹੈਪੀ ਬੱਧਣ, ਸਾਬਕਾ ਪ੍ਰਧਾਨ ਸੁਰਿੰਦਰ ਬੰਗਡ਼, ਸੋਡੀ ਰਾਮ ਸੁਰੀਲਾ ਆਦਿ ਨੇ ਬਾਬਾ ਸਾਹਿਬ ਜੀ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਟ ਕਰਦਿਆਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਬਖਸ਼ੇ ਸੰਦੇਸ਼ ਪਡ਼੍ਹੋ ਲਿਖੋ, ਸੰਗਠਤ ਹੋਵੋ ਤੇ ਸੰਘਰਸ਼ ਕਰੋ ਦੇ ਰਾਹ ’ਤੇ ਚੱਲਣਾ ਚਾਹੀਦਾ ਹੈ।

Related News