ਭਾਈ ਘੱਨਈਆ ਵੈੱਲਫੇਅਰ ਸੋਸਾਇਟੀ ਹਰਦੋ-ਪ੍ਰੌਹਲਾ ਨੇ ਕਿੱਟਾਂ ਤੇ ਸਟੇਸ਼ਨਰੀ ਵੰਡੀ
Tuesday, Apr 16, 2019 - 04:12 AM (IST)

ਜਲੰਧਰ (ਮਹੇਸ਼)—ਕੈਨੇਡਾ ਵਾਸੀ ਅਤੇ ਪਿੰਡ ਹਰਦੋ-ਪ੍ਰੌਹਲਾ ਦੇ ਜੰਮਪਲ ਬਲਦੇਵ ਸਿੰਘ ਬਾਠ ਬਸੰਤ ਮੋਟਰਜ਼ ਵਾਲਿਆਂ ਦੇ ਉਦਮ ਨਾਲ ਗਠਿਤ ਕੀਤੀ ਗਈ ਭਾਈ ਘਨੱਈਆ ਜੀ ਐੱਨ. ਆਰ. ਆਈ. ਵੈੱਲਫੇਅਰ ਸੋਸਾਇਟੀ ਹਰਦੋ ਪ੍ਰੌਹਲਾ ਵਲੋਂ ਪਿੰਡ ਚਾਚੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ 42 ਬੱਚਿਆਂ ਨੂੰ ਕਿੱਟਾਂ ਅਤੇ ਸਟੇਸ਼ਨਰੀ ਵੰਡੀ ਗਈ ਤਾਂ ਜੋ ਆਰਥਿਤ ਕੌਰ ’ਤੇ ਕਮਜੋਰ ਪਰਿਵਾਰਾਂ ਦੇ ਬੱਚੇ ਵੀ ਵਿਦਿਆ ਤੋਂ ਅਧੂਰੇ ਨਾ ਰਹਿ ਸਕਣ। ਸੋਸਾਇਟੀ ਦੇ ਸੀਨੀਅਰ ਅਹੁਦੇਦਾਰ ਅਤੇ ਹਰਦੋ-ਪ੍ਰੌਹਲਾ ਦੇ ਸਾਬਕਾ ਸਰਪੰਚ ਹੁਸਨ ਲਾਲ ਸੁੰਮਨ ਅਤੇ ਸਮੂਹ ਮੈਂਬਰਾਂ ਨੇ ਕਿਹਾ ਹੈ ਕਿ ਬਲਦੇਵ ਸਿੰਘ ਬਾਠ ਅਤੇ ਹੋਰ ਐੱਨ. ਆਰ. ਆਈਜ਼ ਦੇ ਉਪਰਾਲੇ ਨਾਲ ਉਨ੍ਹਾਂ ਦੇ ਨਗਰ ਨੇ ਹਰ ਪੱਖੋਂ ਬਹੁਤ ਤਰੱਕੀ ਕੀਤੀ ਹੈ। ਪਿੰਡ ਦੀ ਬਦਲੀ ਹੋਈ ਨੁਹਾਰ ਅਤੇ ਬਣਾਇਆ ਗਿਆ ਸਟੇਡੀਅਮ ਉਨ੍ਹਾਂ ਦੀ ਹੀ ਦੇਣ ਹੈ। ਉਨ੍ਹਾਂ ਦਾ ਮੁੱਖ ਮਕਸਦ ਲੋੜਵੰਦ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨਾ ਹੈ, ਜਿਸ ਨੂੰ ਪੂਰਾ ਕਰਨ ਲਈ ਉਹ ਸਮੇਂ-ਸਮੇਂ ’ਤੇ ਵਿਦੇਸ਼ ਤੋਂ ਆਪਣੇ ਨਗਰ ਆਉਂਦੇ ਰਹਿੰਦੇ ਹਨ। ਮੌਜੂਦਾ ਸਰਪੰਚ ਸਤਿਆ ਤੇ ਸਾਰੇ ਪੰਚਾਇਤ ਮੈਂਬਰਾਂ ਨੇ ਵੀ ਬਲਦੇਵ ਸਿੰਘ ਬਾਠ ਦੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਅਜਿਹੀ ਸ਼ਖਸੀਅਤ ’ਤੇ ਉਨ੍ਹਾਂ ਦੇ ਨਗਰ ਨੂੰ ਹਮੇਸ਼ਾ ਮਾਣ ਰਹੇਗਾ। ਉਨ੍ਹਾਂ ਦੇ ਪਿੰਡ ਦੇ ਸਕੂਲ ਨੂੰ 30 ਲੱਖ ਰੁਪਏ ਦੀ ਗ੍ਰਾਂਟ ਆਉਣੀ, ਭਾਰਤ ਸਰਕਾਰ ਦੀ ਵੱਡੀ ਦੇਣ ਹੈ। ਸੋਸਾਇਟੀ ਆਉਣ ਵਾਲੇ ਸਮੇਂ ਵਿਚ ਪਿੰਡ ਤੇ ਇਲਾਕੇ ਦੀ ਖੁਸ਼ਹਾਲੀ ਲਈ ਹੋਰ ਵੱੱਡੇ ਉਪਰਾਲੇ ਕਰੇਗੀ। ਹੁਸਨ ਲਾਲ ਸੁੰਮਨ ਦੀ ਅਗਵਾਈ ਵਾਲੀ ਪਹਿਲੀ ਪੰਚਾਇਤ ਵਲੋਂ ਪਿੰਡ ਦੇ ਕਾਰਜ਼ਾਂ ਨੂੰ ਲੈ ਕੇ ਲਾਏ ਗਏ ਜਾਗ ਨੂੰ ਮੌਜੂਦਾ ਸਰਪੰਚ ਸਤਿਆ ਅਤੇ ਸਮੂਹ ਪੰਚਾਂ ਨੇ ਅੱਗੇ ਤੋਰਿਆ ਹੈ। ਕਿੱਟਾਂ ਤੇ ਸਟੇਸ਼ਨਰੀ ਵੰਡਣ ਸਮੇਂ ਹਰਬੰਸ ਸਿੰਘ ਪੰਚ, ਸੰਤੋਖ ਸਿੰਘ ਸੋਸਾਇਟੀ ਪ੍ਰਧਾਨ, ਰਜਵਿੰਦਰ ਕੌਰ, ਮਨਪ੍ਰੀਤ ਕੌਰ, ਪ੍ਰਵੀਨ ਕੁਮਾਰੀ, ਪਰਮਜੀਤ ਸਿੰਘ ਚਾਚੋਵਾਲ, ਕਮਲੇਸ਼ ਕੌਰ ਸਰਪੰਚ ਚਾਚੋਵਾਲ, ਸੋਨੀ ਰਾਮ ਪੰਚ, ਬਲਵੀਰ ਕੌਰ ਪੰਚ, ਅਮਰੀਕ ਸਿੰਘ ਸੋਸਾਇਟੀ ਪ੍ਰਧਾਨ, ਬੂਟਾ ਸਿੰਘ ਸਾਬਕਾ ਸਰਪੰਚ, ਸੰਤੋਖ ਸਿੰਘ ਤੇ ਸਮੂਹ ਪੰਚਾਇਤ ਵੀ ਮੌਜੂਦ ਸੀ। ਸਕੂਲ ਸਟਾਫ ਨੇ ਸੋਸਾਇਟੀ ਦਾ ਧੰਨਵਾਦ ਪ੍ਰਗਟ ਕੀਤਾ।