ਨਿਊ ਜੀਵਨ ਸਹਾਰਾ ਸੰਸਥਾ ਨੇ 65 ਪਰਿਵਾਰਾਂ ਨੂੰ ਰਾਸ਼ਨ ਵੰਡਿਆ

Tuesday, Apr 16, 2019 - 04:12 AM (IST)

ਨਿਊ ਜੀਵਨ ਸਹਾਰਾ ਸੰਸਥਾ ਨੇ 65 ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਜਲੰਧਰ (ਬੀ. ਐੱਨ. 625/4)-ਨਊ ਇਮੇਜ ਇੰਸਟੀਚਿਊਟ ਵਲੋਂ ਜ਼ਰੂਰਤਮੰਦ ਪਰਿਵਾਰਾਂ ਨਾਲ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਨਿਊ ਇਮੇਜ ਇੰਸਟੀਚਿਊਟ ਵਲੋਂ ਸਥਾਪਤ ਨਿਊ ਇਮੇਜ ਜੀਵਨ ਸਹਾਰਾ ਸੰਸਥਾ ਵਲੋਂ 65 ਪਰਿਵਾਰਾਂ ਨੂੰ ਰਾਸ਼ਨ ਦਾ ਸਾਮਾਨ ਉਪਲਬਧ ਕਰਵਾਇਆ ਗਿਆ। ਇਸ ਦੌਰਾਨ ਨਿਊ ਇਮੇਜ ਇੰਸਟੀਚਿਊਟ ਦੀ ਮੈਨੇਜਿੰਗ ਡਾਇਰੈਕਟਰ ਪੂਜਾ ਸਿੰਘ ਅਤੇ ਸ਼੍ਰੀਮਤੀ ਵਿੰਮੀ ਕਟਾਰੀਆ ਵਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਉਪਲਬਧ ਕਰਵਾਇਆ ਗਿਆ ਤੇ ਮਿਲ ਕੇ ਕੇਕ ਕੱਟਿਆ। ਇਸ ਦੌਰਾਨ ਨਿਊ ਇਮੇਜ ਇੰਸਟੀਚਿਊਟ ਦੀ ਮੈਨੇਜਿੰਗ ਡਾਇਰੈਕਟਰ ਪੂਜਾ ਸਿੰਘ ਨੇ ਕਿਹਾ ਕਿ ਹਰੇਕ ਧਰਮ ਸੇਵਾ ਭਾਵ ਸਿਖਾਉਂਦਾ ਹੈ ਤੇ ਸਾਨੂੰ ਸਭ ਨੂੰ ਜਿੰਨਾਂ ਵੀ ਹੋ ਸਕੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿਣਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਸ਼੍ਰੀਮਤੀ ਮਨਜੀਤ ਕੌਰ ਨੇ ਸਭ ਨੂੰ ਵਿਸਾਖੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਕੌਂਸਲਰ ਮਨਜੀਤ ਕੌਰ, ਐੱਨ. ਜੀ. ਓ. ਤੋਂ ਅੰਜਲੀ ਦਾਦਾ, ਮਿਸੇਜ ਸੁਖਬੀਰ ਚੱਢਾ ਨੇ ਮੁੱਖ ਤੌਰ ’ਤੇ ਸ਼ਿਰਕਤ ਕੀਤੀ।

Related News