ਡਾ. ਬੀ. ਆਰ. ਅੰਬੇਡਕਰ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਜਾਵੇਗਾ

Saturday, Apr 13, 2019 - 03:51 AM (IST)

ਡਾ. ਬੀ. ਆਰ. ਅੰਬੇਡਕਰ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਜਾਵੇਗਾ
ਜਲੰਧਰ (ਬੰਗੜ)-ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਮੁਹੱਲਾ ਜੁਲਾਹਿਆਂ ਵਲੋਂ ਬਾਬਾ ਸਾਹਿਬ ਡਾ.¢ ਬੀ. ਆਰ. ਅੰਬੇਡਕਰ ਜੀ ਦਾ 128ਵਾਂ ਜਨਮ ਦਿਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪ੍ਰਗਤੀ ਕਲਾ ਕੇਂਦਰ ਲਾਂਦਡ਼ਾ ਦੀ ਟੀਮ 13 ਅਪ੍ਰੈਲ ਦਿਨ ਸ਼ਨੀਵਾਰ ਸ਼ਾਮ ਨੂੰ ਆਪਣੇ ਨਾਟਕਾਂ ਦਾ ਮੰਚਨ ਕਰੇਗੀ। ਇਸ ਤੋਂ ਬਾਅਦ 14 ਅਪ੍ਰੈਲ ਦਿਨ ਐਤਵਾਰ ਸ਼ਾਮ 3 ਵਜੇ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ’ਚ ਸਮੂਹ ਇਲਾਕੇ ਦੀਆਂ ਸੰਗਤਾਂ ਸ਼ਾਮਲ ਹੋਣਗੀਆਂ। ਇਸ ਮੌਕੇ ਬਲਵਿੰਦਰ ਹੀਰਾ, ਅੰਮ੍ਰਿਤਪਾਲ, ਸੰਦੀਪ ਕੁਮਾਰ, ਸੁਰਜੀਤ ਕੁਮਾਰ, ਰਾਜ ਕੁਮਾਰ, ਮਨਜੋਤ ਹੀਰ, ਸੂਰਜ, ਅਮਰਜੀਤ, ਰਾਜ ਜਨਾਗਲ , ਸਾਜਨ ਜਨਾਗਲ, ਬਹਾਦਰ ਰਮਦਾਸਪੁਰ, ਸੋਮ ਰਾਜ ਅਹੀਰ, ਸੀਤਲ ਦਾਸ, ਤਰਲੋਚਨ ਬਿਰਦੀ, ਬਿਸ਼ਨ ਦਾਸ ਵਿਰਦੀ ਆਦਿ ਹਾਜ਼ਰ ਸਨ।

Related News