97 ਲੱਖ ਨਾਲ ਬਣ ਰਹੀ ਮਾਸਟਰ ਗੁਰਬੰਤਾ ਸਿੰਘ ਮਾਰਗ ਵਾਲੀ ਸੜਕ ਦੀ ਚੀਫ਼ ਵਿਜੀਲੈਂਸ ਆਫਿਸਰ ਨੇ ਕੀਤੀ ਜਾਂਚ

Thursday, Jun 05, 2025 - 03:56 PM (IST)

97 ਲੱਖ ਨਾਲ ਬਣ ਰਹੀ ਮਾਸਟਰ ਗੁਰਬੰਤਾ ਸਿੰਘ ਮਾਰਗ ਵਾਲੀ ਸੜਕ ਦੀ ਚੀਫ਼ ਵਿਜੀਲੈਂਸ ਆਫਿਸਰ ਨੇ ਕੀਤੀ ਜਾਂਚ

ਜਲੰਧਰ (ਖੁਰਾਣਾ)–ਜਲੰਧਰ ਨਗਰ ਨਿਗਮ ਵਿਚ ਠੇਕੇਦਾਰਾਂ ਦੀ ਮਨਮਾਨੀ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਘਟੀਆ ਸੜਕ ਨਿਰਮਾਣ ਦਾ ਸਿਲਸਿਲਾ ਸਾਲਾਂ ਤੋਂ ਜਾਰੀ ਹੈ। ਤਾਜ਼ਾ ਮਾਮਲਾ ਕਪੂਰਥਲਾ ਰੋਡ ’ਤੇ ਬਸਤੀ ਬਾਵਾ ਖੇਲ੍ਹ ਪੁਲੀ ਤੋਂ ਗਾਖਲ ਪੁਲੀ ਤਕ ਨਹਿਰ ਕਿਨਾਰੇ ਮਾਸਟਰ ਗੁਰਬੰਤਾ ਸਿੰਘ ਮਾਰਗ ਦਾ ਹੈ, ਜਿੱਥੇ 97 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਲਗਭਗ ਪੌਣੇ 3 ਕਿਲੋਮੀਟਰ ਲੰਮੀ ਸੜਕ ਦੀ ਕੁਆਲਿਟੀ ’ਤੇ ਗੰਭੀਰ ਸਵਾਲ ਉੱਠੇ ਹਨ। 25 ਮਈ ਨੂੰ ਜਦੋਂ ਇਹ ਸੜਕ ਕਪੂਰਥਲਾ ਰੋਡ ਨਹਿਰ ਦੀ ਪੁਲੀ ਦੇ ਨੇੜਿਓਂ ਬਣਨੀ ਸ਼ੁਰੂ ਹੋਈ ਸੀ, ਉਸੇ ਦਿਨ ਠੇਕੇਦਾਰ ਵੱਲੋਂ ਵਿਛਾਈ ਗਈ ਲੁੱਕ-ਬੱਜਰੀ ਦੀ ਪਰਤ ਕੁਝ ਹੀ ਘੰਟਿਆਂ ਵਿਚ ਉਖੜ ਕੇ ਬੱਜਰੀ ਵਿਚ ਤਬਦੀਲ ਹੋ ਗਈ।

ਇਹ ਵੀ ਪੜ੍ਹੋ: ਪੰਜਾਬ 'ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ DGP ਸਖ਼ਤ, ਰੋਡਮੈਪ ਕੀਤਾ ਤਿਆਰ

'ਜਗ ਬਾਣੀ' ਵਿਚ ਇਸ ਮਾਮਲੇ ਦੇ ਉਜਾਗਰ ਹੋਣ ਤੋਂ ਬਾਅਦ ਪੰਜਾਬ ਦੇ ਲੋਕਲ ਬਾਡੀਜ਼ ਵਿਭਾਗ ਦੇ ਚੀਫ਼ ਵਿਜੀਲੈਂਸ ਆਫਿਸਰ ਦੀ ਟੀਮ ਨੇ ਬੁੱਧਵਾਰ ਸੜਕ ਨਿਰਮਾਣ ਦੀ ਜਾਂਚ ਕੀਤੀ। ਜਾਂਚ ਦੌਰਾਨ ਚੀਫ਼ ਵਿਜੀਲੈਂਸ ਆਫਿਸਰ ਕੁਲਵਿੰਦਰ ਸਿੰਘ ਅਤੇ ਪੂਰੀ ਟੀਮ ਨਾਲ ਮੌਜੂਦ ਰਹੇ। ਨਗਰ ਨਿਗਮ ਦੇ ਸੁਪਰਿੰਟੈਂਡੈਂਟ ਇੰਜੀਨੀਅਰ (ਐੱਸ. ਈ.) ਰਜਨੀਸ਼ ਡੋਗਰਾ ਅਤੇ ਬੀ. ਐਂਡ ਆਰ. (ਬਿਲਡਿੰਗ ਐਂਡ ਰੋਡਜ਼) ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਵਿਜੀਲੈਂਸ ਟੀਮ ਨੇ ਸੜਕ ਦੇ ਕਈ ਹਿੱਸਿਆਂ ਤੋਂ ਸੈਂਪਲ ਇਕੱਠੇ ਕੀਤੇ, ਜਿਨ੍ਹਾਂ ਨੂੰ ਲੈਬ ਵਿਚ ਜਾਂਚ ਲਈ ਭੇਜਿਆ ਗਿਆ ਹੈ।

ਜਾਣਕਾਰੀ ਅਨੁਸਾਰ ਜਿਸ ਦਿਨ ਇਸ ਸੜਕ ਦਾ ਨਿਰਮਾਣ ਸ਼ੁਰੂ ਹੋਇਆ, ਉਸੇ ਦਿਨ ਸ਼ਾਮ ਨੂੰ ਹਨੇਰੀ-ਤੂਫਾਨ ਅਤੇ ਮੀਂਹ ਕਾਰਨ ਸੜਕ ਦਾ ਵੱਡਾ ਹਿੱਸਾ ਉਖੜ ਗਿਆ ਅਤੇ ਬੱਜਰੀ ਵਿਚ ਤਬਦੀਲ ਹੋ ਗਿਆ। ਬਾਅਦ ਵਿਚ ਨਗਰ ਨਿਗਮ ਅਧਿਕਾਰੀਆਂ ਨੇ ਨੁਕਸਾਨੇ ਹਿੱਸੇ ਨੂੰ ਠੀਕ ਕਰਵਾਇਆ ਪਰ ਸਥਾਨਕ ਲੋਕਾਂ ਵਿਚ ਸੜਕ ਦੀ ਕੁਆਲਿਟੀ ਨੂੰ ਲੈ ਕੇ ਭਾਰੀ ਰੋਸ ਹੈ।

ਇਹ ਵੀ ਪੜ੍ਹੋ: MLA ਰਮਨ ਅਰੋੜਾ ਬਾਰੇ ਇਕ ਹੋਰ ਖ਼ੁਲਾਸਾ, ਸਾਹਮਣੇ ਆਇਆ ਵੱਡਾ ਕਾਂਡ

ਦੋਸ਼ ਹੈ ਕਿ ਨਿਰਮਾਣ ਦੀ ਘਟੀਆ ਸਮੱਗਰੀ, ਤਾਪਮਾਨ ਵਿਚ ਗੜਬੜੀ ਜਾਂ ਖਰਾਬ ਵਰਕਮੈਨਸ਼ਿਪ ਕਾਰਨ ਸੜਕ ਦੀ ਹਾਲਤ ਖਸਤਾ ਹੋਈ। ਦੋਸ਼ ਹੈ ਕਿ ਸੜਕ ਕਿਨਾਰੇ ਪਾਣੀ ਦੀ ਨਿਕਾਸੀ ਅਤੇ ਸੀਵਰ ਚੈਂਬਰ ਦੇ ਨਿਰਮਾਣ ਵਿਚ ਵੀ ਲਾਪ੍ਰਵਾਹੀ ਵਰਤੀ ਜਾ ਰਹੀ ਹੈ, ਜੋ ਸੜਕ ਦੇ ਟਿਕਾਊਪਨ ਲਈ ਜ਼ਰੂਰੀ ਹੈ। ਸਥਾਨਕ ਲੋਕਾਂ ਅਤੇ ਸੂਤਰਾਂ ਦਾ ਕਹਿਣਾ ਹੈ ਕਿ ਸੜਕ ਨਿਰਮਾਣ ਦੌਰਾਨ ਕੋਈ ਵੀ ਸੀਨੀਅਰ ਅਧਿਕਾਰੀ ਮੌਕੇ ’ਤੇ ਮੌਜੂਦ ਨਹੀਂ ਰਹਿੰਦਾ। ਇਸ ਸੜਕ ਦੇ ਨਿਰਮਾਣ ਦੌਰਾਨ ਵੀ ਠੇਕੇਦਾਰ ਦੀ ਲੇਬਰ ਨੇ ਮਨਮਰਜ਼ੀ ਨਾਲ ਕੰਮ ਕੀਤਾ, ਜਿਸ ਕਾਰਨ ਸੜਕ ਦੀ ਕੁਆਲਿਟੀ ਵਿਚ ਗੜਬੜੀ ਰਹੀ। ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਟੈਂਡਰ ਪ੍ਰਕਿਰਿਆ, ਫਾਈਨਾਂਸ ਕਮੇਟੀ ਤੋਂ ਮਨਜ਼ੂਰੀ ਅਤੇ ਠੇਕੇਦਾਰਾਂ ਨੂੰ ਭੁਗਤਾਨ ਵਰਗੇ ਕੰਮਾਂ ਵਿਚ ਨਗਰ ਨਿਗਮ ਦੇ ਅਧਿਕਾਰੀ ਸਰਗਰਮ ਰਹਿੰਦੇ ਹਨ ਪਰ ਨਿਰਮਾਣ ਕੰਮ ਦੀ ਨਿਗਰਾਨੀ ਦੇ ਸਮੇਂ ਜ਼ਿਆਦਾਤਰ ਅਧਿਕਾਰੀ ਗਾਇਬ ਰਹਿੰਦੇ ਹਨ। ਇਹੀ ਕਾਰਨ ਹੈ ਕਿ ਜਲੰਧਰ ਵਿਚ ਲੁੱਕ-ਬੱਜਰੀ ਦੀਆਂ ਸੜਕਾਂ ਕੁਝ ਹੀ ਮਹੀਨਿਆਂ ਵਿਚ ਖਰਾਬ ਹੋ ਜਾਂਦੀਆਂ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ 6 ਅਫ਼ਸਰਾਂ ਨੂੰ ਲੈ ਕੇ ਅਹਿਮ ਖ਼ਬਰ, ਹੋਇਆ ਵੱਡਾ ਬਦਲਾਅ

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਜਵਾਬਦੇਹੀ ਤੈਅ ਨਹੀਂ ਹੋਵੇਗੀ, ਉਦੋਂ ਤਕ ਅਜਿਹੀਆਂ ਘਟੀਆ ਸੜਕਾਂ ਦਾ ਨਿਰਮਾਣ ਹੁੰਦਾ ਰਹੇਗਾ। ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕ ਨਿਰਮਾਣ ਵਿਚ ਕੁਆਲਿਟੀ ਨੂੰ ਯਕੀਨੀ ਕਰਨ ਲਈ ਸਖ਼ਤ ਨਿਯਮ ਲਾਗੂ ਕੀਤੇ ਜਾਣ ਅਤੇ ਦੋਸ਼ੀ ਅਧਿਕਾਰੀਆਂ ਅਤੇ ਠੇਕੇਦਾਰਾਂ ’ਤੇ ਸਖ਼ਤ ਕਾਰਵਾਈ ਹੋਵੇ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਦਿਨ ਚੜ੍ਹਦਿਆਂ ਹੀ ਪੈ ਗਿਆ ਭੜਥੂ, ਖੇਤਾਂ 'ਚ ਅਜਿਹਾ ਹਾਲ ਵੇਖ ਸਹਿਮੇ ਲੋਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News