ਖੁਦ ’ਚ ਉਹ ਬਦਲਾਅ ਲਿਆਓ ਜੋ ਤੁਸੀਂ ਦੁਨੀਆ ’ਚ ਦੇਖਣਾ ਚਾਹੁੰਦੇ ਹੋ : ਡਾ. ਬੈਨੀਪਾਲ
Sunday, Mar 31, 2019 - 04:31 AM (IST)
ਜਲੰਧਰ (ਭਾਰਤੀ, ਦਰਸ਼ਨ)- ਡਿਪਸ ਕੋ-ਐਜੂਕੇਸ਼ਨਲ ਕਾਲਜ ਢਿੱਲਵਾਂ ਤੇ ਬੀ. ਐੈੱਡ. ਕਾਲਜ ਢਿੱਲਵਾਂ ਲਈ ਕਨਵੋਕੇਸ਼ਨ ਤੇ ਐਵਾਰਡ ਜੇਤੂ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕਾਲਜ ਡਿਵੈਲਪਮੈਂਟ ਕੌਂਸਲ ਦੇ ਡੀਨ ਡਾ. ਤਿਰਲੋਕ ਸਿੰਘ ਬੈਨੀਪਾਲ ਚੀਫ ਗੈਸਟ ਤੇ ਜੀ. ਐੈੈੱਨ. ਡੀ. ਯੂ. ਸਾਈਕਾਲੋਜੀ ਵਿਭਾਗ ਦੇ ਹੈੱਡ ਡਾ. ਨਵਦੀਪ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ।ਇਸ ਪ੍ਰੋਗਰਾਮ ਦਾ ਆਰੰਭ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਮੈਨੇਜਮੈਂਟ ਦੇ ਮੈਂਬਰਾਂ ਵਲੋਂ ਜੋਤੀ ਜਗਾ ਕੇ ਕੀਤਾ ਗਿਆ। ਸਮਾਰੋਹ ’ਚ ਡਿਪਸ ਚੇਨ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਗੁਰਬਚਨ ਸਿੰਘ, ਸੀ. ਈ. ਓ. ਰਮਨੀਕ ਸਿੰਘ, ਵਾਈਸ ਚੇਅਰਮੈਨ ਪ੍ਰੀਤਇੰਦਰ ਕੌਰ, ਸੀ. ਈ. ਓ. ਮੋਨਿਕਾ ਮੰਡੋਤਰਾ ਤੇ ਜਸ਼ਨ ਸਿੰਘ ਚੀਫ ਗੈਸਟ, ਡਾ. ਤਿਰਲੋਕ ਸਿੰਘ ਬੈਨੀਪਾਲ ਤੇ ਡਾ. ਨਵਦੀਪ ਸਿੰਘ ਨੇ ਸਟੂਡੈਂਟਸ ਨੂੰ ਡਿਗਰੀਆਂ ਤੇ ਐਵਾਰਡ ਦਿੱਤੇ। ਪ੍ਰੋਗਰਾਮ ਦੌਰਾਨ ਡਿਪਸ ਕੋ-ਐਜੂਕੇਸ਼ਨਲ ਕਾਲਜ ਢਿੱਲਵਾਂ ਦੀ ਕਾਰਜਕਾਰੀ ਪ੍ਰਿੰਸੀਪਲ ਰੇਣੁਕਾ ਤੇ ਬੀ. ਐੱਡ. ਕਾਲਜ ਢਿੱਲਵਾਂ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਮੁਕੇਸ਼ ਕੁਮਾਰ ਨੇ ਸਾਲਾਨਾ ਰਿਪੋਰਟ ਪੜ੍ਹੀ।ਇਸ ਸਮਾਰੋਹ ’ਚ ਐੈੱਮ. ਐੈੱਸ. ਸੀ. ਆਈ. ਟੀ., ਐੈੱਮ. ਕਾਮ., ਐੈੱਮ. ਏ. ਪੰਜਾਬੀ, ਐੈੱਮ. ਏ. ਇਤਿਹਾਸ, ਬੀ. ਐੈੈੱਸ. ਸੀ. ਮੈਡੀਕਲ, ਨਾਨ-ਮੈਡੀਕਲ, ਕੰਪਿਊਟਰ ਸਾਇੰਸ, ਬੀ. ਸੀ. ਏ., ਬੀ. ਕਾਮ., ਤੇ ਬੀ. ਏ. ਦੇ 405 ਸਟੂਡੈਂਟਸ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਉਥੇ 130 ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਬੀ. ਐੈੱਡ. ਕਾਲਜ ਢਿੱਲਵਾਂ ਦੇ 85 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਤੇ 95 ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ।ਇਸ ਨਾਲ ਵੱਖ-ਵੱਖ ਕੋਰਸਾਂ ’ਚ ਟੌਪ ਕਰਨ ਵਾਲੇ 48 ਵਿਦਿਆਰਥੀ ਨੂੰ ਵੀ ਸਨਮਾਨਤ ਕੀਤਾ ਗਿਆਡਿਗਰੀ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਤਿਰਲੋਕ ਸਿੰਘ ਬੈਨੀਪਾਲ ਨੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੁਦ ’ਚ ਉਹ ਬਦਲਾਅ ਲਿਆਓ, ਜੋ ਤੁਸੀਂ ਦੁਨੀਆ ’ਚ ਦੇਖਣਾ ਚਾਹੁੰਦੇ ਹੋ ਕਿਉਂਕਿ ਉਹ ਬਦਲਾਅ ਹੀ ਤੁਹਾਨੂੰ ਸ਼ੋਹਰਤ ਦੀ ਉਸ ਉੱਚਾਈ ’ਤੇ ਲੈ ਕੇ ਜਾਏਗਾ।ਡਿਪਸ ਚੇਨ ਦੇ ਸੀ. ਈ. ਓ. ਰਮਨੀਕ ਸਿੰਘ ਨੇ ਕਿਹਾ ਕਿ ਇਕ ਟੀਚਰ ਕੋਲ ਹੀ ਉਹ ਕਲਾ ਹੈ ਜੋ ਮਿੱਟੀ ਨੂੰ ਸੋਨੇ ’ਚ ਬਦਲ ਸਕਦੀ ਹੈ। ਇਕ ਚੰਗਾ ਅਧਿਆਪਕ ਲੱਖਾਂ ਮੁਸ਼ਕਿਲਾਂ ਨੂੰ ਪਿੱਛੇ ਛੱਡ ਕੇ ਆਪਣੇ ਵਿਦਿਆਰਥੀ ਨੂੰ ਜੀਵਨ ਦਾ ਸਬਕ ਸਿਖਾਉਂਦਾ ਹੈ, ਇਸ ਲਈ ਸਾਰੇ ਅਧਿਆਪਕਾਂ ਨੂੰ ਉੱਚ ਕੋਟੀ ਦਾ ਟੀਚਰ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ’ਤੇ ਵਧਾਈ ਦਿੱਤੀ। ਇਸ ਦੌਰਾਨ ਕੋਆਰਡੀਨੇਟਰ ਹਰਪ੍ਰੀਤ ਕੌਰ, ਕੇ. ਬੀ. ਪੀ. ਐੈੱਸ. ਬੱਲ ਤੇ ਡਾਇਰੈਕਟਰ ਕੰਚਨ ਕੋਹਲੀ ਮੌਜੂਦ ਸਨ।ਬਾਕਸਸੁਨੈਨਾ ਕੁਮਾਰੀ ਤੇ ਜਸਦੀਪ ਕੌਰ ਨੂੰ ਮਿਲਿਆ ਓਵਰਆਲ ਬੈਸਟ ਸਟੂਡੈਂਟ ਦਾ ਖਿਤਾਬਇਸ ਦੌਰਾਨ ਬੀ. ਐੱਡ. ਕਾਲਜ ਢਿੱਲਵਾਂ ਦੀ ਸੁਨੈਨਾ ਕੁਮਾਰੀ ਤੇ ਜਸਦੀਪ ਕੌਰ ਨੂੰ ਓਵਰਆਲ ਬੈਸਟ ਸਟੂਡੈਂਟ ਦੇ ਖਿਤਾਬ ਨਾਲ ਸਨਮਾਨਤ ਕੀਤਾ ਗਿਆ। ਸੰਦੀਪ ਕੌਰ ਤੇ ਰਮਨਦੀਪ ਕੌਰ ਨੂੰ ਬੈਸਟ ਆਰਟਿਸਟ, ਸੁਨੀਤਾ ਰਾਜ ਤੇ ਹਰਵਿੰਦਰ ਸਿੰਘ ਨੂੰ ਬੈਸਟ ਸੋਸ਼ਲ ਵਰਕਰ, ਮਨਬੀਰ ਕੌਰ ਤੇ ਮਨਵੀਰ ਕੌਰ ਨੂੰ ਬੈਸਟ ਡਸਿਪਲਿਨ ਤੇ ਰੈਗੂਲੇਟਰੀ ਦੇ ਖਿਤਾਬ ਨਾਲ ਸਨਮਾਨਤ ਕੀਤਾ ਗਿਆ।
