ਜਗਜੀਤ ਲੱਕੀ ਦੀ ਅਗਵਾਈ ’ਚ ਰਾਹੁਲ-ਪ੍ਰਿਯੰਕਾ ਗਾਂਧੀ ਸੈਨਾ ਲਿਖੇਗੀ ਸਫਲਤਾ ਦੀ ਨਵੀਂ ਕਹਾਣੀ : ਹੈਨਰੀ

03/25/2019 4:07:54 AM

ਜਲੰਧਰ (ਚੋਪੜਾ)-ਜਗਜੀਤ ਸਿੰਘ ਲੱਕੀ ਦੀ ਅਗਵਾਈ ’ਚ ਰਾਹੁਲ-ਪ੍ਰਿਯੰਕਾ ਗਾਂਧੀ ਸੈਨਾ ਸਫਲਤਾ ਦੀ ਨਵੀਂ ਕਹਾਣੀ ਲਿਖੇਗੀ। ਉਕਤ ਸ਼ਬਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਪ੍ਰਦੇਸ਼ ਕਾਂਗਰਸ ਦੇ ਉਪ-ਪ੍ਰਧਾਨ ਅਵਤਾਰ ਹੈਨਰੀ ਨੇ ਕਹੇ। ਹੈਨਰੀ ਨੇ ਕਿਹਾ ਕਿ ਲੱਕੀ ਕਾਂਗਰਸ ਦੇ ਮਿਹਨਤੀ ਤੇ ਵਫਾਦਾਰ ਸਿਪਾਹੀ ਹਨ ਤੇ ਉਨ੍ਹਾਂ ਨੇ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਹੈ। ਅਜਿਹੇ ਜੁਝਾਰੂ ਨੌਜਵਾਨ ਦੇ ਹੱਥਾਂ ’ਚ ਸੰਗਠਨ ਦੀ ਕਮਾਨ ਆਉਣ ਨਾਲ ਉਹ ਪ੍ਰਦੇਸ਼ ’ਚ ਨੌਜਵਾਨਾਂ ਨੂੰ ਗਤੀਸ਼ੀਲ ਕਰ ਕੇ ਕਾਂਗਰਸ ਪਾਰਟੀ ਦੇ ਸਹਿਯੋਗ ਤੇ ਮਜ਼ਬੂਤੀ ਲਈ ਪ੍ਰੇਰਿਤ ਕਰਨਗੇ। ਲੱਕੀ ਨੇ ਕਿਹਾ ਕਿ ਜਲਦੀ ਹੀ ਉਹ ਸੈਨਾ ਦੀ ਪ੍ਰਦੇਸ਼ ਇਕਾਈ ਦਾ ਐਲਾਨ ਕਰਨਗੇ ਤੇ ਪਾਰਟੀ ਦੇ ਨਾਲ ਨਵੇਂ ਚਿਹਰਿਆਂ ਨੂੰ ਅੱਗੇ ਆਉਣ ਦਾ ਮੌਕਾ ਦੇਣਗੇ। ਸੈਨਾ ਸਮਾਜ ਸੇਵਾ ਦੇ ਕਈ ਪ੍ਰਾਜੈਕਟ ਚਲਾਏਗੀ, ਜਿਸ ਨਾਲ ਗਰੀਬ ਜਨਤਾ ਨੂੰ ਲਾਭ ਮਿਲੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭ੍ਰਿਸ਼ਟਾਚਾਰ ਤੇ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਨੂੰ ਸਫਲ ਬਣਾਉਣ ਲਈ ਅਹੁਦੇਦਾਰ ਆਪਣਾ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਅਵਤਾਰ ਸਿੰਘ, ਲਵਲੀ ਸਤਨਾਮੀਆ, ਰਵੀ ਸੈਣੀ, ਆਸ਼ੂਤੋਸ਼ ਦੱਤਾ, ਅਸ਼ੋਕ ਸ਼ਰਮਾ ਤੇ ਹੋਰ ਵੀ ਮੌਜੂਦ ਸਨ।

Related News