ਬਿਹਾਰ ਤੋਂ ਗਾਂਜਾ ਲਿਆ ਕੇ ਪੁੜੀਆਂ ਬਣਾ ਕੇ ਵੇਚਣ ਵਾਲਾ ਗ੍ਰਿਫਤਾਰ

03/25/2019 4:07:49 AM

ਜਲੰਧਰ (ਜ.ਬ.)-ਬਿਹਾਰ ਤੋਂ ਗਾਂਜਾ ਲਿਆ ਕੇ ਪੁੜੀਆਂ ਬਣਾ ਕੇ ਵੇਚਣ ਵਾਲੇ ਰਿਕਸ਼ਾ ਚਾਲਕ ਨੂੰ ਚੌਕੀ ਫੋਕਲ ਪੁਆਇੰਟ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਕੋਲੋਂ ਇਕ ਕਿਲੋ ਗਾਂਜਾ ਬਰਾਮਦ ਹੋਇਆ ਹੈ। ਰਿਕਸ਼ਾ ਚਾਲਕ ਖਿਲਾਫ ਪਹਿਲਾਂ ਵੀ ਨਸ਼ਾ ਵੇਚਣ ਦੇ 2 ਕੇਸ ਦਰਜ ਹਨ। ਮੁਲਜ਼ਮ ਦੀ ਪਛਾਣ ਜਗਨ ਨਾਥ ਪੁੱਤਰ ਰਾਮੇਸ਼ਵਰ ਵਾਸੀ ਪੂਰਨੀਆਂ ਬਿਹਾਰ ਵਜੋਂ ਹੋਈ ਹੈ।ਚੌਕੀ ਇੰਚਾਰਜ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਗਨ ਨਾਥ ਹਰਿਗੋਬਿੰਦ ਨਗਰ ’ਚ ਕਿਰਾਏ ਦੇ ਘਰ ’ਚ ਰਹਿੰਦਾ ਹੈ। ਉਹ ਪਹਿਲਾਂ ਵੀ 2 ਵਾਰ ਨਸ਼ਾ ਵੇਚਦਾ ਫੜਿਆ ਹੈ। ਉਨ੍ਹਾਂ ਦੱਸਿਆ ਕਿ ਸਬ-ਇੰਸਪੈਕਟਰ ਜੋਗਿੰਦਰਪਾਲ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਜਗਨਨਾਥ ਦੋਬਾਰਾ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਹੈ। ਅਜਿਹੇ ’ਚ ਪੁਲਸ ਨੇ ਟਰੈਪ ਲਾ ਕੇ ਜਗਨਨਾਥ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ ਇਕ ਕਿਲੋ ਗਾਂਜਾ ਬਰਾਮਦ ਹੋਇਆ। ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਜਗਨਨਾਥ ਹਾਲ ’ਚ ਹੀ ਬਿਹਾਰ ਗਿਆ ਸੀ ਤੇ ਉਥੋਂ ਇਕ ਕਿਲੋ ਗਾਂਜਾ ਖਰੀਦ ਕੇ ਲਿਆਇਆ ਸੀ। ਜਲੰਧਰ ਆ ਕੇ ਉਹ ਆਪਣੇ ਜਾਣਕਾਰਾਂ ਨੂੰ ਗਾਂਜੇ ਦੀਆਂ ਪੁੜੀਆਂ ਬਣਾ ਕੇ ਮਹਿੰਗੇ ਭਾਅ ’ਤੇ ਵੇਚ ਰਿਹਾ ਸੀ। ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਕੋਰਟ ’ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਹੈ।

Related News