ਦੁਕਾਨ ’ਚੋਂ ਲੱਖਾਂ ਦੇ ਮੋਬਾਇਲ ਚੋਰੀ

Thursday, Mar 14, 2019 - 04:36 AM (IST)

ਦੁਕਾਨ ’ਚੋਂ ਲੱਖਾਂ ਦੇ ਮੋਬਾਇਲ ਚੋਰੀ
ਜਲੰਧਰ (ਮਰਵਾਹਾ, ਤ੍ਰੇਹਨ)-ਬੀਤੀ ਰਾਤ ਬੱਸ ਅੱਡਾ ਮਲਸੀਆਂ ਵਿਖੇ ਸਥਿਤ ਇਕ ਮੋਬਾਇਲ ਦੀ ਦੁਕਾਨ ਦਾ ਸ਼ਟਰ ਭੰਨ ਕੇ ਚੋਰਾਂ ਨੇ ਲੱਖਾਂ ਦੇ ਮੋਬਾਇਲ ਚੋਰੀ ਕਰ ਲਏ। ਦੁਕਾਨ ਮਾਲਕ ਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਕਾਂਗਣਾ ਨੇ ਦੱਸਿਆ ਕਿ ਬੱਸ ਅੱਡਾ ਮਲਸੀਆਂ (ਨਕੋਦਰ ਰੋਡ) ’ਤੇ ਉਸ ਦੀ ਮੋਬਾਇਲਾਂ ਦੀ ਦੁਕਾਨ ਹੈ। ਉਸ ਨੂੰ ਰਾਤ ਕਰੀਬ 2.15 ਵਜੇ ਦੁਕਾਨ ’ਚ ਚੋਰੀ ਹੋਣ ਦੀ ਸੂਚਨਾ ਮਿਲੀ। ਉਹ ਤੁਰੰਤ ਦੁਕਾਨ ’ਤੇ ਆਇਆ ਤਾਂ ਦੇਖਿਆ ਕਿ ਉਸ ਦੀ ਦੁਕਾਨ ਦਾ ਸ਼ਟਰ ਖੁੱਲ੍ਹਾ ਸੀ, ਇਕ ਜ਼ਿੰਦਰਾ ਗਾਇਬ ਸੀ ਅਤੇ ਦੂਜੇ ਪਾਸੇ ਸ਼ਟਰ ਦੀਆਂ ਕੁੰਡੀਆਂ ਟੁੱਟੀਆਂ ਸਨ। ਉਨ੍ਹਾਂ ਦੱਸਿਆ ਕਿ ਦੁਕਾਨ ’ਚੋਂ ਲੱਖਾਂ ਦੇ ਮੋਬਾਇਲ ਅਤੇ ਕਰੀਬ 2 ਹਜ਼ਾਰ ਦੀ ਨਕਦੀ ਗਾਇਬ ਸੀ। ਚੋਰੀ ਦੀ ਸਾਰੀ ਵਾਰਦਾਤ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ ਸੀ, ਜਿਸ ਦੀ ਫੁਟੇਜ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਚੌਕੀ ਮਲਸੀਆਂ ਦੇ ਇੰਚਾਰਜ ਸੰਜੀਵਨ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਨੂੰ ਖੰਗਾਲਿਆ ਹੈ ਅਤੇ ਛੇਤੀ ਹੀ ਚੋਰ ਪੁਲਸ ਦੀ ਗ੍ਰਿਫਤ ’ਚ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।

Related News