ਜਲੰਧਰ ਦੇ ਮਸ਼ਹੂਰ ਮੰਦਿਰ ਵਿਚ ਚੋਰਾਂ ਨੇ ਬੋਲਿਆ ਧਾਵਾ
Saturday, Jan 11, 2025 - 02:58 PM (IST)
ਜਲੰਧਰ- ਜਲੰਧਰ ਵਿਚ ਚੋਰਾਂ ਅਤੇ ਲੁਟੇਰਿਆਂ ਨੇ ਸ਼ਹਿਰ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਹੁਣ ਚੋਰ ਭਗਵਾਨ ਦੇ ਘਰ ਨੂੰ ਵੀ ਨਹੀਂ ਛੱਡ ਰਹੇ ਹਨ। ਜਲੰਧਰ ਸ਼ਹਿਰ ਦੇ ਸਭ ਤੋਂ ਮਸ਼ਹੂਰ ਮੰਦਿਰ ਵਿੱਚ ਇਕ ਵੱਡੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ।
ਮਿਲੀ ਜਾਣਕਾਰੀ ਅਨੁਸਾਰ ਚੋਰਾਂ ਨੇ ਬੀਤੀ ਰਾਤ ਗੀਤਾ ਮੰਦਿਰ ਮਾਡਲ ਟਾਊਨ ਵਿੱਚ ਛਾਪਾ ਮਾਰਿਆ। ਚੋਰ ਰਾਤ ਨੂੰ ਲਗਭਗ 2 ਵਜੇ ਮੰਦਿਰ ਵਿੱਚ ਦਾਖ਼ਲ ਹੋਏ ਅਤੇ 3 ਦਾਨ ਪੇਟੀਆਂ ਤੋੜ ਦਿੱਤੀਆਂ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਨੰਬਰ 6 ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਨਵਾਂ ਮੋੜ, ਸੁਖਬੀਰ ਬਾਦਲ ਹੋਏ ਸੁਰਖਰੂ, ਹੁਣ ਖੁੱਲ੍ਹ ਕੇ ਟੱਕਰਨਗੇ ਵਿਰੋਧੀਆਂ ਨੂੰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e