ਮਲਸੀਆਂ ਵਿਖੇ 2 ਰੋਜ਼ਾ ਸਾਲਾਨਾ ਛਿੰਞ ਮੇਲਾ ਅੱਜ ਤੋਂ
Thursday, Mar 14, 2019 - 04:36 AM (IST)
ਜਲੰਧਰ (ਤ੍ਰੇਹਨ, ਮਰਵਾਹਾ)-ਪੀਰ ਬਾਬਾ ਲੱਖਾਂ ਦਾ ਦਾਤਾ ਨੂੰ ਸਮਰਪਿਤ ਸਾਲਾਨਾ ਛਿੰਞ ਮੇਲਾ 14 ਤੇ 15 ਮਾਰਚ ਨੂੰ ਸਥਾਨਕ ਖੇਡ ਸਟੇਡੀਅਮ ਵਿਖੇ ਛਿੰਞ ਕਮੇਟੀ, ਐੱਨ. ਆਰ. ਆਈ. ਭਰਾਵਾਂ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਗੁਰਮੁੱਖ ਸਿੰਘ ਬਹੁਗੁਣ ਐੱਲ. ਆਈ. ਸੀ., ਜਸਵੀਰ ਸਿੰਘ ਸ਼ੀਰਾ, ਨਿਰਮਲ ਸਿੰਘ ਸਰਾਭਾ, ਹਰਜੀਤ ਸਿੰਘ ਬਲਾਕ ਸੰਮਤੀ ਮੈਂਬਰ, ਗੁਰਚਰਨ ਸਿੰਘ ਨੇ ਦੱਸਿਆ ਕਿ ਉਕਤ ਛਿੰਞ ਮੇਲੇ ’ਚ ਪੂਰੇ ਭਾਰਤ ਵਰਸ਼ ਤੋਂ ਆਉਣ ਵਾਲੇ ਪਹਿਲਵਾਨ ਆਪਣੀ ਕੁਸ਼ਤੀ ਦੇ ਜੋਹਰ ਦਿਖਾਉਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਪੱਟਕੇ ਦੀ ਕੁਸ਼ਤੀ ਮੇਜਰ ਲੀਲਾਂ ਅਤੇ ਸੁੱਖ ਬੱਬੇਹਾਲੀ ਵਿਚਕਾਰ ਹੋਵੇਗੀ। ਇਸ ਮੌਕੇ ਪ੍ਰਗਣ ਸਿੰਘ, ਕਾਮ. ਗੁਰਦੀਪ ਸਿੰਘ, ਬਲਵੀਰ ਸਿੰਘ ਬਿੱਲਾ, ਸਤਨਾਮ ਸਿੰਘ ਡੇਅਰੀ ਵਾਲਾ, ਮੰਗਾ ਮਲਵਈ, ਗੁਰਮੇਜ ਸਿੰਘ ਲੰਬਡ਼, ਮੋਹਣ ਸਿੰਘ, ਮਨਜੀਤ ਸਿੰਘ ਸਾਬੀ, ਕਸ਼ਮੀਰਾ ਪਹਿਲਵਾਨ, ਸਾਬੀ ਪਹਿਲਵਾਨ, ਸੇਵਾ ਸਭਰਵਾਲ ਤੇ ਗੁਰਮੀਤ ਸਿੰਘ ਚੇਲਾ ਆਦਿ ਮੌਜੂਦ ਸਨ।