ਆਦਮਪੁਰ ਵਿਖੇ ਥਾਣੇ ਤੋਂ ਕੁਝ ਦੂਰੀ ''ਤੇ ਬੈਂਕ ਦਾ ATM ਲੁੱਟਣ ਦੀ ਕੋਸ਼ਿਸ਼
Sunday, Jan 05, 2025 - 05:16 PM (IST)
ਆਦਮਪੁਰ (ਦਿਲਬਾਗੀ, ਚਾਂਦ)-ਆਦਮਪੁਰ ਵਿਖੇ ਥਾਣੇ ਤੋਂ 100 ਮੀਟਰ ਦੂਰ ਪੰਜਾਬ ਨੈਸ਼ਨਲ ਬੈਂਕ ਨੇੜੇ ਹਰੀਪੁਰ ਰੋਡ ਬ੍ਰਾਂਚ ਮੇਨ ਰੋਡ 'ਤੇ ਲੱਗੇ ਏ. ਟੀ. ਐੱਮ. ਨੂੰ ਰਾਤ 3 ਵਜੇ ਦੇ ਕਰੀਬ ਦੋ ਲੁਟੇਰਿਆਂ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਵਿੱਚ ਲੁਟੇਰੇ ਨਾਕਾਮ ਰਹੇ। ਬੈਂਕ ਮੈਨੇਜਰ ਅਮਨਦੀਪ ਝੱਮਟ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਦੋ ਲੁਟੇਰਿਆਂ ਵੱਲੋਂ ਬੈਂਕ ਦੇ ਏ. ਟੀ. ਐੱਮ. ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਸਫ਼ਲ ਨਾ ਹੋ ਸਕੇ।
ਇਹ ਵੀ ਪੜ੍ਹੋ- ਬੱਚੇ ਨੂੰ ਅਧਿਆਪਕਾ ਵੱਲੋਂ ਥੱਪੜ ਮਾਰਨ ਦੇ ਮਾਮਲੇ 'ਚ ਸਿੱਖਿਆ ਮੰਤਰੀ ਦੀ ਵੱਡੀ ਕਾਰਵਾਈ
ਏ. ਟੀ. ਐੱਮ. ਵਿੱਚ ਪੈਸੇ ਸਨ, ਸਾਰੇ ਸੇਫ ਹਨ। ਇਸ ਘਟਨਾ ਦੀ ਸੂਚਨਾ ਆਦਮਪੁਰ ਪੁਲਸ ਨੂੰ ਦੇ ਦਿੱਤੀ ਗਈ ਹੈ। ਥਾਣਾ ਪੁਲਸ ਮੁਖੀ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਅਤੇ ਬੈਂਕ ਦੇ ਉੱਤੇ ਆਸ ਪਾਸ ਦੇ ਸੀ. ਸੀ. ਟੀ. ਵੀ. ਕੈਮਰੇ ਖਗਾਲੇ ਜਾ ਰਹੇ ਹਨ ਅਤੇ ਲੁਟੇਰੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਏ ਹਨ ਅਤੇ ਜਲਦ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਅਧਿਆਪਕਾ ਦਾ ਬੱਚੇ 'ਤੇ ਤਸ਼ਦੱਦ! ਵਾਇਰਲ ਹੋਈ ਵੀਡੀਓ ਨੇ ਉਡਾ 'ਤੇ ਸਭ ਦੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e