ਨਾਜਾਇਜ਼ ਦੇਸੀ ਸ਼ਰਾਬ ਤੇ 68 ਕਿਲੋ ਡੋਡੇ ਚੂਰਾ-ਪੋਸਟ ਸਣੇ 2 ਗ੍ਰਿਫ਼ਤਾਰ
Saturday, Jan 18, 2025 - 05:16 PM (IST)
ਮਹਿਤਪੁਰ (ਚੋਪੜਾ)-ਥਾਣਾ ਮਹਿਤਪੁਰ ਦੀ ਪੁਲਸ ਪਾਰਟੀ ਵੱਲੋਂ ਬੀਤੇ ਦਿਨੀਂ ਦੋ ਵੱਖ-ਵੱਖ ਮਾਮਲਿਆਂ ਵਿਚ ਛਾਪੇਮਾਰੀ ਕਰਕੇ 156 ਲਿਟਰ ਨਾਜਾਇਜ਼ ਸ਼ਰਾਬ ਅਤੇ 68 ਕਿਲੋ ਡੋਡੇ ਚੂਰਾ-ਪੋਸਟ ਫੜਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਡੀ. ਐੱਸ. ਪੀ. ਸ਼ਾਹਕੋਟ ਓਂਕਾਰ ਸਿੰਘ ਬਰਾੜ ਬੀਤੀ ਰਾਤ ਨੂੰ ਐੱਸ. ਆਈ. ਗੁਰਨਾਮ ਸਿੰਘ ਥਾਣਾ ਮਹਿਤਪੁਰ ਨੇ ਸਮੇਤ ਕਰਮਚਾਰੀਆਂ ਦੇ ਨਾਲ ਦੌਰਾਨੇ ਗਸ਼ਤ ਕਸਬਾ ਮਹਿਤਪੁਰ ਵਿਚੋਂ ਜਸਵਿੰਦਰ ਕੌਰ ਪਤਨੀ ਜਸਪਾਲ ਸਿੰਘ ਵਾਸੀ ਮੁਹੱਲਾ ਕਸਬਾ ਮਹਿਤਪੁਰ ਥਾਣਾ ਮਹਿਤਪੁਰ ਹੈ, ਦੇ ਘਰ ਰੇਡ ਕਰਕੇ ਉਸ ਨੂੰ ਕਾਬੂ ਕਰਕੇ ਉਸ ਦੇ ਘਰ ਵਿਚੋਂ 15 ਕਿਲੋਗ੍ਰਾਮ ਡੋਡੇ ਚੂਰਾ-ਪੋਸਤ ਅਤੇ 56 ਲਿਟਰ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੇ ਗਈ। ਇਸ ’ਤੇ ਐੱਸ. ਆਈ. ਗੁਰਨਾਮ ਸਿੰਘ ਥਾਣਾ ਮਹਿਤਪੁਰ ਨੇ ਮੁਕੱਦਮਾ ਥਾਣਾ ਮਹਿਤਪੁਰ ’ਚ ਦਰਜ ਕਰਕੇ ਮੁੱਢਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਪ੍ਰਾਈਵੇਟ ਸਕੂਲਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਕਰ 'ਤਾ ਵੱਡਾ ਐਲਾਨ
ਇਸੇ ਤਰ੍ਹਾਂ ਮਹਿਤਪੁਰ ਪੁਲਸ ਵੱਲੋਂ ਦੂਜੀ ਜਗ੍ਹਾ ’ਤੇ ਕਾਰਵਾਈ ਕਰਦੇ ਹੋਏ ਬੀਤੀ ਰਾਤ ਨੂੰ ਇਕ ਸਮੱਗਲਰ ਦੇ ਘਰੋਂ 53 ਕਿਲੋਗ੍ਰਾਮ ਡੋਡੇ ਚੂਰਾ-ਪੋਸਤ, 01 ਕਿਲੋਗ੍ਰਾਮ ਚਰਸ ਅਤੇ 100 ਲੀਟਰ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ। ਐੱਸ. ਐੱਚ. ਓ. ਮਹਿਤਪੁਰ ਸੁਖਦੇਵ ਸਿੰਘ ਨੇ ਪੁਲਸ ਪਾਰਟੀ ਨਾਲ ਕਸਬਾ ਮਹਿਤਪੁਰ ਵਿਚੋਂ ਇਕ ਸਮੱਗਲਰ ਨਿਰਮਲ ਸਿੰਘ ਉਰਫ਼ ਨਿੰਮਾ ਪੁੱਤਰ ਅਜੀਤ ਸਿੰਘ ਵਾਸੀ ਕਸਬਾ ਮੁਹੱਲਾ ਮਹਿਤਪੁਰ ਦੇ ਘਰ ਰੇਡ ਕਰਕੇ ਉਸ ਦੇ ਘਰ ਵਿਚੋਂ 53 ਕਿਲੋਗ੍ਰਾਮ ਡੋਡੇ ਚੂਰਾ ਪੋਸਤ, 1 ਕਿਲੋਗ੍ਰਾਮ ਚਰਸ ਅਤੇ 100 ਲਿਟਰ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ। ਮੁਲਜ਼ਮ ਹਨੇਰੇ ਅਤੇ ਧੁੰਦ ਦਾ ਫ਼ਾਇਦਾ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ, ਜਿਸ ਨੂੰ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ । ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਰਵਾਹੀ ਸ਼ੁਰੂ ਕਰ ਦੇਤੀ ਹੈ ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਘਰ 'ਚ ਦਾਖ਼ਲ ਹੋ ਕੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e