ਜੈਕਾਰਿਆਂ ਦੀ ਗੂੰਜ ’ਚ ਰਵਾਨਾ ਹੋਇਆ 7ਵਾਂ ਦਸਤਾਰ ਚੇਤਨਾ ਮਾਰਚ

Monday, Mar 11, 2019 - 04:42 AM (IST)

ਜੈਕਾਰਿਆਂ ਦੀ ਗੂੰਜ ’ਚ ਰਵਾਨਾ ਹੋਇਆ 7ਵਾਂ ਦਸਤਾਰ ਚੇਤਨਾ ਮਾਰਚ
ਜਲੰਧਰ (ਕਮਲਜੀਤ, ਦਿਲਬਾਗੀ, ਚਾਂਦ)-ਗੁਰੂ ਨਾਨਕ ਸਭਾ ਆਦਮਪੁਰ ਵਲੋਂ ਮਹਾਰਾਜਾ ਜੱਸਾ ਸਿੰਘ ਰਾਮਗਡ਼੍ਹੀਆ ਗੱਤਕਾ ਅਖਾਡ਼ਾ ਆਦਮਪੁਰ ਅਤੇ ਸੰਗਤਾਂ ਦੇ ਸਹਿਯੋਗ ਨਾਲ 7ਵਾਂ ਦਸਤਾਰ ਚੇਤਨਾ ਮਾਰਚ ਗੁਰਦੁਆਰਾ ਰਾਮਗਡ਼੍ਹੀਆ ਆਦਮਪੁਰ ਤੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ। ਇਹ ਮਾਰਚ ਗੁਰਦੁਆਰਾ ਤੋਂ ਚੱਲ ਕੇ ਰੇਲਵੇ ਰੋਡ, ਰਾਮਨਗਰ, ਫਤਿਹਪੁਰ, ਖੁਰਦਪੁਰ, ਕਡਿਆਣਾ, ਸੱਗਰਾ, ਮੁਹੱਲਾ ਜੱਟਾਂ, ਅਰਜਨਵਾਲ, ਉਦੇਸੀਆਂ, ਹਰੀਪੁਰ, ਸਤੋਵਾਲੀ ਹੁੰਦੇ ਹੋਏ ਵਾਪਸ ਗੁਰਦੁਆਰਾ ਸਾਹਿਬ ਆ ਕੇ ਸੰਪੰਨ ਹੋਇਆ। ਜਿਥੇ ਸੰਗਤਾਂ ਨੂੰ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਪ੍ਰਧਾਨ ਮਨਦੀਪ ਸਿੰਘ ਸਿਆਣ ਨੇ ਦੱਸਿਆ ਕਿ ਇਸ ਦਸਤਾਰ ਮਾਰਚ ਦਾ ਆਯੋਜਨ ਨੌਜਵਾਨਾਂ ਨੂੰ ਸੁੰਦਰ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕਰਨ ਲਈ ਕੀਤਾ ਜਾ ਰਿਹਾ ਹੈ। ਪਿੰਡਾਂ ਵਿਚ ਦਸਤਾਰ ਮਾਰਚ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਭੂਈ, ਉਕਾਂਰ ਸਿੰਘ ਫਲੋਰਾ, ਇੰਦਰਜੀਤ ਸਿੰਘ ਵਿਰਦੀ, ਕਮਲਜੀਤ ਸਿੰਘ ਪਲਾਹਾ, ਕੁਲਵਿੰਦਰ ਸਿੰਘ ਟੋਨੀ, ਕੁਲਜੀਤ ਸਿੰਘ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਸਤਿੰਦਰ ਸਿੰਘ ਖਾਲਸਾ, ਜੋਤਦੀਪ ਸਿੰਘ ਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।

Related News