ਸਕੂਲ ਨੂੰ ਪਾਣੀ ਵਾਲਾ ਫਿਲਟਰ ਕੀਤਾ ਦਾਨ
Monday, Mar 04, 2019 - 04:29 AM (IST)
ਜਲੰਧਰ (ਰਾਣਾ)-ਭੋਗਪੁਰ ਨਜ਼ਦੀਕੀ ਪਿੰਡ ਚੱਕ ਸ਼ਕੂਰ ਦੇ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਦੇ ਪੀਣ ਲਈ ਪਾਣੀ ਵਾਲੇ ਫਿਲਟਰ ਦੀ ਸੇਵਾ ਪਿਆਰਾ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਰਣਧੀਰ ਸਿੰਘ ਅਤੇ ਕੁਲਵਿੰਦਰ ਸਿੰਘ ਵੱਲੋਂ ਸਕੂਲ ਦੀ ਰਸੋਈ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਗਿਆਨੀ ਸਕੱਤਰ ਸਿੰਘ ਮੈਂਬਰ ਪੰਚਾਇਤ, ਜਥੇਦਾਰ ਰਣਧੀਰ ਸਿੰਘ, ਸੁਰਜੀਤ ਸਿੰਘ, ਸੁਖਦੇਵ ਸਿੰਘ ਤੇ ਹੋਰ ਹਾਜ਼ਰ ਸਨ।