ਲੱਗ ਗਈਆਂ ਮੌਜਾਂ: ਪੰਜਾਬ ''ਚ ਦੋ ਛੁੱਟੀਆਂ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
Monday, Feb 24, 2025 - 04:30 PM (IST)

ਜਲੰਧਰ/ਹੁਸ਼ਿਆਰਪੁਰ (ਵੈੱਬ ਡੈਸਕ, ਘੁੰਮਣ)- ਪੰਜਾਬ ਵਿਚ ਫਿਰ ਦੋ ਛੁੱਟੀਆਂ ਆ ਗਈਆਂ ਹਨ। ਦਰਅਸਲ ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ 26 ਫਰਵਰੀ ਨੂੰ ਜਿੱਥੇ ਸੂਬੇ ਭਰ ਵਿਚ ਸਰਕਾਰੀ ਛੁੱਟੀ ਰਹੇਗੀ, ਉਥੇ ਹੀ 25 ਫਰਵਰੀ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਅੱਧੇ ਦਿਨ ਲਈ ਛੁੱਟੀ ਐਲਾਨੀ ਗਈ ਹੈ। ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ‘ਤੇ ਭਲਕੇ ਯਾਨੀ ਕਿ ਮੰਗਲਵਾਰ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਸਕੂਲਾਂ, ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ, ਜਲੰਧਰ 'ਚ ਪਾਦਰੀ ਦੀ ਪਤਨੀ ਨਾਲ ਗੈਂਗਰੇਪ, ਇੰਝ ਖੁੱਲ੍ਹਿਆ ਭੇਤ
ਇਹ ਛੁੱਟੀ ਸ਼ਿਵਰਾਤਰੀ ਉਤਸਵ ਕਮੇਟੀ ਵੱਲੋਂ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਕੀਤੀ ਗਈ ਹੈ। ਉਥੇ ਹੀ ਜਿਨ੍ਹਾਂ ਸਕੂਲਾਂ ਅਤੇ ਕਾਲਜਾਂ ‘ਚ ਬੋਰਡ/ਯੂਨੀਵਰਸਿਟੀ/ਕਾਲਜ ਦੀਆਂ ਪ੍ਰੀਖਿਆਵਾਂ 25 ਫਰਵਰੀ ਨੂੰ ਹੋਣ ਵਾਲੀਆਂ ਹਨ, ਉਨ੍ਹਾਂ ਵਿਚ ਇਹ ਛੁੱਟੀ ਲਾਗੂ ਨਹੀਂ ਹੋਵੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ:/ਐਲੀ.ਸਿੱ.) ਹੁਸ਼ਿਆਰਪੁਰ ਨੂੰ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਹ ਵੀ ਪੜ੍ਹੋ : Deport ਦੇ ਮਾਮਲਿਆਂ ਮਗਰੋਂ ਪੰਜਾਬ ਦੇ 271 ਟਰੈਵਲ ਏਜੰਟਾਂ 'ਤੇ ਵੱਡੀ ਕਾਰਵਾਈ, ਮਿੰਟਾਂ 'ਚ ਪੈ ਗਈਆਂ ਭਾਜੜਾਂ
ਦੱਸਣਯੋਗ ਹੈ ਕਿ ਮਹਾਸ਼ਿਵਰਾਤਰੀ ਦਾ ਤਿਊਹਾਰ ਪੂਰੇ ਦੇਸ਼ ਵਿੱਚ 26 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕ ਭਗਵਾਨ ਸ਼ਿਵ ਦੀ ਪੂਜਾ ਕਰਕੇ ਪੂਰਾ ਦਿਨ ਵਰਤ ਵੀ ਰੱਖਦੇ ਹਨ। ਇਸ ਦਿਨ ਮੰਦਿਰਾਂ ਅਤੇ ਹੋਰਨਾ ਥਾਵਾਂ ‘ਤੇ ਵਿਸ਼ੇਸ਼ ਪੂਜਾ-ਅਰਚਨਾ ਅਤੇ ਪ੍ਰੋਗਰਾਮ ਰੱਖੇ ਜਾਂਦੇ ਹਨ। ਉਥੇ ਹੀ ਮਹਾਸ਼ਿਵਰਾਤਰੀ ਦੇ ਤਿਊਹਾਰ ਦੇ ਮੱਦੇਨਜ਼ਰ ਪੰਜਾਬ ਵਿੱਚ 26 ਫਰਵਰੀ ਨੂੰ ਵੀ ਛੁੱਟੀ ਰਹੇਗੀ। ਉੱਥੇ ਹੀ ਪੰਜਾਬ 'ਚ ਵੱਸਦੇ ਹਿੰਦੂ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਸੂਬਾ ਸਰਕਾਰ ਨੇ 26 ਫਰਵਰੀ ਦਿਨ ਬੁੱਧਵਾਰ ਦੀ ਛੁੱਟੀ ਐਲਾਨੀ ਹੈ। ਇਸ ਸਬੰਧੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਹਿਲਾਂ ਹੀ ਹੁਕਮ ਦਿੱਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਚੱਲਣ ਵਾਲੀ ਇਹ ਮੁਫ਼ਤ ਬੱਸ ਸੇਵਾ ਅੱਜ ਤੋਂ ਅਗਲੇ ਹੁਕਮਾਂ ਤੱਕ ਬੰਦ, ਝੱਲਣੀ ਪਵੇਗੀ ਪਰੇਸ਼ਾਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e