ਮਹਿਤਪੁਰ ਦੇ 40 ਪਿੰਡਾਂ ਨੂੰ 1.83 ਕਰੋੜ ਦੇ ਚੈੱਕ ਵੰਡੇ
Monday, Mar 04, 2019 - 04:29 AM (IST)
ਜਲੰਧਰ (ਛਾਬੜਾ)-ਸਬ-ਤਹਿਸੀਲ ਮਹਿਤਪੁਰ ਅਧੀਨ ਪੈਂਦੇ 40 ਪਿੰਡਾਂ ਨੂੰ 1 ਕਰੋੜ 83 ਲੱਖ ਰੁਪਏ ਦੇ ਚੈੱਕ ਵਿਕਾਸ ਕੰਮਾਂ ਲਈ ਹਲਕਾ ਵਿਧਾਇਕ ਸ਼ਾਹਕੋਟ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵੰਡੇ। ੳੁਨ੍ਹਾਂ ਨੇ ਇਲਾਕੇ ਦੇ ਸਰਪੰਚਾਂ ਤੇ ਪੰਚਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਪਿੰਡਾਂ ਦੀ ਨੁਹਾਰ ਜਲਦੀ ਬਦਲ ਦੇਵੇਗੀ। ਸ਼ਾਹਕੋਟ ਵਿਖੇ ਡਿਗਰੀ ਕਾਲਜ ਜਲਦੀ ਤਿਆਰ ਕੀਤਾ ਜਾਵੇਗਾ। ਲੋੜਵੰਦਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ । ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਜਲਦੀ ਪੂਰੇ ਕਰੇਗੀ। ਇਸ ਮੌਕੇ ਅਮਰਜੀਤ ਸਿੰਘ ਸੋਹਲ ਸਰਪੰਚ, ਰਾਜ ਕੁਮਾਰ ਪ੍ਰਧਾਨ ਨਗਰ ਪੰਚਾਇਤ ਮਹਿਤਪੁਰ, ਗੁਰਿੰਦਰ ਸਿੰਘ ਸੰਧੂ, ਰਾਜਵੀਰ ਸਿੰਘ ਸਰਪੰਚ ਬਲੰਦਾ, ਮਨਪ੍ਰੀਤ ਸਿੰਘ ਖੈਹਰਾ ਸਰਪੰਚ ੳੁਧੋਵਾਲ, ਮਲਕੀਤ ਕੌਰ ਬਾਜਵਾ ਸਰਪੰਚ ਬਾਲੋਕੀ ਖੁਰਦ, ਸਰਬਜੀਤ ਸਿੰਘ ਸਰਪੰਚ ਨਵਾ ਪਿੰਡ ਜੱਟਾ, ਪਰਮਜੀਤ ਸਿੰਘ ਚੀਮਾ, ਦਲਜੀਤ ਸਿੰਘ ਬਾਜਵਾ ਸਮਾਜ ਸੇਵਕ, ਬਲਵੰਤ ਸਿੰਘ ਆੜ੍ਹਤੀ, ਬੀ. ਡੀ. ਪੀ. ਓ. ਸੁਰਜੀਤ ਸਿੰਘ, ਰਾਜ ਕੁਮਾਰ ਪੰਚਾਇਤ ਅਫ਼ਸਰ ਆਦਿ ਹਾਜ਼ਰ ਸਨ।