ਮੈਡੀਕਲ ਕੈਂਪ ਦੌਰਾਨ 77 ਮਰੀਜ਼ਾਂ ਦੀ ਕੀਤੀ ਜਾਂਚ
Wednesday, Feb 13, 2019 - 05:03 AM (IST)
ਜਲੰਧਰ (ਇਕਬਾਲ)-ਗੁਰੂ ਅਰਜਨ ਦੇਵ ਕਬੱਡੀ ਅਕੈਡਮੀ ਬਿਲਗਾ (ਰਜਿ.) ਤੇ ਸਰਕਾਰੀ ਹਸਪਤਾਲ ਬਿਲਗਾ ਦੇ ਸਹਿਯੋਗ ਨਾਲ ਵਾਰਡ ਨੰ. 2 ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਅਮਰਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਬਿਲਗਾ ਨੇ ਕੀਤਾ। ਇਸ ਦੌਰਾਨ ਮੈਡੀਕਲ ਅਫਸਰ ਕਸ਼ਮੀਰੀ ਲਾਲ ਤੇ ਉਨ੍ਹਾਂ ਦੀ ਸਹਿਯੋਗੀ ਟੀਮ ਨੇ 77 ਮਰੀਜ਼ਾਂ ਦੀ ਜਾਂਚ ਕੀਤੀ ਅਤੇ 22 ਮਰੀਜ਼ਾਂ ਦਾ ਸ਼ੂਗਰ ਤੇ ਐੱਚ. ਬੀ. ਟੈਸਟ ਕੀਤਾ ਗਿਆ ਅਤੇ ਲੋਡ਼ਵੰਦ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਇਸੇ ਤਰ੍ਹਾਂ 17 ਫਰਵਰੀ ਨੂੰ ਪੱਤੀ ਨੀਲੋਵਾਲ ਬਿਲਗਾ ਵਾਲਮੀਕਿ ਧਰਮਸ਼ਾਲਾ ਵਿਖੇ ਕੈਂਪ ਲਾਇਆ ਜਾਵੇਗਾ। ਇਸ ਕੈਂਪ ਦੌਰਾਨ ਗੁਰਨਾਮ ਸਿੰਘ ਜੱਖੂ ਮੈਂਬਰ ਨਗਰ ਪੰਚਾਇਤ ਬਿਲਗਾ, ਮਾ. ਪ੍ਰਸ਼ੋਤਮ ਲਾਲ, ਮਾ. ਹਰਦੇਵ ਸਿੰਘ, ਸੁਰਿੰਦਰ ਪਾਲ ਬਿਲਗਾ ਨੇ ਸਿਹਤ ਨੂੰ ਤੰਦਰੁਸਤ ਰੱਖਣ ਤੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਸਬੰਧੀ ਜਾਗਰੂੂਕ ਕੀਤਾ। ਇਸ ਮੌਕੇ ਗੁਰਮੀਤ ਕੌਰ ਮੈਂਬਰ ਨਗਰ ਪੰਚਾਇਤ ਬਿਲਗਾ, ਦਲਵੀਰ ਸਿੰਘ ਮੈਂਬਰ ਨਗਰ ਪੰਚਾਇਤ ਬਿਲਗਾ, ਸੁਮਨ ਰਾਣੀ ਮੈਂਬਰ ਨਗਰ ਪੰਚਾਇਤ ਬਿਲਗਾ, ਸਤਨਾਮ ਸਿੰਘ ਬਾਹਡ਼ਾ, ਸੁਖਜਿੰਦਰ ਸਿੰਘ ਬਿਲਗਾ, ਵਿਕਾਸ ਗੁਪਤਾ, ਭੁਪਿੰਦਰ ਸੰਘੇਡ਼ਾ, ਪਰਵਿੰਦਰ ਸਿੰਘ ਤੇ ਰਜਿੰਦਰ ਸਿੰਘ ਆਦਿ ਮੌਜੂਦ ਸਨ।
