ਸਕੂਲੀ ਬੱਚਿਆਂ ਨੇ ਕੀਤੀ ਸਰਸਵਤੀ ਪੂਜਾ

Wednesday, Feb 13, 2019 - 05:03 AM (IST)

ਸਕੂਲੀ ਬੱਚਿਆਂ ਨੇ ਕੀਤੀ ਸਰਸਵਤੀ ਪੂਜਾ
ਜਲੰਧਰ (ਕਮਲਜੀਤ, ਦਿਲਬਾਗੀ, ਚਾਂਦ)- ਦਿ ਇੰਪੀਰੀਅਲ ਸਕੂਲ ਆਦਮਪੁਰ ਅਤੇ ਯੂਰੋ ਕਿਡਸ ਆਦਮਪੁਰ ਦੇ ਬੱਚਿਆਂ ਨੇ ਸਰਸਵਤੀ ਪੂਜਾ ਦਾ ਤਿਉਹਾਰ ਮਨਾਇਆ। ਇਸ ਮੌਕੇ ਵਿੱਦਿਆ ਦੀ ਦੇਵੀ ਸਰਸਵਤੀ ਮਾਤਾ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ। ਸਮੂਹ ਬੱਚਿਆਂ ਨੇ ਸਰਸਵਤੀ ਮਾਤਾ ਦੀ ਪੂਜਾ-ਅਰਚਨਾ ਕੀਤੀ। ਇਸ ਮੌਕੇ ਵਿਸ਼ੇਸ਼ ਢੰਗ ਨਾਲ ਆਰਤੀ ਵੀ ਕੀਤੀ ਗਈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਜਗਮੋਹਨ ਅਰੋਡ਼ਾ, ਇੰਪੀਰੀਅਲ ਸਕੂਲ ਦੀ ਪ੍ਰਿੰਸੀਪਲ ਸ਼ੀਨਮ ਸੈਮੂਅਲ, ਯੂਰੋ ਕਿਡਸ ਸਕੂਲ ਦੀ ਪ੍ਰਿੰਸੀਪਲ ਦੀਪਾ ਪਾਂਡੇ ਅਤੇ ਸਮੂਹ ਅਧਿਆਪਕ ਹਾਜ਼ਰ ਸਨ। ਪੂਜਾ ਉਪਰੰਤ ਬੱਚਿਆਂ ਨੂੰ ਸਰਸਵਤੀ ਪੂਜਾ ਦਾ ਪ੍ਰਸ਼ਾਦ ਵੰਡਿਆ ਗਿਆ।

Related News