ਪੰਜ ਪੀਰ ਦਰਬਾਰ ਵਿਖੇ ਜੋੜ ਮੇਲਾ ਆਯੋਜਿਤ

01/24/2019 10:28:23 AM

ਜਲੰਧਰ (ਬੈਂਸ)- ਪੁਰਾਤਨ ਸੂਫੀ ਦਰਬਾਰ ਦਰਗਾਹ ਪੰਜ ਪੀਰ 37ਸੀ ਫੋਕਲ ਪੁਆਇੰਟ ਜਲੰਧਰ ’ਚ ਮੁੱਖ ਸੇਵਾਦਾਰ ਇੰਜੀਨੀਅਰ ਸੋਮ ਨਾਥ ਮਾਹੀ ਤੇ ਚੇਅਰਪਰਸਨ ਮੈਡਮ ਮੀਨਾ ਮਾਹੀ, ਮੁੱਖ ਸਲਾਹਕਾਰ ਜੇ. ਈ. ਬਲਵਿੰਦਰ ਬੰਗੜ ਦੀ ਸਾਂਝੀ ਅਗਵਾਈ ’ਚ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮਲੀਨ ਸੂਫੀ ਫੱਕਰਾਂ ਤੇ ਸਾਈਆਂ ਦੀ ਯਾਦ ’ਚ ਸਾਲਾਨਾ ਸੂਫੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦਰਬਾਰ ’ਤੇ ਝੰਡੇ ਦੀ ਰਸਮ ਤੇ ਚਾਦਰਪੋਸ਼ੀ ਉਪਰੰਤ ਖੁੱਲ੍ਹੇ ਪੰਡਾਲ ’ਚ ਸੂਫੀਆਨਾ ਮਹਿਫਿਲ ਦਾ ਆਯੋਜਨ ਕੀਤਾ ਗਿਆ, ਜਿਸ ’ਚ ਨਾਮਵਰ ਕੱਵਾਲਾਂ ਵੱਲੋਂ ਸਾਈਂ ਬੁੱਲ੍ਹੇ ਸ਼ਾਹ ਦੇ ਕਲਾਮਾਂ ਨਾਲ ਸੂਫੀ ਰੰਗ ਨਾਲ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ’ਚ ਪ੍ਰਬੰਧਕਾਂ ਨੇ ਆਏ ਹੋਏ ਸੂਫੀ ਫੱਕਰਾਂ ਤੇ ਗਾਇਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸਾਈਂ ਅਮਰੀਕ ਸ਼ਾਹ ਰੇਰੂ ਦਰਬਾਰ, ਸ਼ਾਈਂ ਰੌਸ਼ਨ ਸ਼ਾਹ, ਬਾਬਾ ਬੋਹੜ ਸਾਈਂ, ਚਰਨਜੀਤ ਸ਼ਾਹ, ਸੋਨੂੰ ਅਲੀ, ਬਾਬਾ ਗੌਰਵ, ਹੈਰੀ ਮਾਹੀ, ਸੋਨੂੰ ਮਾਹੀ, ਬੀਬੀ ਦਵਿੰਦਰ, ਰਾਧਾ ਕੁਸ਼ਮ, ਕੁਲਵਿੰਦਰ ਕੌਰ, ਸੰਗੀਤਾ, ਗੁਰਮੀਤ ਕੌਰ, ਵਿਜੇ, ਗੁਰਵਿੰਦਰ ਆਦਿ ਹਾਜ਼ਰ ਸਨ।

Related News