ਗ੍ਰਾਮ ਪੰਚਾਇਤ, ਸਮੂਹ ਨਗਰ ਵਾਸੀਆਂ ਤੇ ਐੱਨ. ਆਰ. ਆਈਜ਼ ਦੇ ਸਹਿਯੋਗ ਨਾਲ ਬਦਲਾਂਗੇ ਸੰਘਵਾਲ ਦੀ ਨਕਸ਼ ਨੁਹਾਰ : ਸ਼ੀਰਾ

01/24/2019 10:27:51 AM

ਜਲੰਧਰ (ਬੈਂਸ)-ਬੀਤੇ ਦਿਨ ਪਿੰਡ ਸੰਘਵਾਲ ਦੀ ਨਵੀਂ ਚੁਣੀ ਪੰਚਾਇਤ ਤੇ ਸਰਪੰਚ ਭਾਗ ਰਾਮ ਨੇ ਵਾਹਿਗੁਰੂ ਜੀ ਦੇ ਸ਼ੁਕਰਾਨੇ ਲਈ ਆਪਣੇ ਸਮਰਥਕਾਂ ਨਾਲ ਪਿੰਡ ਦੇ ਸਤਿਗੁਰੂ ਰਵਿਦਾਸ ਗੁਰੂ ਘਰ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੁਆਏ। ਅਰਦਾਸ ਉਪਰੰਤ ਰਾਗੀ ਜਥਿਆਂ ਵਲੋਂ ਮਨੋਹਰ ਸ਼ਬਦ ਕੀਰਤਨ ਕਰਦਿਆਂ ਗੁਰੂ ਜੱਸ ਸਰਵਣ ਕਰਵਾਇਆ ਗਿਆ। ਉਪਰੰਤ ਨਵੀਂ ਪੰਚਾਇਤ ਦੇ ਨਾਲ ਸਰਪੰਚ ਭਾਗ ਰਾਮ ਨੇ ਗੁਰੂ ਘਰ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਆਦਮਪੁਰ ਦੇ ਸਾਬਕਾ ਚੇਅਰਮੈਨ ਤੇ ਜਥੇ. ਹਰਨਾਮ ਸਿੰਘ ਅਲਾਵਲਪੁਰ ਨੇ ਸਮੁੱਚੀ ਪੰਚਾਇਤ ’ਚ ਸ਼ਾਮਲ ਨਿੰਦਰਜੀਤ, ਨੰਦ ਲਾਲ, ਜੋਗਿੰਦਰ ਪਾਲ, ਗੁਰਦੀਪ ਕੌਰ, ਅਮਰਜੀਤ ਕੌਰ, ਕੁਲਦੀਪ ਸਿੰਘ ਤੇ ਕਮਲੇਸ਼ ਰਾਣੀ (ਸਾਰੇ ਪੰਚ) ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਐੱਨ. ਆਰ. ਆਈ. ਜਸਵੀਰ ਸਿੰਘ ਸ਼ੀਰਾ ਤੇ ਸਰਪੰਚ ਭਾਗ ਰਾਮ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਹ ਵਿਦੇਸ਼ਾਂ ’ਚ ਬੈਠੇ ਪਿੰਡ ਦੇ ਪ੍ਰਵਾਸੀ ਭਾਰਤੀਆਂ ਤੇ ਸਮੂਹ ਪੰਚਾਇਤ ਨਾਲ ਮਿਲ ਕੇ ਪਿੰਡ ਦੀ ਨਕਸ਼ ਨੁਹਾਰ ਬਦਲਣਗੇ। ਇਸ ਮੌਕੇ ਪ੍ਰਧਾਨ ਗੁਰਮੀਤ ਰਾਮ, ਸਕੱਤਰ ਉੱਤਮ ਸਿੰਘ, ਬੂਟਾ ਸਿੰਘ, ਸਾਬਕਾ ਸਰਪੰਚ ਹਰਸੁਲਿੰਦਰ ਢਿੱਲੋਂ, ਪਲਵਿੰਦਰ ਤੇਜਾ, ਕਰਮਜੀਤ ਨੀਟਾ, ਜਸਪ੍ਰੀਤ ਚਾਹਲ, ਇੰਦਰਜੀਤ ਨਿੱਕਾ, ਸਾਬਕਾ ਪੰਚ ਸਰਵਣ ਸਿੰਘ, ਪਹਿਲਵਾਨ ਮਹਿੰਦਰ ਸਿੰਘ, ਦਿਲਬਾਗ ਬਾਗਾ, ਸੁੱਖਾ ਖਾਲਸਾ, ਹਰਸੁੰਦਰ ਚਾਹਲ ਤੇ ਹੋਰ ਹਾਜ਼ਰ ਸਨ।

Related News