ਯੰਗ ਫੋਟੋਗ੍ਰਾਫਰ ਅਰਸ਼ਦੀਪ ਨੇ ਜਿੱਤਿਆ ''ਫੋਟੋਗ੍ਰਾਫਰ ਆਫ ਦਿ ਯੀਅਰ 2019'' ਦਾ ਐਵਾਰਡ

08/02/2019 11:59:07 AM

ਜਲੰਧਰ (ਖੁਸ਼ਬੂ) - ਭਾਰਤ ਦੇ ਯੰਗ ਫੋਟੋਗ੍ਰਾਫਰ ਅਰਸ਼ਦੀਪ ਸਿੰਘ ਨੇ ਮੁੜ ਇਸ ਸਾਲ ਜੂਨੀਅਰ ਏਸ਼ੀਅਨ ਵਾਈਲਡ ਲਾਈਫ ਫੋਟੋਗ੍ਰਾਫਰ ਆਫ ਦਿ ਯੀਅਰ 2019 ਦਾ ਟਾਈਟਲ ਹਾਸਲ ਕੀਤਾ ਹੈ। ਇਹ ਐਵਾਰਡ ਉਸ ਨੂੰ ਕਪੂਰਥਲਾ 'ਚ ਕਲਿਕ ਕੀਤੀ ਗਈ ਉੱਲੂ ਦੀ ਫੋਟੋ ਲਈ ਮਿਲਿਆ ਹੈ। ਇਸ ਫੋਟੋ ਲਈ ਉਸ ਨੂੰ ਨਵੰਬਰ 'ਚ ਟੋਕੀਓ ਜਾਪਾਨ 'ਚ ਸਪੈਸ਼ਲ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜਲੰਧਰ ਦੇ ਰਹਿਣ ਵਾਲੇ 11 ਸਾਲਾ ਅਰਸ਼ਦੀਪ ਸਿੰਘ ਨੇ ਪਿਛਲੇ ਸਾਲ ਵੀ ਵਾਈਲਡ ਲਾਈਫ ਫੋਟੋਗ੍ਰਾਫਰ ਆਫ ਦਿ ਯੀਅਰ 2018, ਏ-ਯੰਗ ਕਾਮੇਡੀ ਵਾਈਲਡ ਲਾਈਫ ਫੋਟੋਗ੍ਰਾਫਰ ਆਫ ਦਿ ਯੀਅਰ 2018, ਏ-ਜੂਨੀਅਰ ਏਸ਼ੀਅਨ ਵਾਈਲਡ ਲਾਈਫ ਫੋਟੋਗ੍ਰਾਫਰ ਆਫ ਦਿ ਯੀਅਰ 2018 ਐਵਾਰਡ ਜਿੱਤਿਆ ਸੀ। ਇਸ ਤੋਂ ਪਹਿਲਾਂ ਉੱਲੂ ਦੀ ਫੋਟੋ ਨੇ ਉਸ ਨੂੰ ਤਿੰਨ ਐਵਾਰਡ ਦਿਵਾਏ ਸਨ। ਅਰਸ਼ਦੀਪ ਨੇ ਦੱਸਿਆ ਕਿ ਜਦ ਉਹ ਕਪੂਰਥਲਾ ਗਏ ਸਨ ਤਦ ਉਨ੍ਹਾਂ ਨੇ ਰਸਤੇ 'ਚ ਕਈ ਵਾਰ ਇਹ ਪੰਛੀ ਦੇਖਿਆ ਸੀ। ਇਹ ਪੰਛੀ ਸ਼ਾਂਤ ਹੋਣ ਦੇ ਨਾਲ ਕਾਫੀ ਸ਼ਰਮੀਲਾ ਵੀ ਹੁੰਦਾ ਹੈ। ਉਸ ਸਮੇਂ ਕਾਫੀ ਦੇਰ ਤਕ ਇੰਤਜ਼ਾਰ ਕਰਨ ਤੋਂ ਬਾਅਦ ਮੈਂ ਇਹ ਫੋਟੋ ਕਲਿਕ ਕੀਤੀ ਸੀ।

PunjabKesari

5 ਸਾਲਾਂ 'ਚ ਸ਼ੁਰੂ ਕੀਤੀ ਫੋਟੋਗ੍ਰਾਫੀ
ਅਰਸ਼ਦੀਪ ਸਿੰਘ ਦਾ ਜਨਮ 3 ਦਸੰਬਰ 2007 ਨੂੰ ਹੋਇਆ ਸੀ। 5 ਸਾਲ ਦੀ ਉਮਰ 'ਚ ਉਸ ਨੂੰ ਵਾਈਲਡ ਲਾਈਫ ਫੋਟੋਗ੍ਰਾਫੀ ਦਾ ਸ਼ੌਕ ਪਿਆ ਸੀ। ਉਸ ਨੇ ਦੱਸਿਆ ਕਿ ਉਹ ਤਿੰਨ ਸਾਲ ਦੇ ਸਨ ਜਦ ਉਸ ਦੇ ਪਿਤਾ ਉਸ ਨੂੰ ਆਪਣੇ ਨਾਲ ਫੋਟੋਗ੍ਰਾਫੀ 'ਤੇ ਲੈ ਜਾਂਦੇ ਸਨ, ਉਦੋਂ ਉਹ ਉਨ੍ਹਾਂ ਦੇ ਕੈਮਰੇ ਨੂੰ ਦੇਖਦੇ। ਪੰਜ ਸਾਲ ਦੀ ਉਮਰ 'ਚ ਉਸ ਦੇ ਬਰਥਡੇ 'ਤੇ ਪਿਤਾ ਨੇ ਪਹਿਲਾ ਕੈਮਰਾ ਗਿਫਟ ਕੀਤਾ। ਉਸ ਤੋਂ ਬਾਅਦ ਹੌਲੀ-ਹੌਲੀ ਉਸ ਨੇ ਕੈਮਰਾ ਸਿੱਖ ਕੇ ਫੋਟੋਗ੍ਰਾਫੀ ਸ਼ੁਰੂ ਕੀਤੀ।
ਪਿਤਾ ਹੀ ਹੈ ਗੁਰੂ
ਅਰਸ਼ਦੀਪ ਨੇ ਫੋਟੋਗ੍ਰਾਫੀ ਦੇ ਗੁਣ ਆਪਣੇ ਪਿਤਾ ਰਣਦੀਪ ਸਿੰਘ ਤੋਂ ਸਿੱਖੇ ਹਨ। ਸਪੀਡਵੇਜ਼ ਟਾਇਰਸ ਦੇ ਆਨਰ ਰਣਦੀਪ ਸਿੰਘ ਖੁਦ ਵੀ ਇਕ ਫੋਟੋਗ੍ਰਾਫਰ ਹਨ। ਉਸ ਨੇ 11 ਸਾਲ ਦੀ ਉਮਰ ਵਿਚ ਫੋਟੋਗ੍ਰਾਫੀ ਕਰਨੀ ਸ਼ੁਰੂ ਕੀਤੀ ਸੀ। ਉਸ ਨੇ ਦੱਸਿਆ ਕਿ ਜਦ ਉਸ ਨੇ ਫੋਟੋਗ੍ਰਾਫੀ ਸ਼ੁਰੂ ਕੀਤੀ ਸੀ ਉਦੋਂ ਇਥੇ ਬਹੁਤ ਹੀ ਘੱਟ ਲੋਕਾਂ ਕੋਲ ਕੈਮਰਾ ਹੁੰਦਾ ਸੀ। ਉਹ ਕੋਸ਼ਿਸ਼ ਕਰਦੇ ਹਨ ਕਿ ਉਹ ਖੁਦ ਹੀ ਰਣਦੀਪ ਨੂੰ ਫੋਟੋਗ੍ਰਾਫੀ ਬਾਰੇ ਦੱਸਣ। ਉਹ ਜਦ ਵੀ ਕਿਤੇ ਬਾਹਰ ਜਾਂਦੇ ਹਨ ਤਾਂ ਅਰਸ਼ਦੀਪ ਨੂੰ ਨਾਲ ਲੈ ਜਾਂਦੇ ਹਨ। ਉਹ ਇਕੱਠੇ ਮਿਲ ਕੇ ਫੋਟੋਗ੍ਰਾਫੀ ਕਰਦੇ ਹਨ।

ਵੀਕੈਂਡ 'ਚ ਕਰਦੇ ਹਨ ਫੋਟੋਗ੍ਰਾਫੀ
ਏ. ਪੀ. ਜੇ. ਸਕੂਲ ਵਿਚ ਪੜ੍ਹਨ ਵਾਲਾ 6 ਸਾਲਾ ਅਰਸ਼ਦੀਪ ਫੋਟੋਗ੍ਰਾਫੀ ਦੇ ਨਾਲ ਪੜ੍ਹਾਈ ਵਲ ਵੀ ਪੂਰਾ ਧਿਆਨ ਦਿੰਦਾ ਹੈ। ਫੋਟੋਗ੍ਰਾਫੀ ਲਈ ਉਹ ਵੀਕੈਂਡ 'ਤੇ ਟ੍ਰੈਵਲ ਕਰਦੇ ਹਨ। ਜਦ ਨੈਸ਼ਨਲ ਜਾਂ ਸਕੂਲ ਹਾਲੀਡੇ ਜ਼ਿਆਦਾ ਹੋਣ ਤਾਂ ਉਹ ਕਿਤੇ ਦੂਰ ਜਗ੍ਹਾ 'ਤੇ ਫੋਟੋਗ੍ਰਾਫੀ ਲਈ ਜਾਂਦੇ ਹਨ। ਇਸ ਨਾਲ ਉਸ ਦੀ ਪੜ੍ਹਾਈ ਤੇ ਫੋਟੋਗ੍ਰਾਫੀ ਦੋਹਾਂ ਵਿਚ ਬੈਲੇਂਸ ਬਣਿਆ ਰਹਿੰਦਾ ਹੈ।
ਭਾਰਤ ਹੀ ਨਹੀਂ ਵਿਦੇਸ਼ 'ਚ ਵੀ ਕੀਤੀ ਹੈ ਫੋਟੋਗ੍ਰਾਫੀ
ਅਰਸ਼ਦੀਪ ਨੇ ਨਾ ਸਿਰਫ ਭਾਰਤ ਬਲਕਿ ਵਿਦੇਸ਼ ਦੇ ਵੀ ਕਈ ਹਿੱਸਿਆਂ 'ਚ ਫੋਟੋਗ੍ਰਾਫੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕੀਨੀਆ ਦੇ ਮਸਾਈ ਮਾਰਾ ਦੇ ਨਾਲ ਮਲੇਸ਼ੀਆ, ਅਫਰੀਕਾ, ਪੋਂਗ ਡੈਮ, ਵਾਈਲਡ ਲਈਫ ਸੇਂਚੁਰੀ, ਰਾਜਸਥਾਨ, ਜੈਸਲਮੇਰ, ਕੱਛ ਆਦਿ ਕਈ ਥਾਵਾਂ ਦੀ ਫੋਟੋਗ੍ਰਾਫੀ ਕਰ ਚੁੱਕੇ ਹਨ। ਜਲੰਧਰ 'ਚ ਰਹਿੰਦੇ ਹੋਏ ਜ਼ਿਆਦਾਤਰ ਕਪੂਰਥਲਾ ਜਾ ਕੇ ਫੋਟੋਗ੍ਰਾਫੀ ਕਰਨਾ ਪਸੰਦ ਕਰਦੇ ਹਨ
ਵਾਈਲਡ ਲਾਈਫ ਫੋਟੋਗ੍ਰਾਫੀ 'ਚ ਕਰਨਾ ਪੈਂਦਾ ਹੈ ਕਾਫੀ ਇੰਤਜ਼ਾਰ
ਅਰਸ਼ਦੀਪ ਸਿੰਘ ਨੇ ਦੱਸਿਆ ਕਿ ਵਾਈਲਡ ਲਾਈਫ ਫੋਟੋਗ੍ਰਾਫੀ ਦੌਰਾਨ ਉਸ ਨੂੰ ਕਾਫੀ ਇੰਤਜ਼ਾਰ ਕਰਨਾ ਪੈਂਦਾ ਹੈ। ਜੰਗਲੀ ਜਾਨਵਰਾਂ ਦੀ ਫੋਟੋ ਕਰਦੇ ਸਮੇਂ ਡਰ ਲੱਗਦਾ ਹੈ ਪਰ ਜੇ ਉਨ੍ਹਾਂ ਨੂੰ ਤੰਗ ਨਾ ਕੀਤਾ ਜਾਵੇ ਤਾਂ ਉਹ ਕੁਝ ਨਹੀਂ ਕਹਿੰਦੇ। ਉਸ ਨੇ ਦੱਸਿਆ ਕਿ ਜਦ ਉਹ ਆਪਣੇ ਪਿਤਾ ਨਾਲ ਫੋਟੋਗ੍ਰਾਫੀ 'ਤੇ ਜਾਂਦੇ ਸਨ ਤਾਂ ਘੰਟਿਆਂ ਤਕ ਇਕ ਫੋਟੋ ਲਈ ਇੰਤਜ਼ਾਰ ਕਰਦੇ ਸਨ। ਉਨ੍ਹਾਂ ਨੂੰ ਦੇਖ ਕੇ ਹੌਲੀ-ਹੌਲੀ ਉਹ ਵੀ ਚੰਗੀ ਫੋਟੋ ਲਈ ਵੇਟ ਕਰਨਾ ਸਿੱਖ ਗਏ ਹਨ। ਇਸ ਵਿਚ ਬਾਕੀ ਫੋਟੋਗ੍ਰਾਫਰੀ ਦੇ ਮੁਕਾਬਲੇ ਫੋਟੋ ਕਲਿਕ ਕਰਨ ਦਾ ਇਕ ਹੀ ਮੌਕਾ ਮਿਲਦਾ ਹੈ।


rajwinder kaur

Content Editor

Related News