ਜ਼ਿਲੇ ’ਚ 7393 ਉਮੀਦਵਾਰਾਂ ਨੇ ਦਿੱਤੀ TET ਦੀ ਪ੍ਰੀਖਿਆ, 1047 ਰਹੇ ਗੈਰ-ਹਾਜ਼ਰ

01/20/2020 9:44:57 AM

ਜਲੰਧਰ (ਸੁਮਿਤ) - ਅਧਿਆਪਕ ਬਣਨ ਦੇ ਚਾਹਵਾਨ ਉਮੀਦਵਾਰਾਂ ਲਈ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ ਸਿੱਖਿਆ ਬੋਰਡ ਵਲੋਂ ਆਯੋਜਿਤ ਕੀਤਾ ਗਿਆ। ਇਸ ਪ੍ਰੀਖਿਆ ਲਈ ਜਲੰਧਰ ਜ਼ਿਲੇ ’ਚ ਬਣਾਏ ਗਏ 12 ਪ੍ਰੀਖਿਆ ਕੇਂਦਰਾਂ ’ਚ ਕੁਲ 7393 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ। ਇਹ ਪ੍ਰੀਖਿਆਂ 2 ਸ਼ਿਫਟਾਂ ’ਚ ਆਯੋਜਿਤ ਕੀਤੀ ਗਈ ਸੀ। ਦੋਵਾਂ ਸ਼ਿਫਟਾਂ ’ਚ ਕੁਲ 1047 ਪ੍ਰੀਖਿਆਰਥੀ ਗੈਰ-ਹਾਜ਼ਰ ਰਹੇ।

ਸਵੇਰ ਦੀ ਸ਼ਿਫਟ ’ਚ ਜਮਾਤ 1 ਤੋਂ 5 ਦੇ ਅਧਿਆਪਕਾਂ ਲਈ ਅਤੇ ਸ਼ਾਮ ਦੀ ਸ਼ਿਫਟ ’ਚ ਅਪਰ ਪ੍ਰਾਇਮਰੀ ਲਈ ਪ੍ਰੀਖਿਆ ਲਈ ਗਈ। ਦੋਵਾਂ ਹੀ ਸ਼ਿਫਟਾਂ ’ਚ ਪ੍ਰੀਖਿਆਰਥੀ ਖੁਦ ਜਾਂ ਆਪਣੇ ਮਾਤਾ-ਪਿਤਾ ਨਾਲ ਕਰੀਬ ਇਕ ਘੰਟਾ ਪਹਿਲਾਂ ਹੀ ਪ੍ਰੀਖਿਆ ਕੇਂਦਰਾਂ ’ਤੇ ਪਹੁੰਚ ਗਏ। ਮਾਤਾ-ਪਿਤਾ ਜੋ ਆਪਣੇ ਬੱਚਿਆਂ ਦਾ ਇੰਤਜ਼ਾਰ ਕਰ ਰਹੇ ਸਨ, ਨੂੰ ਵੀ ਪ੍ਰੀਖਿਆ ਕੇਂਦਰਾਂ ਤੋਂ ਦੂਰ ਹੀ ਰੱਖਿਆ ਗਿਆ ਅਤੇ ਕਿਸੇ ਨੂੰ ਵੀ ਪ੍ਰੀਖਿਆ ਕੇਂਦਰ ’ਚ ਮੋਬਾਇਲ ਲਿਜਾਣ ਦੀ ਆਗਿਆ ਨਹੀਂ ਸੀ। ਜ਼ਿਲਾ ਸਿੱਖਿਆ ਅਧਿਕਾਰੀ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਾਰੇ ਪ੍ਰੀਖਿਆ ਕੇਂਦਰਾਂ ’ਤੇ ਪੂਰੇ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਕੁਝ ਪ੍ਰੀਖਿਆ ਕੇਂਦਰਾਂ ’ਤੇ ਉਹ ਖੁਦ ਵੀ ਗਏ, ਜਿਥੇ ਸਭ ਠੀਕ ਸੀ। ਉਨ੍ਹਾਂ ਕਿਹਾ ਕਿ ਸਾਰੇ ਪ੍ਰਬੰਧ ਬੋਰਡ ਦੀ ਗਾਈਡਲਾਈਨਜ਼ ਦੇ ਮੁਤਾਬਕ ਕੀਤੇ ਗਏ ਸਨ।


rajwinder kaur

Content Editor

Related News