ਜਲੰਧਰ ਦੇ ਵਿਕਾਸ ਨੇ ਜਿੱਤਿਆ ਡਬਲ ''ਚ ਗੋਲਡ

02/22/2018 3:54:52 AM

ਜਲੰਧਰ (ਪੁਨੀਤ)— ਜੈਪੁਰ 'ਚ ਹੋਈ 25ਵੀਂ ਵੈਟਰਨ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਪਾਵਰ ਨਿਗਮ ਦੇ ਵਿਕਾਸ ਮਹਾਜਨ ਨੇ ਗੋਲਡ ਮੈਡਲ ਜਿੱਤਿਆ ਹੈ। 13 ਤੋਂ 18 ਫਰਵਰੀ ਤੱਕ ਜੈਪੁਰ ਵਿਚ ਸਮਾਪਤ ਹੋਈ ਇਸ ਪ੍ਰਤੀਯੋਗਿਤਾ 'ਚ ਵਿਕਾਸ ਤੇ ਰਮਾਕਾਂਤ ਨੇ ਡਬਲਜ਼ 'ਚ ਗੋਲਡ, ਜਦਕਿ ਸਿੰਗਲਜ਼ ਵਿਚ ਵਿਕਾਸ ਮਹਾਜਨ ਨੇ ਸਿਲਵਰ ਮੈਡਲ ਜਿੱਤਿਆ। ਪਾਵਰ ਨਿਗਮ ਦੀ ਬੂਟਾਂ ਮੰਡੀ ਸਬ-ਡਵੀਜ਼ਨ ਵਿਚ ਕੰਮ ਕਰਦੇ ਵਿਕਾਸ ਨੇ ਦੱਸਿਆ ਕਿ ਜੂਨ ਵਿਚ ਲਾਸ ਵੇਗਾਸ (ਯੂ. ਐੱਸ.) ਵਿਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ 'ਚ ਉਸ ਦੀ ਸਿਲੈਕਸ਼ਨ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਦਸੰਬਰ ਵਿਚ ਗੋਆ 'ਚ ਹੋਈ ਟੇਬਲ ਟੈਨਿਸ ਪ੍ਰਤੀਯੋਗਿਤਾ ਵਿਚ ਪ੍ਰਾਈਸ ਮਨੀ ਟੂਰਨਾਮੈਂਟ ਵਿਚ ਵਿਕਾਸ ਮਹਾਜਨ ਨੇ ਝੰਡਾ ਲਹਿਰਾਉਂਦੇ ਹੋਏ ਪੰਜਾਬ ਦਾ ਨਾਂ ਰੌਸ਼ਨ ਕੀਤਾ ਸੀ, ਜਿਸ ਟੀਮ ਵੱਲੋਂ ਉਹ ਖੇਡਿਆ ਸੀ, ਉਸ ਟੀਮ ਨੂੰ ਵੀ ਗੋਲਡ ਮੈਡਲ ਮਿਲਿਆ ਸੀ। ਇਸ ਜਿੱਤ 'ਤੇ ਪਾਵਰ ਨਿਗਮ ਦੇ ਡਿਪਟੀ ਚੀਫ ਇੰਜੀਨੀਅਰ ਪਰਵਿੰਦਰ ਸਿੰਘ ਨੇ ਉਸ ਦਾ ਹੌਸਲਾ ਵਧਾਇਆ।


Related News