ਤੰਗ ਗਲੀਆਂ ''ਚ ਅੱਗ ਬੁਝਾਉਣ ਪਹੁੰਚੇਗਾ ਇਹ ਫਾਇਰ ਬ੍ਰਿਗੇਡ ਸਕੂਟਰ
Friday, Mar 15, 2019 - 09:20 AM (IST)
ਜਲੰਧਰ (ਸੁਨੀਲ ਮਹਾਜਨ) : ਜਲੰਧਰ ਦੇ ਪੋਲੀਟੈਕਨਿਕ ਕਾਲਜ ਦੇ ਚਾਰ ਵਿਦਿਆਰਥੀਆਂ ਵਲੋਂ ਇਸ ਅੱਗ ਬੁਝਾਉਣ ਵਾਲੇ ਸਕੂਟਰ ਦੀ ਕਾਢ ਕੱਢੀ ਹੈ। ਇਸ ਸਬੰਧੀ ਵਿਦਿਆਰਥੀਆਂ ਦਾ ਕਹਿਣਾ ਹੈ ਕੇ ਕਈ ਵਾਰ ਭੀੜੀਆਂ ਗੱਲੀਆਂ 'ਚ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਅੱਗ ਬੁਝਾਉਣ 'ਚ ਬਹੁਤ ਦਿੱਕਤ ਹੁੰਦੀ ਹੈ, ਜਿਸ ਲਈ ਉਨ੍ਹਾਂ ਨੇ ਆਪਣੇ ਅਧਿਆਪਕਾਂ ਨਾਲ ਮਿਲ ਕੇ ਅੱਗ ਬੁਝਾਉਣ ਵਾਲਾ ਸਕੂਟਰ ਤਿਆਰ ਕੀਤਾ ਹੈ।
ਹਾਲਾਂਕਿ ਅਜੇ ਉਨ੍ਹਾਂ ਵਲੋਂ ਇਸ ਨੂੰ ਜੀ.ਪੀ.ਐੱਸ. ਨਾਲ ਤਿਆਰ ਕਰਕੇ ਹੋਰ ਅਪਗ੍ਰੇਡ ਵੀ ਕੀਤਾ ਜਾਵੇਗਾ। ਦੱਸ ਦੇਈਏ ਕਿ ਇਕ ਮਹੀਨੇ ਦੀ ਮਿਹਨਤ 'ਚ ਉਨ੍ਹਾਂ ਨੇ ਇਸ ਅੱਗ ਬੁਝਾਉਣ ਵਾਲੇ ਸਕੂਟਰ ਨੂੰ 20 ਹਜ਼ਾਰ ਦੀ ਲਾਗਤ ਦੇ ਨਾਲ ਤਿਆਰ ਕੀਤਾ ਹੈ।