ਜਲੰਧਰ ਦੇ ਦੋਮੋਰੀਆ ਪੁਲ਼ ਕੋਲ ਦਿਨ-ਦਿਹਾੜੇ ਵੱਡੀ ਵਾਰਦਾਤ, ਪਿਸਤੌਲ ਦੀ ਨੋਕ ’ਤੇ ਲੁੱਟੇ 5.64 ਲੱਖ ਰੁਪਏ

09/28/2022 2:18:00 PM

ਜਲੰਧਰ (ਸੁਧੀਰ) : ਜਲੰਧਰ ਦੇ ਦੋਮੋਰੀਆ ਪੁਲ਼ ਕੋਲ ਇਕ ਵਿਅਕਤੀ ਤੋਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ 5.64 ਲੱਖ ਰੁਪਏ ਅਤੇ ਮੋਬਾਇਲ ਲੁੱਟ ਲਿਆ। ਘਟਨਾ ਤੋਂ ਬਾਅਦ ਥਾਣਾ ਤਿੰਨ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਲੁਟੇਰਿਆਂ ਦੀ ਗ੍ਰਿਫ਼ਤਾਰੀ ਲਈ ਨਾਕਾਬੰਦੀ ਕੀਤੀ ਗਈ ਹੈ। ਥਾਣਾ ਤਿੰਨ ਦੇ ਐੱਸ. ਐੱਚ. ਓ. ਕਵਲਜੀਤ ਸਿੰਘ ਨੇ ਦੱਸਿਆ ਕਿ ਗੰਗਾ ਮਿਲ ਨਾਂ ਦੀ ਕੰਪਨੀ ਦੇ ਮਾਲਕ ਮਨੀ ਅਰੋੜਾ ਨੇ ਆਪਣੇ ਗੁਆਂਢ ਵਿਚ ਰਹਿੰਦੇ ਮੁੰਡੇ ਰਾਕੇਸ਼ ਕੁਮਾਰ ਨੂੰ 5.64 ਲੱਖ ਰੁਪਏ ਬੈਂਕ ਵਿਚ ਜਮਾਂ ਕਰਵਾਉਣ ਲਈ ਦਿੱਤੇ ਸਨ। ਜਿਸ ਨੇ ਇਹ ਕੈਸ਼ ਸੈਂਟਰਲ ਟਾਊਨ ਸਥਿਤ ਇਕ ਬੈਂਕ ਵਿਚ ਜਮਾਂ ਕਰਵਾਉਣਾ ਸੀ।

ਇਹ ਵੀ ਪੜ੍ਹੋ : ਗੈਂਗਸਟਰ ਬੰਬੀਹਾ ਗਰੁੱਪ ਦੀ ਕਬੱਡੀ ਖਿਡਾਰੀਆਂ ਨੂੰ ਵੱਡੀ ਧਮਕੀ, ਜੇ ਨਾ ਹਟੇ ਤਾਂ ਖੁਦ ਹੋਣਗੇ ਆਪਣੀ ਮੌਤ ਦੇ ਜ਼ਿੰਮੇਵਾਰ

ਦੱਸਿਆ ਜਾ ਰਿਹਾ ਹੈ ਕਿ ਜਦੋਂ ਰਾਕੇਸ਼ ਕੁਮਾਰ ਦੋਮੋਰੀਆ ਪੁਲ਼ ਕੋਲ ਪਹੁੰਚਿਆ ਤਾਂ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਪਹਿਲਾਂ ਰਾਕੇਸ਼ ਨੂੰ ਰੋਕਿਆ ਅਤੇ ਉਸ ’ਤੇ ਪਿਸਤੌਲ ਤਾਣ ਕੇ 5.64 ਲੱਖ ਰੁਪਏ ਅਤੇ ਮੋਬਾਇਲ ਲੁੱਟ ਲਿਆ। ਵਾਰਦਾਤ ਤੋਂ ਬਾਅਦ ਲੁਟੇਰੇ ਤੇਜ਼ੀ ਨਾਲ ਫਰਾਰ ਹੋ ਗਏ। ਸੀ. ਸੀ. ਟੀ. ਵੀ. ਫੂਟੇਜ ਵੀ ਖੰਘਾਲੀ ਜਾ ਰਹੀ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦੇ ਹਮਲੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵਿਦੇਸ਼ ਤੋਂ ਸਖ਼ਤ ਜਵਾਬ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News