ਜਲੰਧਰ ਨਗਰ ਨਿਗਮ ਨੇ ਬਣਾਈ ਕਿੰਨਰਾਂ ਦੀ ਟੀਮ, ਨੱਚ-ਗਾ ਲੋਕਾਂ ਨੂੰ ਕੀਤਾ ਪ੍ਰੇਰਿਤ

01/17/2020 10:30:12 AM

ਜਲੰਧਰ (ਖੁਰਾਣਾ) - ਇਨ੍ਹੀਂ ਦਿਨੀਂ ਦੇਸ਼ ਦੇ ਸੈਂਕੜੇ ਸ਼ਹਿਰਾਂ 'ਚ ਸਵੱਛਤਾ ਸਰਵੇਖਣ 2020 ਦਾ ਤੀਜਾ ਦੌਰ ਚੱਲ ਰਿਹਾ ਹੈ। ਇਸ ਦੇ ਤਹਿਤ ਸਰਵੇਖਣ ਕਰਨ ਵਾਲੀਆਂ ਟੀਮਾਂ ਨਿਰਧਾਰਿਤ ਸ਼ਹਿਰਾਂ 'ਚ ਜਾ ਉਥੋਂ ਦੀ ਸਫਾਈ ਵਿਵਸਥਾ ਦਾ 'ਆਨ ਦਿ ਸਪਾਟ' ਨਿਰੀਖਣ ਕਰ ਰਹੀਆਂ ਹਨ। ਅਜਿਹੀਆਂ ਟੀਮਾਂ ਜਲੰਧਰ 'ਚ ਵੀ ਕਿਸੇ ਵੀ ਸਮੇਂ ਆ ਸਕਦੀਆਂ ਹਨ, ਜਿਨ੍ਹਾਂ ਦੀ ਸਰਵੇ ਰਿਪੋਰਟ ਦੇ ਆਧਾਰ 'ਤੇ ਜਲੰਧਰ ਨੂੰ ਸਵੱਛਤਾ ਰੈਂਕਿੰਗ ਦਿੱਤੀ ਜਾਵੇਗੀ। ਇਸ ਰੈਂਕਿੰਗ ਨੂੰ ਸੁਧਾਰਨ ਲਈ ਨਗਰ ਨਿਗਮ ਸਮੇਂ-ਸਮੇਂ 'ਤੇ ਸਫਾਈ ਅਤੇ ਪਲਾਸਟਿਕ ਦੇ ਲਿਫਾਫਿਆਂ ਖਿਲਾਫ ਮੁਹਿੰਮ ਚਲਾਉਂਦਾ ਰਿਹਾ ਹੈ, ਜੋ ਹੁਣ ਇਕ ਦਿਲਚਸਪ ਦੌਰ 'ਚ ਪਹੁੰਚ ਗਈ ਹੈ। ਨਗਰ ਨਿਗਮ ਨੇ ਹੁਣ ਇਸ ਕੰਪੇਨ 'ਚ ਥਰਡ ਜੈਂਡਰ ਭਾਵ ਕਿੰਨਰਾਂ ਦਾ ਸਹਾਰਾ ਲਿਆ ਹੈ, ਜਿਸ ਦੇ ਤਹਿਤ ਉਨ੍ਹਾਂ ਦੀ ਇਕ ਵਿਸ਼ੇਸ਼ ਟੀਮ ਬਣਾਈ ਹੈ।

PunjabKesari

ਕਿੰਨਰਾਂ 'ਤੇ ਆਧਾਰਿਤ ਇਸ ਵਿਸ਼ੇਸ਼ ਟੀਮ ਨੇ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਅਤੇ ਐਡੀਸ਼ਨਲ ਕਮਿਸ਼ਨਰ ਬਬੀਤਾ ਕਲੇਰ ਦੇ ਹੁਕਮਾਂ 'ਤੇ ਸਦਾਮਾ ਮਾਰਕੀਟ ਨਾਲ ਲੱਗਦੀ ਸਬਜ਼ੀ ਮੰਡੀ 'ਚ ਨੋ ਪਲਾਸਟੀਕ ਮੁਹਿੰਮ ਦੇ ਤਹਿਤ ਪਰਫਾਰਮੈਂਸ ਦਿੱਤੀ। ਚੌਕ ਅਤੇ ਰੈਣਕ ਬਾਜ਼ਾਰ 'ਚ ਨੱਚ-ਗਾ ਕੇ ਲੋਕਾਂ ਨੂੰ ਸਾਫ-ਸਫਾਈ ਰੱਖਣ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਲਈ ਕਿਹਾ। ਇਸ ਦੌਰਾਨ ਉਨ੍ਹਾਂ ਆਪਣੇ ਖਾਸ ਅੰਦਾਜ਼ 'ਚ ਤਾੜੀਆਂ ਮਾਰ ਕੇ ਅਤੇ ਢੋਲ ਦੀ ਥਾਪ 'ਤੇ ਨੱਚ ਕੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰ ਰਹੇ ਲੋਕਾਂ ਨੂੰ ਸ਼ਰਮਿੰਦਾ ਵੀ ਕੀਤਾ। ਇਸ ਮੌਕੇ ਅਡੀਸ਼ਨਲ ਕਮਿਸ਼ਨਰ ਬਬੀਤਾ ਕਲੇਰ, ਹੈਲਥ ਅਫਸਰ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਕਿੰਨਰਾਂ ਨੂੰ ਦਿੱਤੀ ਗਈ ਖਾਸ ਟਰੇਨਿੰਗ
ਗਾਰਬੇਜ ਫ੍ਰੀ ਸਿਟੀ ਅਤੇ ਨੋ ਪਲਾਸਟਿਕ ਕੰਪੇਨ ਲਈ ਥਰਡ ਜੈਂਡਰ ਭਾਵ ਕਿੰਨਰਾਂ ਦੇ ਜ਼ਰੀਏ ਜਾਗਰੂਕਤਾ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਨਿਗਮ ਅਧਿਕਾਰੀਆਂ ਨੇ ਇਨ੍ਹਾਂ ਕਿੰਨਰਾਂ ਨੂੰ ਖਾਸ ਟਰੇਨਿੰਗ ਿਦੱਤੀ ਹੈ, ਜਿਨ੍ਹਾਂ ਲਈ ਵਿਸ਼ੇਸ਼ ਗੀਤ ਅਤੇ ਸਲੋਗਨ ਤਿਆਰ ਕੀਤੇ ਗਏ ਹਨ। ਫਿਲਹਾਲ ਇਸ ਕਿੰਨਰਾਂ ਦੀ ਟੀਮ 'ਚ ਪੂਜਾ, ਪਾਇਲ, ਨੈਨਾ, ਪੰਮੀ ਅਤੇ ਰੀਆ ਆਦਿ ਸ਼ਾਮਲ ਹਨ। ਆਉਣ ਵਾਲੇ ਸਮੇਂ 'ਚ ਵੀ ਇਸ ਟੀਮ ਕੋਲੋਂ ਹੋਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਸ਼ਹਿਰ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਕੇ ਇਹ ਕਿੰਨਰ ਵੀ ਕਾਫੀ ਖੁਸ਼ ਦਿ


rajwinder kaur

Content Editor

Related News