ਜਲੰਧਰ ’ਚ ਕੂੜੇ ’ਤੇ ਪੁਲਸ ਦੇ ਰਹੀ ਹੈ ਪਹਿਰਾ, ਜਾਣੋ ਵਜ੍ਹਾ

09/02/2019 11:54:11 AM

ਜਲੰਧਰ : ਸਿਟੀ ’ਚ ਸਫਾਈ ਵਿਵਸਥਾ ਤੇ ਡੰਪ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਸੱਤਾ ਪੱਖ-ਵਿਰੋਧੀ ਧਿਰ ਦੇ ਵਿਧਾਇਕਾਂ ਵਲੋਂ ਧਰਨੇ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਡੰਪ ਦੀ ਸਮੱਸਿਆ ਪੂਰੀ ਤਰ੍ਹਾਂ ਨਾਲ ਨਿਗਮ ਖਤਮ ਤਾਂ ਨਹੀਂ ਕਰ ਸਕਿਆ ਪਰ ਡੰਪ ’ਚ ਚੋਰੀ ਨਾਲ ਆਉਣ ਵਾਲੇ ਕੂੜੇ ਨੂੰ ਰੋਕਣ ਲਈ ਹੁਣ ਨਿਗਮ ਪੁਲਸ ਦਾ ਪਹਿਰਾ ਜਰੂਰ ਲਗਾ ਦਿੱਤਾ ਗਿਆ ਹੈ। 3 ਦਿਨਾਂ ਤੋਂ 7 ਡੰਪਾਂ ’ਤੇ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਰਾਤ ਨੂੰ ਚੋਰੀ ਨਾਲ ਹੋਟਲ, ਰੈਸਟੋਰੈਂਟਾਂ, ਮੈਰਿਜ ਪੈਲੇਸਾਂ ਵਾਲੇ ਕੂੜਾ ਨਾ ਸੁੱਟ ਸਕਣ। ਨਿਗਮ ਦੇ ਪੁਲਸ ਕਰਮਚਾਰੀ ਰਾਜ 8 ਵਜੇ ਤੋਂ ਸਵੇਰੇ 6 ਵਜੇ ਤੱਕ ਡੰਪ ’ਤੇ ਪਹਿਲਾ ਦੇ ਰਹੇ ਹਨ। ਨਿਗਮ ਦਾ ਇਸਦਾ ਫਾਇਦਾ ਵੀ ਹੋਇਆ ਹੈ ਤੇ ਪੁਲਸ ਦੇ ਪਹਿਰੇ ਵਾਲੇ 7 ਡੰਪਾਂ ਤੋਂ 30-40 ਫੀਸਦੀ ਤੱਕ ਘੱਟ ਕੂੜਾ ਪਹੁੰਚ ਰਿਹਾ ਹੈ। ਹਾਲਾਂਕਿ ਘਰਾਂ ’ਚੋਂ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਨ ਦੇ ਕਾਰਨ ਵੀ ਇਨ੍ਹਾਂ ਡੰਪਾਂ ’ਤੇ ਨਿਗਮ ਨੂੰ ਲਿਫਟਿੰਗ ਤੋਂ ਰਾਹਤ ਮਿਲੀ ਹੈ। 

ਨਿਗਮ ਦੇ ਹੈੱਥ ਬ੍ਰਾਂਚ ਦੇ ਇੰਚਾਰਜ ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਮਾਡਲ ਟਾਊਨ ਸ਼ਮਸ਼ਾਨਘਾਟ, ਅਰਬਨ ਅਸਟੇਟ ਫੇਜ-ਟੂ ਨੇੜੇ ਜੋਤੀ ਨਗਰ, ਪ੍ਰਤਾਪਬਾਗ, ਜੀ.ਟੀ. ਰੋਡ ਸਥਿਤ ਰਾਗਾ ਮੋਟਰਸ ਦੇ ਨੇੜੇ ਪਲਾਜਾ ਚੌਂਕ ’ਤੇ ਤਿੰਨ ਦਿਨਾਂ ਤੋਂ ਰਾਤ ’ਚ ਇਕ-ਇਕ ਪੁਲਸ ਕਰਮਚਾਰੀ ਤਾਇਨਾਤ ਕੀਤਾ ਗਿਆ ਹੈ। 


Baljeet Kaur

Content Editor

Related News