ਜਲੰਧਰ ''ਚ 30 ਅਪ੍ਰੈਲ ਨੂੰ ਕਰਫਿਊ ''ਚ ਕੋਈ ਢਿੱਲ ਨਹੀਂ : ਡੀ. ਸੀ.

Wednesday, Apr 29, 2020 - 11:28 PM (IST)

ਜਲੰਧਰ ''ਚ 30 ਅਪ੍ਰੈਲ ਨੂੰ ਕਰਫਿਊ ''ਚ ਕੋਈ ਢਿੱਲ ਨਹੀਂ : ਡੀ. ਸੀ.

ਜਲੰਧਰ : ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਸਪੱਸ਼ਟ ਕੀਤਾ ਹੈ ਕਿ ਜਲੰਧਰ 'ਚ 30 ਅਪ੍ਰੈਲ ਨੂੰ ਕਰਫਿਊ 'ਚ ਕੋਈ ਢਿੱਲ ਨਹੀਂ ਹੈ ਅਤੇ ਆਖਰੀ ਫੈਸਲਾ 30 ਅਪ੍ਰੈਲ ਸ਼ਾਮ ਨੂੰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ ਅਤੇ ਐਸ. ਐਸ. ਪੀ. ਜਿਨ੍ਹਾਂ ਵਲੋਂ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੈਡ ਜ਼ੋਨ/ਕੰਟੇਨਮੈਂਟ ਜ਼ੋਨਾਂ 'ਚ ਕਰਫਿਊ 'ਚ ਰਾਹਤ ਦਾ ਐਲਾਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜਲੰਧਰ 'ਚ 30 ਕੰਟੇਨਮੈਂਟ ਜ਼ੋਨ ਹਨ, ਜਿਥੇ ਕੇਸ ਸਾਹਮਣੇ ਆਏ ਹਨ। ਇਨ੍ਹਾਂ ਖੇਤਰਾਂ 'ਚ ਕਰਫਿਊ 'ਚ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਨ ਕੰਟੇਨਮੈਂਟ ਜ਼ੋਨਾਂ 'ਚ ਕਰਫਿਊ 'ਚ ਰਾਹਤ ਦੇਣ ਦਾ ਫੈਸਲਾ 30 ਅਪ੍ਰੈਲ ਨੂੰ ਸਿਹਤ ਵਿਭਾਗ ਅਤੇ ਸੁਰੱਖਿਆ ਪ੍ਰਬੰਧਾਂ ਨਾਲ ਸੰਬੰਧਿਤ ਸਖ਼ਤ ਰਣਨੀਤੀ ਬਣਾਉਣ ਦੇ ਉਪਰੰਤ ਲਿਆ ਜਾਵੇਗਾ। ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ ਅਤੇ ਐਸ. ਐਸ. ਪੀ. ਨੇ ਕਿਹਾ ਕਿ ਸੁਰੱਖਿਆ ਨਾਲ ਸਬੰਧਿਤ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ, ਜਿਸ ਨਾਲ ਮੁੱਖ ਮੰਤਰੀ ਵਲੋਂ ਕੀਤੇ ਗਏ ਐਲਾਨ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਅਜੇ ਤਕ ਕਰਫਿਊ 'ਚ ਕਿਸੇ ਰਾਹਤ ਦਾ ਐਲਾਨ ਨਹੀਂ ਕੀਤਾ ਗਿਆ ਹੈ। ਜੇਕਰ ਕੋਈ ਨਵੇਂ ਆਦੇਸ਼ ਹੋਏ ਤਾਂ ਉਹ 30 ਅਪ੍ਰੈਲ ਸ਼ਾਮ ਨੂੰ ਜਾਰੀ ਹੋਣਗੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਮੁੱਖ ਮੰਤਰੀ ਦੇ ਕਰਫਿਊ ਨੂੰ ਵਧਾਉਣ ਸੰਬੰਧੀ ਨਿਰਦੇਸ਼ ਪ੍ਰਾਪਤ ਹੁੰਦੇ ਹਨ ਤਾਂ ਉਸ ਨੂੰ ਸ਼ਹਿਰ 'ਚ 14 ਮਈ ਤਕ ਵਧਾ ਦਿੱਤਾ ਜਾਵੇਗਾ।


author

Deepak Kumar

Content Editor

Related News