ਜਲੰਧਰ : ਏ. ਸੀ. ਮਾਰਕਿਟ ''ਚ ਜੂਆ ਖੇਡਦੇ 9 ਜੂਆਰੀ ਕਾਬੂ

Tuesday, Jul 10, 2018 - 01:44 AM (IST)

ਜਲੰਧਰ : ਏ. ਸੀ. ਮਾਰਕਿਟ ''ਚ ਜੂਆ ਖੇਡਦੇ 9 ਜੂਆਰੀ ਕਾਬੂ

ਜਲੰਧਰ— ਥਾਣਾ 4 ਦੀ ਪੁਲਸ ਨੇ ਸੋਮਵਾਰ ਨੂੰ ਦੇਰ ਰਾਤ ਜੋਤੀ ਚੌਕ ਸਥਿਤ ਏ. ਸੀ. ਮਾਰਕਿਟ 'ਚ ਛਾਪੇਮਾਰੀ ਕਰ ਕੇ ਜੂਆ ਖੇਡ ਰਹੇ 9 ਜੂਆਰੀਆਂ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ। ਪੁਲਸ ਨੇ ਉਨ੍ਹਾਂ ਤੋਂ 98 ਹਜ਼ਾਰ 300 ਰੁਪਏ ਬਰਾਮਦ ਕੀਤੇ। ਪੁਲਸ ਨੇ ਫੜ੍ਹੇ ਗਏ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੇਰ ਰਾਤ ਕੀਤੀ ਗਏ ਛਾਪੇਮਾਰੀ ਦੌਰਾਨ ਫੜੇ ਗਏ ਜੂਆਰੀਆਂ ਨੂੰ ਬਚਾਉਣ ਲਈ ਸ਼ਹਿਰ ਦੇ ਕਈ ਵੱਡੇ ਚੇਹਰੇ ਥਾਣੇ 'ਚ ਉਨ੍ਹਾਂ ਨੂੰ ਛੁਡਾਉਣ ਲਈ ਪਹੁੰਚੇ ਪਰ ਮਾਮਲਾ ਮੀਡੀਆ ਤਕ ਪਹੁੰਚਣ 'ਤੇ ਪੁਲਸ ਨੇ ਉਨ੍ਹਾਂ 'ਤੇ ਕਾਰਵਾਈ ਕੀਤੀ ਹੈ। ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਹਰਮਿੰਦਰ ਸਿੰਘ, ਦੀਪਕ ਕੁਮਾਰ, ਹਰਦੇਵ ਸਿੰਘ, ਅਜੇ ਵੀਰ, ਰਜਤ, ਮਨਜੀਤ ਸਿੰਘ, ਕੁਲਵਿੰਦਰ, ਸਾਹਿਲ ਅਤੇ ਦਵਿੰਦਰ ਪਾਲ ਦੇ ਰੂਪ 'ਚ ਹੋਈ ਹੈ, ਜਿਨ੍ਹਾਂ ਖਿਲਾਫ ਗੈਂਬਲਿੰਗ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਕਾਰਵਾਈ ਦੌਰਾਨ ਫੜ੍ਹੇ ਗਏ ਵਿਅਕਤੀਆਂ ਨੇ ਥਾਣੇ 'ਚ ਸ਼ੋਰ ਮਚਾਉਦੇ ਹੋਏ ਪੁਲਸ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੁਲਸ ਨੇ ਉਨ੍ਹਾਂ ਕੋਲੋਂ ਮੌਕੇ ਦੌਰਾਨ 10 ਲੱਖ ਦੇ ਕਰੀਬ ਰਾਸ਼ੀ ਬਰਾਮਦ ਕੀਤੀ ਸੀ ਪਰ ਉਨ੍ਹਾਂ ਨੇ ਪਰਚੇ 'ਚ 98 ਹਜ਼ਾਰ 300 ਰੁਪਏ ਆਨ ਪੇਪਰ ਸ਼ੋਅ ਕੀਤੇ ਹਨ।


Related News