ਜਲੰਧਰ : ਸਿਟੀ ਰੇਲਵੇ ਸਟੇਸ਼ਨ ’ਤੇ ਪਹਿਲੀ ਵਾਰ ਦਿਸੀ ਇੰਨੀ ਲੰਬੀ ਕਤਾਰ

Tuesday, Jun 09, 2020 - 07:52 AM (IST)

ਜਲੰਧਰ : ਸਿਟੀ ਰੇਲਵੇ ਸਟੇਸ਼ਨ ’ਤੇ ਪਹਿਲੀ ਵਾਰ ਦਿਸੀ ਇੰਨੀ ਲੰਬੀ ਕਤਾਰ

ਜਲੰਧਰ, (ਗੁਲਸ਼ਨ)-ਸੋਮਵਾਰ ਨੂੰ ਸਿਟੀ ਰੇਲਵੇ ਸਟੇਸ਼ਨ ਦੇ ਸਰਕੁਲੇਟਿੰਗ ਏਰੀਏ ਵਿਚ ਯਾਤਰੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਇਸ ਤੋਂ ਪਹਿਲਾਂ ਅੱਜ ਤੱਕ ਇੰਨੀਆਂ ਲੰਬੀਆਂ ਲਾਈਨਾਂ ਕਦੇ ਵੀ ਨਹੀਂ ਵੇਖੀਆਂ ਗਈਆਂ।

ਐਂਟਰੀ ਗੇਟ ਤੋਂ ਇਕ ਲਾਈਨ ਜੀ. ਆਰ. ਪੀ. ਥਾਣੇ ਤੱਕ ਅਤੇ ਦੂਜੀ ਰਾਸ਼ਟਰੀ ਝੰਡੇ ਵਲ ਲੱਗੀਆਂ ਲੰਬੀਆਂ ਲਾਈਨਾਂ ਵਿਚ ਲੋਕ ਘੰਟਿਆਂ ਤੱਕ ਧੁੱਪ ਵਿਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਇਨ੍ਹਾਂ ਵਿਚੋਂ ਇਕ ਲਾਈਨ ਟਰੇਨਾਂ ਵਿਚ ਸਫਰ ਕਰਨ ਵਾਲੇ ਅਤੇ ਦੂਸਰੀ ਲਾਈਨ ਰਿਜ਼ਰਵੇਸ਼ਨ ਕੇਂਦਰ ’ਤੇ ਜਾਣ ਵਾਲੇ ਯਾਤਰੀਆਂ ਦੀ ਸੀ। ਰਿਜ਼ਰਵੇਸ਼ਨ ਕੇਂਦਰ ਤੋਂ ਯਾਤਰੀਆਂ ਨੂੰ ਲਗਭਗ 5 ਲੱਖ ਰੁਪਏ ਦਾ ਰਿਫੰਡ ਦਿੱਤਾ ਗਿਆ ਅਤੇ ਇਕ ਲੱਖ ਰੁਪਏ ਮੁੱਲ ਦੀਆਂ ਟਿਕਟਾਂ ਬੁੱਕ ਕੀਤੀਆਂ ਗਈਆਂ, ਉਥੇ ਹੀ ਟਰੇਨ ਵਿਚ ਜਾਣ ਵਾਲੇ ਯਾਤਰੀਆਂ ਨੂੰ ਥਰਮਲ ਸਕ੍ਰੀਨਿੰਗ ਤੋਂ ਬਾਅਦ ਅੰਦਰ ਭੇਜਿਆ ਗਿਆ।


author

Lalita Mam

Content Editor

Related News