ਜਲਾਲਾਬਾਦ ਤੋਂ ਅਗਵਾ ਹੋਏ ਵਾਪਰੀ ਸੁਮਨ ਦੀ ਲਾਸ਼ ਬਰਾਮਦ
Sunday, Apr 21, 2019 - 09:15 PM (IST)

ਜਲਾਲਾਬਾਦ (ਸੇਤੀਆ)- ਵੀਰਵਾਰ ਸ਼ਾਮ ਨੂੰ ਜਲਾਲਾਬਾਦ ਤੋਂ ਮੰਡੀ ਪੰਜੇ ਕੇ ਵੱਲ ਆਪਣੇ ਘਰ ਨੂੰ ਜਾਂਦੇ ਵੇਲੇ ਅਗਵਾ ਹੋਏ ਵਪਾਰੀ ਸੁਮਨ ਮੁਟਨੇਜਾ ਦੀ ਲਾਸ਼ ਪਿੰਡ ਘੁਲੂ ਦੇ ਨੇਡ਼ਿਓਂ ਬਰਾਮਦ ਹੋਈ ਹੈ। ਵਪਾਰੀ ਸੁਮਨ ਦੀ ਲਾਸ਼ ਦੇ ਹੱਥ-ਪੈਰ ਬਨ੍ਹੇ ਹੋਏ ਸਨ। ਲਾਸ਼ ਦੀ ਪਹਿਚਾਣ ਉਨ੍ਹਾਂ ਦੇ ਰਿਸ਼ਤੇਦਾਰ ਕੇਵਲ ਕ੍ਰਿਸ਼ਨ ਮੁਟਨੇਜ਼ਾ ਨੇ ਕੀਤੀ ਹੈ। ਇਥੇ ਦੱਸਦਇਏ ਕਿ ਮੰਡੀ ਪੰਜੇ ਕੇ ਨਿਵਾਸੀ ਸੁਮਨ ਮੁਟਨੇਜਾ ਵੀਰਵਾਰ ਨੂੰ ਆਪਣੀ ਕਾਰ ਵਿਚ ਸਵਾਰ ਹੋ ਕੇ ਜਲਾਲਾਬਾਦ ਤੋਂ ਪੰਜੇ ਕੇ ਜਾਣ ਸਮੇਂ ਤੋਂ ਲਾਪਤਾ ਸਨ। ਜਿਨ੍ਹਾਂ ਦੇ ਅਗਵਾ ਹੋਣ ਦਾ ਸ਼ੱਕ ਪਰਿਵਾਰ ਵਲੋਂ ਪ੍ਰਗਟਾਇਆ ਗਿਆ ਸੀ। ਪੁਲਸ ਵਲੋਂ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿਚ ਲੈ ਮਾਮਲੇ ਦੀ ਜਾਂਚ ਅਰੰਭ ਦਿੱਤੀ ਗਈ ਹੈ।