ਜਲਾਲਾਬਾਦ ''ਚ ਦਾਖ਼ਲ ਹੋਇਆ ਟਿੱਡੀ ਦਲ, ਹਾਈ ਅਲਰਟ ਜਾਰੀ

07/25/2020 5:51:29 PM

ਜਲਾਲਾਬਾਦ (ਸੇਤੀਆ,ਟੀਨੂੰ,ਸੁਮਿਤ): ਜਲਾਲਾਬਾਦ ਦੇ ਸਰਹੱਦੀ ਪਿੰਡਾਂ 'ਚ ਟਿੱਡੀ ਦਲ ਦੀ ਅਫ਼ਵਾਹ ਤੋਂ ਬਾਅਦ ਖੇਤੀਬਾੜੀ ਵਿਭਾਗ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨਾਲ-ਨਾਲ ਗੁਆਂਢੀ ਸੂਬੇ ਰਾਜਸਥਾਨ ਦੇ ਸਰਹੱਦੀ ਪਿੰਡਾਂ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵਲੋਂ ਜਲਾਲਾਬਾਦ ਦੇ ਸਰਹੱਦੀ ਪਿੰਡਾਂ 'ਚ ਟਿੱਡੀ ਦਲ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: 83 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੀ ਸਿੱਖਿਆਰਥਣ ਨੇ ਗਰੀਬੀ ਕਾਰਨ ਕੀਤੀ ਖ਼ੁਦਕੁਸ਼ੀ

ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਟਿੱਡੀ ਦਲ ਦੀ ਸੂਚਨਾ ਤੋਂ ਬਾਅਦ ਜਲਾਲਾਬਾਦ 'ਚ ਹਾਈ ਅਲਰਟ ਘੋਸ਼ਿਤ ਕਰ ਦਿਤਾ ਗਿਆ ਹੈ ਤੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਸਰਹੱਦੀ ਪਿੰਡਾਂ ਵਿੱਚ ਜਾਂਚ ਕਰ ਰਹੀਆਂ ਹਨ। ਜਲਾਲਾਬਾਦ ਦੇ ਪਿੰਡਾਂ 'ਚ ਟਿੱਡੀ ਦਲ ਦੇਖਣ ਨੂੰ ਨਹੀਂ ਮਿਲਿਆ ਅਤੇ ਜ਼ਿਲ੍ਹੇ ਵਿਚ ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਛੋਟਾ-ਮੋਟਾ ਕੋਈ ਝੁੰਡ ਟਿੱਡੀ ਦਲ ਦਾ ਭਾਵੇਂ ਆਇਆ ਹੋਵੇ, ਜੋਕਿ ਹਵਾ ਦੇ ਰੁੱਖ ਦੇ ਨਾਲ ਵਾਪਸ ਚਲਾ ਗਿਆ ਹੋ ਸਕਦਾ ਹੈ, ਉਨ੍ਹਾਂ ਨੇ ਕਿਹਾ ਕਿ ਫ਼ਿਲਹਾਲ ਇਹ ਅਫ਼ਵਾਹ ਲੱਗ ਰਹੀ ਹੈ ਪਰ ਫਿਰ ਵੀ ਖੇਤੀਬਾੜੀ ਵਿਭਾਗ ਅਲਰਟ ਹੈ ਅਤੇ ਵਿਭਾਗ ਦੀਆਂ ਟੀਮਾਂ ਪਿੰਡਾ ਵਿਚ ਤਾਇਨਾਤ ਹਨ।

PunjabKesari

ਇਹ ਵੀ ਪੜ੍ਹੋ:  ਇਕੱਲੀ ਰਹਿੰਦੀ ਬਜ਼ੁਰਗ ਬੀਬੀ ਨੂੰ ਚੋਰਾਂ ਨੇ ਦਿੱਤੀ ਦਰਦਨਾਕ ਮੌਤ, ਨਗਨ ਹਾਲਤ 'ਚ ਮਿਲੀ ਲਾਸ਼

ਇਸ ਸਬੰਧੀ ਬਲਾਕ ਜਲਾਲਾਬਾਦ ਦੇ ਸਮੂਹ ਫੀਲਡ ਸਟਾਫ ਵਲੋਂ ਸੰਤੋਖ ਸਿੰਘ ਵਾਲਾ ਅਤੇ ਬਾਰਡਰ ਦੇ ਸਾਰੇ ਪਿੰਡਾਂ ਦਾ ਸਰਵੇਖਣ ਕੀਤਾ ਜਾ ਚੁੱਕਿਆ ਹੈ ਪਰ ਕੀਤੇ ਵੀ ਟਿੱਡੀ ਦਲ ਨਹੀਂ ਦੇਖਿਆ ਗਿਆ। ਇਹ ਝੁੰਡ ਬਹੁਤ ਹੀ ਛੋਟਾ ਸੀ। ਸਮੂਹ ਸਟਾਫ ਮੈਂਬਰ ਫ਼ੀਲਡ ਵਿਚ ਹੀ ਹਨ। ਕਿਸਾਨਾਂ ਨਾਲ ਲਗਾਤਾਰ ਤਾਲਮੇਲ ਕੀਤਾ ਜਾ ਰਿਹਾ ਹੈ, ਜੇਕਰ ਕਿਤੇ ਵੀ ਇਹ ਝੁੰਡ ਲਾਕੇਟ ਹੁੰਦਾ ਹੈ ਤਾਂ ਇਸ 'ਤੇ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:  ਸਨਸਨੀਖੇਜ ਖ਼ੁਲਾਸਾ: ਕਿਰਾਏਦਾਰ ਜਨਾਨੀ ਨੇ 2 ਲੱਖ 'ਚ ਵੇਚੀ ਮਕਾਨ ਮਾਲਕ ਦੀ ਧੀ


Shyna

Content Editor

Related News