ਆਜ਼ਾਦੀ ਦਿਹਾੜੇ ਮੌਕੇ ਕੈਪਟਨ ਜਲੰਧਰ 'ਚ ਲਹਿਰਾਉਣਗੇ ਤਿਰੰਗਾ, ਜਾਣੋ ਬਾਕੀ ਮੰਤਰੀਆਂ ਦਾ ਵੇਰਵਾ

Friday, Jul 26, 2019 - 04:12 PM (IST)

ਆਜ਼ਾਦੀ ਦਿਹਾੜੇ ਮੌਕੇ ਕੈਪਟਨ ਜਲੰਧਰ 'ਚ ਲਹਿਰਾਉਣਗੇ ਤਿਰੰਗਾ, ਜਾਣੋ ਬਾਕੀ ਮੰਤਰੀਆਂ ਦਾ ਵੇਰਵਾ

ਜਲਾਲਾਬਾਦ (ਸੇਤੀਆ) - ਦੇਸ਼ ਦੇ 73ਵੇਂ ਅਜ਼ਾਦੀ ਦਿਹਾੜੇ ਮੌਕੇ ਸੂਬੇ 'ਚ ਹੋਣ ਵਾਲੇ ਸਮਾਗਮਾਂ ਲਈ ਪੰਜਾਬ ਸਰਕਾਰ ਵਲੋਂ ਅੱਜ ਇਕ ਲਿਸਟ ਜਾਰੀ ਕਰਕੇ ਕੈਬਨਿਟ ਮੰਤਰੀਆਂ ਅਤੇ ਸੂਬੇ ਦੇ ਮੁੱਖ ਮੰਤਰੀ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਨ ਦੇ ਪ੍ਰੋਗਰਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧ ਜਾਰੀ ਕੀਤੀ ਲਿਸਟ ਮੁਤਾਬਕ ਜਲੰਧਰ 'ਚ ਹੋਣ ਵਾਲੇ ਰਾਜ ਪੱਧਰੀ ਸਮਾਗਮ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਨਗੇ। ਇਸੇ ਤਰਾਂ ਕੈਬਨਿਟ ਮੰਤਰੀ ਰਾਣਾ ਕੇ.ਪੀ. ਸਿੰਘ ਐੱਸ.ਏ.ਐੱਸ. ਨਗਰ, ਮਨਪ੍ਰੀਤ ਸਿੰਘ ਬਾਦਲ ਸ੍ਰੀ ਮੁਕਤਸਰ ਸਾਹਿਬ, ਬ੍ਰਹਮ ਮਹਿੰਦਰਾ ਸੰਗਰੂਰ, ਓ.ਪੀ.ਸੋਨੀ ਬਠਿੰਡਾ, ਸਾਧੂ ਸਿੰਘ ਧਰਮਸੋਤ ਮਾਨਸਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਫਤਿਹਗੜ੍ਹ ਸਾਹਿਬ, ਰਾਣਾ ਗੁਰਮੀਤ ਸਿੰਘ ਸੋਢੀ ਪਟਿਆਲਾ ਵਿਖੇ, ਚਰਨਜੀਤ ਸਿੰਘ ਚੰਨੀ ਕਪੂਰਥਲਾ, ਸ੍ਰੀ ਮਤੀ ਅਰੁਣਾ ਚੋਧਰੀ ਗੁਰਦਾਸਪੁਰ, ਸ਼੍ਰੀ ਮਤੀ ਰਜੀਆ ਸੁਲਤਾਨਾ ਰੋਪੜ, ਸੁਖਜਿੰਦਰ ਸਿੰਘ ਰੰਧਾਵਾ, ਅੰਮ੍ਰਿਤਸਰ, ਸੁਖਬਿੰਦਰ ਸਿੰਘ ਸਰਕਾਰੀਆਂ ਮੋਗਾ, ਗੁਰਪ੍ਰੀਤ ਸਿੰਘ ਕਾਂਗੜ ਫਿਰੋਜ਼ਪੁਰ, ਬਲਬੀਰ ਸਿੰਘ ਸਿੱਧੂ ਹੁਸ਼ਿਆਰਪੁਰ, ਸ਼੍ਰੀ ਵਿਜੇ ਇੰਦਰ ਸਿੰਗਲਾ ਲੁਧਿਆਣਾ, ਸੁੰਦਰ ਸ਼ਾਮ ਅਰੋੜਾ ਐੱਸ.ਬੀ.ਐੱਸ. ਨਗਰ ਅਤੇ ਭਾਰਤ ਭੂਸ਼ਣ ਆਸੂ ਪਠਾਨਕੋਟ ਵਿਖੇ ਝੰਡਾ ਲਹਿਰਾਉਣ ਲਈ ਪਹੁੰਚ ਰਹੇ ਹਨ।

PunjabKesari

PunjabKesari

ਦੱਸ ਦੇਈਏ ਕਿ ਜਿੱਥੇ ਵੱਖ-ਵੱਖ ਜ਼ਿਲਿਆਂ 'ਚ ਮੰਤਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਉਥੇ ਹੀ ਫਾਜ਼ਿਲਕਾ ਜ਼ਿਲੇ 'ਚ ਕਿਸੇ ਮੰਤਰੀ ਦੀ ਡਿਊਟੀ ਝੰਡਾ ਲਹਿਰਾਉਣ ਨਹੀਂ ਲਗਾਈ ਗਈ।


author

rajwinder kaur

Content Editor

Related News