ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ 12 ਸਤੰਬਰ ਨੂੰ ਹੋਣਗੇ ਜਲਾਲਾਬਾਦ ਦੌਰੇ 'ਤੇ

Wednesday, Sep 11, 2019 - 04:26 PM (IST)

ਜਲਾਲਾਬਾਦ (ਸੇਤੀਆ, ਨਿਖੰਜ, ਜਤਿੰਦਰ ) - ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ 12 ਸਤੰਬਰ 2019 ਨੂੰ ਜਲਾਲਬਾਦ ਦਾ ਦੌਰਾ ਕਰਕੇ ਇੱਥੇ ਸਾਰੇ ਦਫ਼ਤਰ ਇਕੋ ਥਾਂ ਕਰਨ ਦਾ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕਰਣਗੇ।  ਉਕਤ ਵਿਚਾਰਾਂ ਦਾ ਪ੍ਰਗਟਾਵਾ ਜ਼ਿਲੇ ਦੇ ਡੀ.ਸੀ. ਮਨਪ੍ਰੀਤ ਸਿੰਘ ਛੱਤਵਾਲ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲੋੜਵੰਦ ਲੋਕਾਂ ਨੂੰ ਸਸਤਾ ਭੋਜਨ ਮੁਹੱਈਆ ਕਰਵਾਉਣ ਦਾ ਉਪਰਾਲਾ ਆਰੰਭਿਆ ਗਿਆ ਸੀ, ਜਿਸ ਤਹਿਤ ਫਾਜ਼ਿਲਕਾ ਵਿਖੇ ਚੱਲ ਰਹੀ ਸਾਂਝੀ ਰਸੋਈ ਦੀ ਤਰਜ 'ਤੇ ਜਲਾਲਾਬਾਦ ਵਿਖੇ ਸਾਂਝੀ ਰਸੋਈ ਦੀ ਸਥਾਪਨਾ ਕੀਤੀ ਗਈ ਹੈ। ਕੈਬਨਿਟ ਮੰਤਰੀ ਵੀਰਵਾਰ ਨੂੰ ਬਾਅਦ ਦੁਪਹਿਰ 3 ਵਜੇ ਸਾਂਝੀ ਰਸੋਈ ਦਾ ਵੀ ਦੌਰਾ ਕਰਣਗੇ।

ਉਨ੍ਹਾਂ ਦੱਸਿਆ ਕਿ ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਵਲੋਂ ਸਬ ਡਵੀਜਨ ਦੇ ਇਕੋ ਥਾਂ ਸਥਾਪਿਤ ਕੀਤੇ ਸਰਕਾਰੀ ਦਫ਼ਤਰਾਂ ਦਾ ਦੌਰਾ ਕੀਤਾ ਜਾਵੇਗਾ ਅਤੇ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਾਵੇਗਾ। ਲੋਕਾਂ ਨੂੰ ਇਕੋ ਥਾਂ ਸਰਕਾਰੀ ਸਹੁਲਤਾਂ ਮੁਹੱਈਆ ਕਰਵਾਉਣ ਲਈ ਉਪਮੰਡਲ ਦੇ ਜ਼ਿਆਦਾਤਰ ਦਫ਼ਤਰ ਇਕੋ ਥਾਂ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਇੱਧਰ ਉਧਰ ਨਾ ਜਾਣਾ ਪਵੇ ਅਤੇ ਉਨ੍ਹਾਂ ਦੇ ਸਾਰੇ ਸਰਕਾਰੀ ਕੰਮ ਇਕੋ ਥਾਂ ਹੋ ਸਕਣ। ਇਸ ਤੋਂ ਬਾਅਦ ਬਲਬੀਰ ਸਿੱਧੂ ਜਲਾਲਾਬਾਦ ਵਿਖੇ ਹਰਕ੍ਰਿਸ਼ਨ ਪੈਲੇਸ ਵਿਖੇ ਹਲਕੇ ਦੇ ਪੰਚਾਂ ਸਰਪੰਚਾਂ ਨਾਲ ਇਲਾਕੇ ਦੇ ਵਿਕਾਸ ਸਬੰਧੀ ਚਰਚਾ ਕਰਣਗੇ ਅਤੇ ਪਿੰਡਾਂ ਦੇ ਵਿਕਾਸ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ।


rajwinder kaur

Content Editor

Related News