ਸ਼ਰਾਰਤੀ ਅਨਸਰ ਵਲੋਂ ਲਾਈ ਅੱਗ ’ਚ ਝੁਲਸ ਜਾਣ ਕਾਰਨ ਮੱਝ ਤੇ ਕੱਟੇ ਦੀ ਮੌਤ

Thursday, Nov 28, 2019 - 04:21 PM (IST)

ਸ਼ਰਾਰਤੀ ਅਨਸਰ ਵਲੋਂ ਲਾਈ ਅੱਗ ’ਚ ਝੁਲਸ ਜਾਣ ਕਾਰਨ ਮੱਝ ਤੇ ਕੱਟੇ ਦੀ ਮੌਤ

ਜਲਾਲਾਬਾਦ (ਬੰਟੀ) - ਨੇੜਲੇ ਪਿੰਡ ਝੂੱਗੇ ਜਵਾਹਰ ਸਿੰਘ ਵਿਖੇ ਅੱਗ ’ਚ ਝੁਲਸ ਜਾਣ ਕਾਰਨ ਇਕ ਗਰੀਬ ਪਰਿਵਾਰ ਦੀ ਮੱਝ ਅਤੇ ਕੱਟੇ ਦੀ ਮੌਤ ਹੋ ਗਈ। ਪੀੜਤ ਵਿਅਕਤੀ ਬਲਵਿੰਦਰ ਸਿੰਘ ਪੁੱਤਰ ਫੁੱਮਣ ਸਿੰਘ ਨੇ ਦੱਸਿਆ ਕਿ ਜਿਹੜੇ ਵਾੜੇ ’ਚ ਉਹ ਮੱਝ ਅਤੇ ਕੱਟਾ ਬੰਨ੍ਹਦੇ ਸਨ, ਉਸ ਅੰਦਰ ਲਾਈਟ ਵੀ ਨਹੀਂ ਲੱਗੀ ਹੋਈ ਸੀ, ਜਿਸ ਕਾਰਨ ਸ਼ਾਰਟ-ਸਰਕਟ ਹੋ ਸਕੇ । ਬੀਤੀ ਰਾਤ ਉਸ ਕਮਰੇ ’ਚ ਕਿਸੇ ਸ਼ਰਾਰਤੀ ਅਨਸਰ ਨੇ ਦੀਵਾਰ ਤੋੜ ਕੇ ਅੱਗ ਲਾ ਦਿੱਤੀ ਅਤੇ ਕਮਰੇ ਅੰਦਰ ਤੂੜੀ ਪਈ ਹੋਣ ਕਰਕੇ ਅੱਗ ਨੇ ਜ਼ੋਰ ਫੜ ਲਿਆ। ਸਾਰਾ ਪਰਿਵਾਰ ਸੁੱਤਾ ਹੋਣ ਕਾਰਨ ਉਨ੍ਹਾਂ ਨੂੰ ਇਸ ਦੇ ਬਾਰੇ ਪਤਾ ਨਹੀਂ ਲਗਾ।

PunjabKesari

ਜਦੋਂ ਉਹ ਸਵੇਰੇ ਉਠੇ ਤਾਂ ਉਨ੍ਹਾਂ ਵੇਖਿਆ ਕਿ ਕਮਰੇ ਅੰਦਰ ਧੂੰਆਂ ਹੀ ਧੂੰਆਂ ਸੀ । ਉਸ ਦੇ ਰੌਲਾ ਪਾਉਣ ’ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾ ਨੇ ਪਾਣੀ ਪਾ ਕੇ ਧੂੰਏਂ ’ਤੇ ਕਾਬੂ ਪਾਇਆ ਪਰ ਤਦ ਤੱਕ ਦੋਵੇਂ ਪਸ਼ੂ ਮਰ ਚੁੱਕੇ ਸਨ। ਵਾੜੇ ਦੇ ਅੰਦਰ ਪਿਆ ਸਾਈਕਲ, ਤੂੜੀ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਉਨ੍ਹਾਂ ਦਾ ਡੇਢ ਲੱਖ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਪੀੜਤ ਨੇ ਕਿਹਾ ਕਿ ਉਸ ਦੇ ਪਰਿਵਾਰ ਦਾ ਗੁਜ਼ਾਰਾ ਇਸ ਪਸ਼ੂ ਦਾ ਦੁੱਧ ਵੇਚ ਕੇ ਹੀ ਚੱਲਦਾ ਸੀ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਕਰ ਸਕੇ।

PunjabKesari

 


author

rajwinder kaur

Content Editor

Related News