ਨਸ਼ਿਆਂ ਖਿਲਾਫ ਪੁਲਸ ਗੰਭੀਰ, ਛਾਪੇਮਾਰੀ ਕਰ ਕਾਬੂ ਕੀਤੇ ਸ਼ੱਕੀ

Friday, Jul 05, 2019 - 10:41 AM (IST)

ਨਸ਼ਿਆਂ ਖਿਲਾਫ ਪੁਲਸ ਗੰਭੀਰ, ਛਾਪੇਮਾਰੀ ਕਰ ਕਾਬੂ ਕੀਤੇ ਸ਼ੱਕੀ

ਜਲਾਲਾਬਾਦ (ਸੇਤੀਆ) - ਨਸ਼ਿਆਂ ਦੇ ਖਿਲਾਫ ਪੁਲਸ ਪ੍ਰਸ਼ਾਸਨ ਗੰਭੀਰ ਹੁੰਦਾ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਪੁਲਸ ਵਲੋਂ ਹਰ ਜ਼ਿਲੇ 'ਚ ਵੱਖ-ਵੱਖ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਸ਼ੁੱਕਰਵਾਰ ਨੂੰ ਫਾਜ਼ਿਲਕਾ ਦੇ ਸੀਨੀਅਰ ਪੁਲਸ ਕਪਤਾਨ ਦੀਪਕ ਹਿਲੋਰੀ ਦੇ ਦਿਸ਼ਾ ਨਿਰਦੇਸ਼ਾ ਹੇਠ ਫਾਜ਼ਿਲਕਾ ਸਿਟੀ ਐੱਸ.ਐੱਚ.ਓ. ਦੀ ਅਗੁਵਾਈ ਹੇਠ ਵੱਡੀ ਗਿਣਤੀ 'ਚ ਪੁਲਸ ਕਰਮਚਾਰੀਆਂ ਨੇ ਪਿੰਡ ਬਾਹਮਣੀ ਵਾਲਾ 'ਚ ਰੇਡ ਕੀਤੀ। ਸਵੇਰੇ ਕਰੀਬ 5 ਵਜੇ ਅਚਾਨਕ ਕੀਤੀ ਇਸ ਛਾਪੇਮਾਰੀ ਤੋਂ ਬਾਅਦ ਪੁਲਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ।

PunjabKesari

ਉਧਰ ਐੱਸ.ਐੱਸ.ਪੀ. ਦੀਪਕ ਹਿਲੋਰੀ ਦਾ ਕਹਿਣਾ ਹੈ ਕਿ ਜ਼ਿਲੇ ਦੇ ਅਧੀਨ ਪੈਂਦੇ ਵੱਖ-ਵੱਖ ਥਾਣਿਆਂ ਦੀ ਪੁਲਸ ਨੂੰ ਅਲੱਗ-ਅਲੱਗ ਥਾਵਾਂ 'ਤੇ ਨਸ਼ਿਆਂ ਦੇ ਖਿਲਾਫ ਰੇਡ ਕਰਨ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ  ਇਸ ਛਾਪੇਮਾਰੀ ਦੌਰਾਨ ਕਿੰਨਾ ਲੋਕਾਂ ਨੂੰ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਤੋਂ ਕੀ ਬਰਾਮਦ ਹੋਇਆ ਹੈ, ਦੇ ਬਾਰੇ ਬਾਅਦ ਦੁਪਹਿਰ ਦੱਸਿਆ ਜਾਵੇਗਾ।


author

rajwinder kaur

Content Editor

Related News