ਨਸ਼ੇ ਦੀ ਓਵਰਡੋਜ਼ ਕਾਰਨ ਬੁੱਝਿਆ ਇਕ ਹੋਰ ਘਰ ਦਾ ਚਿਰਾਗ (ਤਸਵੀਰਾਂ)

Thursday, Jun 13, 2019 - 05:14 PM (IST)

ਨਸ਼ੇ ਦੀ ਓਵਰਡੋਜ਼ ਕਾਰਨ ਬੁੱਝਿਆ ਇਕ ਹੋਰ ਘਰ ਦਾ ਚਿਰਾਗ (ਤਸਵੀਰਾਂ)

ਜਲਾਲਾਬਾਦ (ਸੇਤੀਆ) - ਉਪਮੰਡਲ ਦੇ ਪੈਂਦੇ ਪਿੰਡ ਮੋਹਕਮ ਅਰਾਈਆਂ 'ਚ 30 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਪੁੱਤਰ ਕੱਕੂ ਸਿੰਘ ਵਜੋਂ ਹੋਈ ਹੈ, ਜਿਸਦਾ ਵਿਆਹ ਕਰੀਬ 6 ਸਾਲ ਪਹਿਲਾਂ ਹੋਇਆ ਸੀ ਪਰ ਉਸਦੇ ਘਰ 'ਚ ਕੋਈ ਔਲਾਦ ਨਹੀਂ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਡੀ.ਐੱਸ.ਪੀ. ਜਲਾਲਾਬਾਦ ਅਮਰਜੀਤ ਸਿੰੰਘ ਸਿੱਧੂ ਅਤੇ ਐੱਸ.ਐੱਚ.ਓ. ਸਦਰ ਅਮਰਿੰਦਰ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਅਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

PunjabKesari

ਜਾਣਕਾਰੀ ਅਨੁਸਾਰ ਮ੍ਰਿਤਕ ਮਨਜੀਤ ਸਿੰਘ ਦਾ ਵੱਡਾ ਭਰਾ ਕਾਫੀ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ, ਜਿਸ ਦਾ ਰਾਜਸਥਾਨ ਦੇ ਰਾਏ ਸਿੰਘ ਨਜਰ 'ਚ ਇਲਾਜ ਚੱਲ ਰਿਹਾ ਸੀ। ਹੋਲੀ-ਹੋਲੀ ਮਨਜੀਤ ਸਿੰਘ ਵੀ ਨਸ਼ੇ ਦੀ ਚਪੇਟ 'ਚ ਆ ਗਿਆ ਸੀ। ਪਰਿਵਾਰ ਨੇ ਮਨਜੀਤ ਦਾ ਨਸ਼ਾ ਛੁਡਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਵੀਰਵਾਰ ਨੂੰ ਜਦੋਂ ਮਨਜੀਤ ਨੇ ਫਿਰ ਨਸ਼ਾ ਕੀਤਾ ਤਾਂ ਉਹ ਬੇਹੋਸ਼ ਹੋ ਗਿਆ। ਪਰਿਵਾਰ ਵਾਲੇ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਇਲਾਜ ਲਈ ਫਿਰੋਜ਼ਪੁਰ ਲੈ ਗਏ ਪਰ ਰਸਤੇ 'ਚ ਉਸ ਦੀ ਮੌਤ ਗਈ। 

PunjabKesari

ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ੇ 'ਤੇ ਕਾਬੂ ਪਾਉਣ 'ਚ ਪੁਲਸ ਪ੍ਰਸ਼ਾਸਨ ਨਾਕਾਮ ਸਿੱਧ ਹੋਇਆ ਹੈ, ਕਿਉਂਕਿ ਪੁਲਸ ਪ੍ਰਸ਼ਾਸਨ ਦੀ ਮਿਲੀ ਭੁਗਤ ਕਾਰਨ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸ਼ਰੇਆਮ ਨਸ਼ਾ ਵੇਚ ਰਹੇ ਹਨ। ਪਿੰਡ ਦੇ ਇਕ ਹੋਰ ਵਿਅਕਤੀ ਨੇ ਦਬੀ ਜੁਬਾਨ 'ਚ ਕਿਹਾ ਕਿ ਨਸ਼ੇ ਕਾਰਨ ਸਰਿੰਜਾਂ ਦੀ ਗਲਤ ਵਰਤੋਂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਐੱਚ.ਆਈ.ਵੀ. ਦਾ ਸ਼ਿਕਾਰ ਸੀ ਅਤੇ ਉਸ ਦੇ ਨਾਲ-ਨਾਲ ਬਾਕੀ ਦੇ ਨੌਜਵਾਨ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਿੰਡ 'ਚ ਐੱਚ.ਆਈ.ਵੀ. ਦਾ ਜਾਂਚ ਕੈਂਪ ਲਗਾਇਆ ਜਾਵੇ ਤਾਂ ਕਾਫੀ ਨੌਜਵਾਨ, ਜੋ ਇਸ ਤੋਂ ਗ੍ਰਸਤ ਹਨ, ਸਾਹਮਣੇ ਆ ਸਕਦੇ ਹਨ।  

 


author

rajwinder kaur

Content Editor

Related News