ਰਮਿੰਦਰ ਆਵਲਾ ਨੇ 76,098 ਵੋਟਾਂ ਕੀਤੀਆਂ ਹਾਸਲ, ਡਿੱਬੀਪੁਰਾ ਨੂੰ ਦਿੱਤੀ ਮਾਤ (ਵੀਡੀਓ)
Thursday, Oct 24, 2019 - 03:31 PM (IST)
ਜਲਾਲਾਬਾਦ (ਸੇਤੀਆ) - ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਹੋਈ ਜ਼ਿਮਨੀ ਚੋਣ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਸੁਖਬੀਰ ਬਾਦਲ ਦਾ ਗੜ੍ਹ ਕਹੇ ਜਾਣ ਵਾਲੇ ਜਲਾਲਾਬਾਦ ਹਲਕੇ 'ਚ ਰਮਿੰਦਰ ਆਵਲਾ ਨੇ ਕਾਂਗਰਸ ਦਾ ਝੰਡਾ ਲਹਿਰਾ ਦਿੱਤਾ। ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਸਿੰਘ ਆਵਲਾ ਨੇ ਸਾਰੇ ਰਾਊਂਡਾਂ 'ਚੋਂ ਵੱਧ ਤੋਂ ਵੱਧ ਵੋਟਾਂ ਹਾਸਲ ਕਰਕੇ ਬਾਕੀ ਦੇ ਉਮੀਦਵਾਰਾਂ ਤੋਂ 76,098 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਦੱਸ ਦੇਈਏ ਕਿ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ ਇਕ ਵਾਰ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਤੋਂ ਅੱਗੇ ਨਹੀਂ ਨਿਕਲ ਸਕੇ, ਉਥੇ ਹੀ 'ਆਪ' ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਨੂੰ ਬਹੁਤ ਘੱਟ ਵੋਟਾਂ ਪਈਆਂ। ਉਪ ਚੋਣ ਦੇ ਨਤੀਜਿਆਂ ਅਨੁਸਾਰ ਰਮਿੰਦਰ ਆਵਲਾ ਨੇ 76098 ਵੋਟਾਂ ਹਾਸਲ ਕੀਤੀਆਂ ਹਨ, ਜਦਕਿ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਨੂੰ 59465, ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਕਚੂਰਾ ਨੂੰ 11301, ਜਗਦੀਪ ਸਿੰਘ ਗੋਲਡੀ ਕੰਬੋਜ਼ ਨੂੰ 5836, ਆਜ਼ਾਦ ਉਮੀਦਵਾਰ ਜੋਗਿੰਦਰ ਸਿੰਘ ਤੇ ਰਾਜ ਸਿੰਘ ਨੂੰ ਕ੍ਰਮਵਾਰ 238,209, 515 ਵੋਟਾਂ ਪਈਆਂ ਹਨ।
ਪਹਿਲੇ ਰਾਊਂਡ 'ਚ ਕਾਂਗਰਸ ਉਮੀਦਵਾਰ ਰਮਿੰਦਰ ਆਵਲਾ 1890 ਵੋਟਾਂ ਨਾਲ ਅੱਗੇ
ਦੂਜੇ ਰਾਊਂਡ 'ਚ ਕਾਂਗਰਸ ਉਮੀਦਵਾਰ ਰਮਿੰਦਰ ਆਵਲਾ 5936 ਵੋਟਾਂ ਨਾਲ ਅੱਗੇ
ਤੀਜੇ ਰਾਊਂਡ 'ਚ ਕਾਂਗਰਸ ਉਮੀਦਵਾਰ ਰਮਿੰਦਰ ਆਵਲਾ 7136 ਵੋਟਾਂ ਨਾਲ ਅੱਗੇ
ਚੌਥੇ ਰਾਊਂਡ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ 8236 ਵੋਟਾਂ ਨਾਲ ਅੱਗੇ
ਪੰਜਵੇਂ ਰਾਊਂਡ 'ਚ ਰਮਿੰਦਰ ਆਵਲਾ ਵੀ ਰਹੇ ਅੱਗੇ
ਛੇਵੇਂ ਰਾਊਂਡ 'ਚ ਵੀ ਰਮਿੰਦਰ ਆਵਲਾ 8692 ਵੋਟਾਂ ਨਾਲ ਅੱਗੇ
ਸੱਤਵਾਂ ਰਾਊਂਡ 'ਚ ਵੀ ਕਾਂਗਰਸ 8667 ਵੋਟਾਂ ਨਾਲ ਅੱਗੇ
ਅਠਵੇਂ ਰਾਊਂਡ 'ਚ ਵੀ ਕਾਂਗਰਸ 9058 ਵੋਟਾਂ ਨਾਲ ਅੱਗੇ
ਨੌਵੇਂ ਰਾਊਂਡ 'ਚ ਕਾਂਗਰਸ 9203 ਵੋਟਾਂ ਨਾਲ ਅੱਗੇ
ਦਸਵੇਂ ਰਾਊਂਡ 'ਚ ਵੀ ਰਮਿੰਦਰ ਆਵਲਾ 10240 ਵੋਟਾਂ ਨਾਲ ਅੱਗੇ
ਗਿਆਰਵੇਂ ਰਾਊਂਡ 'ਚ ਵੀ ਮੁੜ ਰਮਿੰਦਰ ਆਵਲਾ 10504 ਵੋਟਾਂ ਨਾਲ ਅੱਗੇ
ਬਾਹਰਵੇਂ ਗੇੜ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਮੁੜ 10598 ਵੋਟਾਂ ਨਾਲ ਬਣਾਈ ਚੜ੍ਹਤ
ਤੇਹਰਵੇਂ ਰਾਊਂਡ 'ਚ ਕਾਂਗਰਸੀ ਉਮੀਦਵਾਰ ਆਵਲਾ ਨੇ 11261 ਵੋਟਾਂ ਨਾਲ ਬਣਾਈ ਚੜ੍ਹਤ
14ਵੇਂ ਰਾਊਂਡ 'ਚ ਫਿਰ ਰਮਿੰਦਰ ਆਵਲਾ 12276 ਵੋਟਾਂ ਨਾਲ ਅੱਗੇ
15ਵੇਂ ਰਾਊਂਡ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ 13884 ਵੋਟਾਂ ਨਾਲ ਅੱਗੇ
16ਵੇਂ ਰਾਊਂਡ 'ਚ ਰਮਿੰਦਰ ਆਵਲਾ 14585 ਵੋਟਾਂ ਨਾਲ ਅੱਗੇ
17ਵੇਂ ਰਾਊਂਡ 'ਚ ਕਾਂਗਰਸੀ ਉਮੀਦਵਾਰ ਆਵਲਾ 15200 ਵੋਟਾਂ ਨਾਲ ਅੱਗੇ
18ਵੇਂ ਰਾਊਂਡ 'ਚ ਰਮਿੰਦਰ ਆਵਲਾ 16057 ਵੋਟਾਂ ਨਾਲ ਅੱਗੇ
ਆਖਰੀ ਰਾਊਂਡ 'ਚ ਕਾਂਗਰਸੀ ਉਮੀਦਵਾਰ ਆਵਲਾ ਨੇ 76,098 ਵੋਟਾਂ ਨਾਲ ਕੀਤੀ ਜਿੱਤ ਹਾਸਲ
ਦੱਸ ਦੇਈਏ ਕਿ ਜਲਾਲਾਬਾਦ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ, ਅਕਾਲੀ ਦਲ ਦੇ ਉਮੀਦਵਾਰ ਡਾ.ਰਾਜ ਸਿੰਘ ਡਿੱਬੀਪੁਰਾ, ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣ ਜਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਦੇ ਸਾਂਸਦ ਬਣਨ ਕਾਰਨ ਜਲਾਲਾਬਾਦ ਸੀਟ ਖਾਲੀ ਹੋਈ ਸੀ।