ਜੀ.ਆਰ.ਪੀ.ਐੱਫ 'ਚ ਤਾਇਨਾਤ ASI ਬਲਜੀਤ ਸਿੰਘ ਦੀ ਹੋਈ ਮੌਤ

Sunday, Apr 19, 2020 - 03:32 PM (IST)

ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ) - ਕੋਰੋਨਾ ਵਾਇਰਸ ਦੇ ਚਲਦਿਆਂ ਫਿਰੋਜ਼ਪੁਰ ਤੋਂ ਜਲਾਲਾਬਾਦ ਦੇ ਸਦਰ ਥਾਣਾ 'ਚ ਤਾਇਨਾਤ ਜੀ.ਆਰ.ਪੀ.ਐੱਫ. ਦੇ ਜਵਾਨ ਏ.ਐੱਸ.ਆਈ. ਦੀ ਅਚਾਨਕ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਬਲਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਲੈ ਤੋਂ ਬਾਅਦ ਪੋਸਟ ਮਾਰਟਮ ਲਈ ਫਾਜ਼ਿਲਕਾ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਏ.ਐੱਸ.ਆਈ. ਬਲਜੀਤ ਸਿੰਘ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ, ਜੋ ਜੀ.ਆਰ.ਪੀ.ਐੱਫ 'ਚ ਬਤੌਰ ਏ.ਐੱਸ.ਆਈ. ਸੀ। ਕੋਰੋਨਾ ਵਾਇਰਸ ਦੇ ਕਾਰਨ ਉਸਦੀ ਅਸਥਾਈ ਤੌਰ ’ਤੇ ਡਿਊਟੀ ਜਲਾਲਾਬਾਦ ਦੇ ਪਿੰਡ ਪ੍ਰਭਾਤ ਸਿੰਘ ਵਾਲਾ ਦੀ ਅਨਾਜ ਮੰਡੀ 'ਚ ਲਗਾਈ ਗਈ ਸੀ। 

ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਲਈ ਖੁਸ਼ਖਬਰੀ : 9ਵੀਂ ਤੋਂ 12ਵੀਂ ਕਲਾਸ ਦਾ ਸਿਲੇਬਸ ਘੱਟ ਕਰਨ ਦੀ ਤਿਆਰੀ ’ਚ CBSE 

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੀ ਤਾਲਾਬੰਦੀ ''ਚ ਰਿਕਾਰਡ ਤੋੜ ਵਧੀ ਮੋਬਾਈਲ ਫੋਨ ਦੀ ਵਰਤੋਂ (ਵੀਡੀਓ) 

ਬੀਤੇ ਦਿਨ ਰਾਤ ਨੂੰ ਡਿਊਟੀ ਖਤਮ ਹੋਣ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰ ਗੁਰਜੀਤ ਸਿੰਘ ਵਾਸੀ ਫੱਤੂਵਾਲਾ ਦੇ ਕੋਲ ਚਲਾ ਗਿਆ। ਸਵੇਰ ਦੇ ਸਮੇਂ ਪ੍ਰਭਾਤ ਸਿੰਘ ਵਾਲਾ ਸਕੂਲ 'ਚ ਉਸਦੀ ਹਾਲਤ ਵਿਗੜ ਗਈ, ਜਿਸ ਕਾਰਨ ਉਸ ਹਸਪਤਾਲ ਲੈ ਕੇ ਗਏ ਪਰ ਇਸ ਮੌਕੇ ਰਾਸਤੇ ’ਚ ਹੀ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਫਸਰ ਲੇਖ ਰਾਜ ਨੇ ਦੱਸਿਆ ਕਿ ਬਲਜੀਤ ਦੀ ਪ੍ਰਭਾਤ ਸਿੰਘ ਵਾਲਾ ਫੋਕਲ ਪਵਾਇੰਟ ’ਤੇ ਡਿਊਟੀ ਲਗਾਈ ਗਈ ਸੀ। ਅੱਜ ਸਵੇਰੇ 8 ਵਜੇ ਉਸਨੇ ਆਪਣੀ ਡਿਊਟੀ ’ਤੇ ਜਾਣਾ ਸੀ ਅਤੇ ਉਸ ਤੋਂ ਪਹਿਲਾਂ ਜਦੋਂ ਉਹ ਸਕੂਲ 'ਚ ਡਿਊਟੀ ’ਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਫੋਨ ’ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਰਿਹਾ ਸੀ।

ਪਰਿਵਾਰ ਨਾਲ ਗੱਲ ਕਰਦੇ ਹੋਏ ਉਹ ਅਚਾਨਕ ਜ਼ਮੀਨ ਤੇ ਡਿੱਗ ਪਿਆ, ਜਿਸ ਤੋਂ ਬਾਅਦ ਡਿਊਟੀ ਦੇ ਰਹੇ ਸਾਥੀਆਂ ਨੇ ਕਾਰ 'ਚ ਪਾ ਕੇ ਉਸਨੂੰ ਜਲਾਲਾਬਾਦ ਦੇ ਹਸਪਤਾਲ ਲਿਆਂਦਾ, ਜਿੱਥੇ ਉਸਦੀ ਮੌਤ ਹੋ ਗਈ। ਏ.ਐੱਸ.ਆਈ. ਨੇ ਦੱਸਿਆ ਕਿ ਮ੍ਰਿਤਕ ਪੁਲਸ ਕਰਮੀ ਦਾ ਪੋਸਟਮਾਰਡਮ ਕਰਵਾਇਆ ਜਾ ਰਿਹਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਚੱਲੇਗਾ ਕਿ ਉਕਤ ਕਰਮੀ ਦੀ ਮੌਤ ਕਿੰਨ੍ਹਾਂ ਹਲਾਤਾਂ ਵਿਚ ਹੋਈ।  


rajwinder kaur

Content Editor

Related News